ਹੈਲਥ ਡੈਸਕ - ਮਿਠਾਈਆਂ ਸਾਡੀ ਰੋਜ਼ਾਨਾ ਜ਼ਿੰਦਗੀ ਅਤੇ ਤਿਉਹਾਰਾਂ ਦਾ ਮੁੱਖ ਹਿੱਸਾ ਹੁੰਦੀਆਂ ਹਨ ਪਰ ਜਿਆਦਾ ਸ਼ੱਕਰ, ਸਿੰਥੈਟਿਕ ਰੰਗ ਅਤੇ ਪ੍ਰਿਸ਼ਰਵੇਟਿਵਜ਼ ਵਾਲੀਆਂ ਮਿਠਾਈਆਂ ਸਿਹਤ ਲਈ ਘਾਤਕ ਹੋ ਸਕਦੀਆਂ ਹਨ। ਇਨ੍ਹਾਂ ਦਾ ਬੇਹਿਸਾਬ ਸੇਵਨ ਸਰੀਰ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰ ਸਕਦਾ ਹੈ, ਜਿਸ ਕਰਕੇ ਸੰਤੁਲਿਤ ਮਾਤਰਾ ’ਚ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਮਠਿਆਈ :-
ਚਮਚਮ ਅਤੇ ਰਸਗੁੱਲਾ : ਇਨ੍ਹਾਂ ਮਠਿਆਈਆਂ ’ਚ ਸ਼ੱਕਰ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ। ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਡਾਇਬੀਟੀਜ਼ ਅਤੇ ਮੋਟਾਪੇ ਦਾ ਖਤਰਾ ਵਧ ਸਕਦਾ ਹੈ। ਇਸ ’ਚ ਵਰਤੇ ਗਏ ਸਿੰਥੈਟਿਕ ਰੰਗ ਅਤੇ ਪ੍ਰਿਸ਼ਰਵੇਟਿਵਸ ਵੀ ਸਿਹਤ ਲਈ ਘਾਤਕ ਹੋ ਸਕਦੇ ਹਨ।
ਲੱਡੂ : ਇਨ੍ਹਾਂ ਮਿਠਾਈਆਂ ’ਚ ਮੋਟੀ ਮਾਤਰਾ ’ਚ ਸ਼ੱਕਰ ਅਤੇ ਘਿਓ ਅਤੇ ਤੇਲ ਹੁੰਦਾ ਹੈ। ਜ਼ਿਆਦਾ ਕੈਲੋਰੀ ਹੋਣ ਕਾਰਨ, ਇਹ ਮੋਟਾਪਾ ਵਧਾਉਂਦੀਆਂ ਹਨ ਅਤੇ ਦਿਲ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ।
ਕਲਾਕੰਦ ਅਤੇ ਬਰਫ਼ੀ : ਬਰਫ਼ੀ ਅਤੇ ਕਲਾਕੰਦ ’ਚ ਦੁੱਧ, ਸ਼ੱਕਰ ਅਤੇ ਸਿੰਥੈਟਿਕ ਸਾਜ-ਸੰਭਾਲਕ ਹੁੰਦੇ ਹਨ, ਜੋ ਲੰਬੇ ਸਮੇਂ ਤੱਕ ਸੇਵਨ ਨਾਲ ਹਜ਼ਮ ਨਾ ਹੋਣ, ਮੋਟਾਪੇ ਅਤੇ ਸ਼ੱਕਰ ਦੇ ਮਰੀਜ਼ਾਂ ਲਈ ਮੁਸ਼ਕਲ ਪੈਦਾ ਕਰ ਸਕਦੇ ਹਨ।
