ਕਾਸਟਰ ਯਾਨੀ ਅਰੰਡੀ ਦਾ ਤੇਲ ਕਾਸਟਰ ਪੌਦੇ ਦੇ ਬੀਜਾਂ ਤੋਂ ਕੱਢਿਆ ਜਾਂਦਾ ਹੈ। ਇਸ ਤੇਲ ਦੀ ਵਰਤੋਂ ਬਿਊਟੀ ਅਤੇ ਹੈਲਥ ਦੋਵਾਂ ਲਈ ਕੀਤੀ ਜਾਂਦੀ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਨਹੀਂ ਕਰਦੇ ਤਾਂ ਕਰਨਾ ਸ਼ੁਰੂ ਕਰੋ। ਅਰੰਡੀ ਦੇ ਤੇਲ 'ਚ ਮਿਨਰਲਸ, ਪ੍ਰੋਟੀਨਸ, ਵਿਟਾਮਿਨ -ਈ, ਐਂਟੀ ਫੰਗਸ ਅਤੇ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ 'ਚ ਓਮੇਗਾ-3 ਫੈਟੀ ਐਸਿਡ ਵੀ ਮੌਜੂਦ ਹੁੰਦੇ ਹਨ ਜੋ ਹੇਅਰ ਗ੍ਰੋਥ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਬਹੁਤ ਸਾਰੀਆਂ ਲੜਕੀਆਂ ਵਾਲਾਂ ਦੀ ਗ੍ਰੋਥ ਨੂੰ ਵਧਾਉਣਾ ਚਾਹੁੰਦੀਆਂ ਹਨ। ਹੇਅਰ ਗ੍ਰੋਥ ਸਿਰਫ ਸਿਰ ਦੇ ਵਾਲਾਂ ਨਾਲ ਹੀ ਨਹੀਂ ਸਗੋਂ ਪਲਕਾਂ ਅਤੇ ਆਈਬ੍ਰ੍ਰ ੋ ਦੀ ਗ੍ਰੋਥ ਨਾਲ ਵੀ ਜੁੜੀ ਹੈ। ਇਸ ਤੋਂ ਇਲਾਵਾ ਇਸ 'ਚ ਸਕਿਨ ਦੀ ਸੋਜ ਘੱਟ ਕਰਨ ਦੇ ਵੀ ਬਹੁਤ ਸਾਰੇ ਗੁਣ ਹਨ।ਚਲੋ ਅੱਜ ਤੁਹਾਨੂੰ ਇਸ ਤੇਲ ਦੇ ਅਣਗਿਣਤ ਫਾਇਦੇ ਦੱਸਦੇ ਹਾਂ :
1.ਆਈਬ੍ਰੋ, ਪਲਕਾਂ ਅਤੇ ਸਿਰ ਦੇ ਵਾਲਾਂ ਦੀ ਗ੍ਰੋਥ ਵਧਾਉਣ ਲਈ ਕੁਝ ਬੂੰਦਾਂ ਅਰੰਡੀ ਦੇ ਤੇਲ ਦੀਆਂ ਲਵੋ ਅਤੇ ਇਸ ਨਾਲ ਆਈਬ੍ਰੋ ਅਤੇ ਪਲਕਾਂ ਦੀ ਮਸਾਜ ਕਰੋ। ਇਸੇ ਤਰ੍ਹਾਂ ਹੀ ਹਲਕੇ ਹੱਥਾਂ ਨਾਲ ਸਿਰ ਦੀ ਮਸਾਜ ਕਰੋ। ਇਸ ਨਾਲ ਹੇਅਰ ਗ੍ਰੋਥ ਵਧੇਗੀ।
2.ਕਿਸੇ ਤਰ੍ਹਾਂ ਦੀ ਸਕਿਨ ਇਨਫੈਕਸ਼ਨ ਜਿਵੇਂ ਕਿੱਲ-ਮੁਹਾਸੇ, ਸੋਜ, ਸਨਬਰਨ ਦੇ ਲਈ ਇਸ ਦੀ ਵਰਤੋਂ ਕਰੋ।
3.ਪੈਰਾਂ 'ਚ ਫੰਗਸ ਇਨਫੈਕਸ਼ਨ ਹੋ ਗਈ ਤਾਂ ਇਸ ਤੇਲ ਦੀ ਵਰਤੋਂ ਕਰੋ।
4.ਸਿਰਦਰਦ ਦੌਰਾਨ ਵੀ ਇਸ ਤੇਲ ਨਾਲ ਮਸਾਜ ਕਰੋ।
5.ਸਿਕਰੀ ਦੂਰ ਕਰਨ ਲਈ ਕਾਸਟਰ ਆਇਲ ਵਾਲਾਂ 'ਚ ਲਗਾਓ।
6.ਸਿਰਫ ਸੁੰਦਰਤਾ ਦੇ ਲਈ ਨਹੀਂ ਸਗੋਂ ਸਿਹਤ ਸਬੰਧੀ ਵੀ ਇਸ ਤੇਲ ਦੇ ਬਹੁਤ ਸਾਰੇ ਫਾਇਦੇ ਹਨ।
ਡਿੰਬਗ੍ਰੰਥੀ ਅਲਸਰ, ਗੁਰਦੇ ਦੀ ਪੱਥਰੀ, ਪਾਚਨ ਤੰਤਰ ਦੀ ਪ੍ਰੇਸ਼ਾਨੀ, ਮਾਸਿਕ ਧਰਮ 'ਚ ਸਰੀਰ ਦੀ ਜਕੜਨ ਅਤੇ ਜੋੜਾਂ ਦੀ ਸੋਜ ਦੂਰ ਕਰਨ 'ਚ ਇਹ ਤੇਲ ਫਾਇਦੇਮੰਦ ਹੈ।
ਬਣਾਉਣ ਲਈ ਸਮੱਗਰੀ:
-20 ਮਿਲੀਲੀਟਰ ਪੈਂਥੇਨਾਲ
-30 ਮਿਲੀਲੀਟਰ ਅਰੰਡੀ ਦਾ ਤੇਲ
-15 ਬੂੰਦਾਂ ਲੱਸਣ ਦਾ ਰਸ
ਬਣਾਉਣ ਲਈ ਵਿਧੀ :
-ਸਾਰੀ ਸਮੱਗਰੀ ਨੂੰ ਮਿਕਸ ਕਰੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਕਸਰ ਨੂੰ ਆਈਬ੍ਰੋ ਅਤੇ ਪਲਕਾਂ 'ਤੇ ਲਗਾਓ। ਅਜਿਹਾ ਤੁਸੀਂ ਰੋਜ਼ਾਨਾ ਕਰੋ। ਆਈਬ੍ਰੋ ਅਤੇ ਪਲਕਾਂ ਦੀ ਗ੍ਰੋਥ ਤੇਜ਼ੀ ਨਾਲ ਹੋਵੇਗੀ।
ਪਾਰਟਨਰ ਇਕ ਦੂਜੇ 'ਚ ਲੱਭਦੇ ਹਨ ਇਹ ਸਿਹਤ ਕਵਾਲਿਟੀ
NEXT STORY