ਜਲੰਧਰ—ਛੋਟੇ ਬੱਚਿਆਂ ਦੇ ਪੇਟ 'ਚ ਗੈਸ ਬਣਨਾ ਆਮ ਗੱਲ ਹੈ। 6 ਮਹੀਨੇ ਦਾ ਬੱਚਾ ਬਹੁਤ ਛੋਟਾ ਹੁੰਦਾ ਹੈ । ਬੱਚੇ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਦੁੱਧ ਪੀ ਲੈਂਦੇ ਹਨ ਜਿਸ ਨੂੰ ਪਚਾਉਣ 'ਚ ਉਸਨੂੰ ਪਰੇਸ਼ਾਨੀ ਹੁੰਦੀ ਹੈ। ਮਾਂ ਦੇ ਦੁੱਧ ਦੇ ਇਲਾਵਾ ਬੱਚੇ ਨੂੰ ਡਿੱਬਾ ਬੰਦ ਦੁੱਧ ਪਿਲਾਉਣ ਨਾਲ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਬੱਚਿਆਂ ਦੀ ਡਾਈਟ 'ਚ ਆਏ ਬਦਲਾਅ ਦੇ ਕਾਰਨ ਉਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ। ਇਸ ਲਈ ਕੁਝ ਛੋਟੇ-ਛੋਟੇ ਉਪਾਅ ਵਰਤ ਕੇ ਤੁਸੀਂ ਬੱਚਿਆਂ ਦੀਆਂ ਇਨ੍ਹਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ।
1. ਮਾਂ ਦਾ ਦੁੱਧ
ਡਿੱਬਾ ਬੰਦ ਦੁੱਧ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਕੋਸ਼ਿਸ਼ ਕਰੋਂ ਕਿ ਬੱਚਿਆਂ ਨੂੰ 6 ਮਹੀਨੇ ਤੱਕ ਬੱਚਿਆਂ ਦਾ ਦੁੱਧ ਪਲਾਇਆ ਜਾਵੇ। ਜਦੋਂ ਦੁੱਧ ਛਡਾਉਣਾ ਹੋਵੇ ਇੱਕ ਦਮ ਬੱਚੇ ਦੀ ਡਾਈਟ ਨਾ ਬਦਲੋਂ। ਹੌਲੀ-ਹੌਲੀ ਮੂੰਹ ਦਾ ਸੁਆਦ ਬਦਲੋਂ। ਇੱਕ ਦਮ ਡਾਈਟ ਬਦਲਣ ਨਾਲ ਕਬਜ਼ ਹੋਣ ਦਾ ਡਰ ਰਹਿੰਦਾ ਹੈ।
2. ਪਾਣੀ ਪਿਲਾਓ
ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਵੀ ਬੱਚਿਆਂ ਨੂੰ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ। ਗਰਮੀਆਂ ਦੇ ਮੌਸਮ 'ਚ ਬੱਚਿਆਂ 'ਚ ਪਾਣੀ ਦੀ ਕਮੀ ਨਾ ਹੋਣ ਦਿਓ। ਓ ਆਰ ਏਕਸ ਦਾ ਘੋਲ ਬੱਚਿਆਂ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।
3. ਹਿੰਗ
ਪੇਟ 'ਚ ਗੈਸ ਬਣਨ ਤੇ ਥੋੜੀ ਜਹੀ ਹਿੰਗ ਨੂੰ ਪਾਣੀ 'ਚ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਬੱਚਿਆਂ ਦੀ ਧੁੰਨੀ ਦੇ ਆਲੇ-ਦੁਆਲੇ ਲਗਾਓ। ਇਸ ਨਾਲ ਗੈਸ ਦੇ ਦਰਦ ਤੋਂ ਬੱਚਿਆਂ ਨੂੰ ਰਾਹਤ ਮਿਲੇਗੀ।
4. ਪੇਟ ਅਤੇ ਪੈਰਾਂ ਨੂੰ ਹਲਕਾ ਸਿਹਲਾਉਣਾ
ਬੱਚੇ ਦੇ ਪੇਟ 'ਚ ਗੈਸ ਬਣ ਜਾਵੇ ਤਾਂ ਉਸ ਨੂੰ ਕੁਝ ਦੇਰ ਲਈ ਉਲਟਾ ਲਿਟਾ ਦਿਓ। ਇਸਦੀਆਂ ਲੱਤਾਂ ਨੂੰ ਹਲਕਾ ਜਿਹਾ ਉੱਪਰ ਚੁੱਕੋਂ ਅਤੇ ਪੇਟ ਨੂੰ ਹਲਕਾ ਜਿਹਾ ਸਿਹਲਾਓ। ਇਸ ਨਾਲ ਪੇਟ ਦਰਦ ਤੋਂ ਰਾਹਤ ਮਿਲੇਗੀ।
ਗਰਮੀਆਂ 'ਚ ਇਸ ਤਰ੍ਹਾਂ ਕਰੋਂ ਬੱਚਿਆਂ ਦੀ ਦੇਖ ਭਾਲ
NEXT STORY