ਕੇਕ ਅਤੇ ਪੇਸਟਰੀ : ਬੇਕਰੀ ਮਿਠਾਈਆਂ ਜਿਵੇਂ ਕਿ ਕੇਕ ਅਤੇ ਪੇਸਟਰੀ ’ਚ ਸਿੰਥੈਟਿਕ ਰੰਗ, ਕ੍ਰੀਮ, ਅਤੇ ਬਹੁਤ ਜ਼ਿਆਦਾ ਸ਼ਕਰ ਹੁੰਦੇ ਹਨ। ਇਹ ਮਿਠਾਈਆਂ ਸਰੀਰ ’ਚ ਬਹੁਤ ਸਾਰੀ ਬੇਲੋੜੀ ਚਰਬੀ ਪੈਦਾ ਕਰਦੀਆਂ ਹਨ ਅਤੇ ਜਿਆਦਾ ਸੇਵਨ ਸਰੀਰ 'ਤੇ ਹਾਨੀਕਾਰਕ ਪ੍ਰਭਾਵ ਪਾਉਂਦਾ ਹੈ।
ਮਿੱਠੀ ਪੇੜਾ : ਮਿੱਠੀ ਪੇੜਾ ’ਚ ਬਹੁਤ ਜ਼ਿਆਦਾ ਦੁੱਧ ਅਤੇ ਸ਼ਕਰ ਹੁੰਦਾ ਹੈ, ਜੋ ਸਹੀ ਮਾਤਰਾ ਤੋਂ ਵੱਧ ਖਾਣ ਨਾਲ ਮੋਟਾਪਾ ਅਤੇ ਸਰੀਰ ’ਚ ਸ਼ੱਕਰ ਦੇ ਪੱਧਰ ਨੂੰ ਵਧਾ ਸਕਦਾ ਹੈ।
ਕਿਉਂ ਕਰਦੀਆਂ ਹਨ ਨੁਕਸਾਨ :-
- ਮਠਿਆਈਆਂ ਬਣਾਉਣ ’ਚ ਸਿੰਥੈਟਿਕ ਰੰਗਾਂ ਦੀ ਵਰਤੋਂ ਹੁੰਦੀ ਹੈ ਜੋ ਸਿਹਤ ਲਈ ਖਤਰਨਾਕ ਹਨ ਅਤੇ ਜਿਸ ਦੇ ਕੁਝ ਕਾਰਨਾਂ ਕਰ ਕੇ ਕੈਂਸਰ ਤੇ ਹੋਰੋ ਗੰਭੀਰ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।
- ਮਠਿਆਈਆਂ ’ਚ ਕਾਫੀ ਮਾਤਰਾ ’ਚ ਸ਼ੱਕਰ ਦੀ ਵਰਤੋਂ ਹੁੰਦੀ ਹੈ ਅਤੇ ਇਸ ਨੂੰ ਖਾਣ ਕਾਰਨ ਖੂਨ ’ਚ ਸ਼ੱਕਰ ਦਾ ਪੱਧਰ ਵੱਧ ਸਕਦਾ ਹੈ ਜਿਸ ਨਾਲ ਡਾਇਬੀਟੀਜ਼ ਦਾ ਖਤਰਾ ਵਧਦਾ ਹੈ।
- ਘਿਓ ਅਤੇ ਤੇਲ ਵਾਲੀਆਂ ਮਠਿਆਈਆਂ ਜ਼ਿਆਦਾ ਖਾਣ ਨਾਲ ਚਰਬੀ ਇਕੱਠੀ ਕਰਦੀਆਂ ਹਨ ਜਿਸ ਨਾਲ ਦਿਲ ਦੇ ਦੌਰੇ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੈ।
ਸਾਵਧਾਨ! ਜੇਕਰ ਤੁਸੀਂ ਵੀ ਹੋ ਕੌਫੀ ਤੇ ਕੋਲਡ ਡ੍ਰਿੰਕ ਪੀਣ ਦੇ ਸ਼ੌਕੀਨ, ਤਾਂ ਪੜ੍ਹ ਲਓ ਇਹ ਖ਼ਬਰ
NEXT STORY