ਹੈਲਥ ਡੈਸਕ - ਅਸੀਂ ਸਾਰੇ ਆਪਣੀ ਰਸੋਈ ’ਚ ਸਪੰਜ ਜਾਂ ਸਕ੍ਰੱਬ ਦੀ ਵਰਤੋਂ ਕਰਦੇ ਹਾਂ। ਕੀਟਾਣੂਆਂ, ਵਾਇਰਸਾਂ ਜਾਂ ਬੈਕਟੀਰੀਆ ਦਾ ਸਫਾਇਆ ਕਰਨ ਲਈ ਸਪੰਜ ਜਾਂ ਸਕ੍ਰੱਬ ਨਾਲ ਹੀ ਕਿਚਨ ਦੀ ਰੋਜ਼ਾਨਾ ਸਾਫ-ਸਫਾਈ ਕਰਦੇ ਹਾਂ। ਭਾਂਡਿਆਂ ਨੂੰ ਸਾਫ ਕਰਨਾ ਹੋਵੇ, ਮਸਾਲੇ ਰੱਖਣ ਦੇ ਡੱਬੇ, ਸਲੈਬ ਜਾਂ ਫਿਰ ਗੈਸ ਦੇ ਚੁੱਲ੍ਹੇ, ਜ਼ਿਆਦਾਤਰ ਘਰਾਂ ’ਚ ਸਪੰਜ ਜਾਂ ਸਕ੍ਰੱਬ ਦੀ ਹੀ ਵਰਤੋਂ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਭਾਂਡੇ ਸਾਫ ਕਰਨ ਵਾਲੇ ਸਪੰਜ ਜੇਕਰ ਲੰਬੇ ਸਮੇਂ ਤੱਕ ਵਰਤੇ ਜਾਣ ਤਾਂ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕਿਚਨ ਦੇ ਸਪੰਜ ਕਿਉਂ ਹੁੰਦੇ ਨੇ ਖਤਰਨਾਕ
ਕੁਝ ਸਾਲ ਪਹਿਲਾਂ ਇਕ ਯੂਨੀਵਰਸਿਟੀ ਨੇ ਸਟੱਡੀ ਕੀਤਾ ਸੀ ਕਿ ਜਿਸ ਸਪੰਜ ਜਾਂ ਸਕ੍ਰੱਬ ਦੀ ਵਰਤੋਂ ਕਰਦੇ ਹਾਂ ਉਸ ’ਚ ਟਾਇਲਟ ਨਾਲੋਂ ਜ਼ਿਆਦਾ ਬੈਕਟੀਰੀਆ ਹੋ ਸਕਦੇ ਹਨ ਜੋ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਜ਼ਿਆਦਾਤਰ ਘਰਾਂ ’ਚ ਸਪੰਜ ਜਾਂ ਸਕ੍ਰੱਬ ਦੀ ਵਰਤੋਂ ਦਿਨ ’ਚ ਘੱਟੋ ਘੱਟ 2-3 ਵਾਰ ਤਾਂ ਜ਼ਰੂਰੀ ਹੁੰਦੀ ਹੀ ਹੈ ਜਿਸ ਕਾਰਨ ਉਸ ਨੂੰ ਸੁੱਕਾ ਹੋਣ ਦਾ ਸਮਾਂ ਨਹੀਂ ਮਿਲਦਾ ਅਤੇ ਉਹ ਗਿੱਲਾ ਬਣਿਆ ਰਹਿੰਦਾ ਹੈ। ਨਮੀ ਦੇ ਕਾਰਨ ਉਸ ’ਚ ਹਾਨੀਕਾਰਕ ਬੈਕਟੀਰੀਆ ਪੈਦਾ ਹੋ ਜਾਂਦੇ ਹਨ। ਖਾਣੇ ਦੇ ਛੋਟੇ ਛੋਟੇ ਕਣ ਜਦੋਂ ਲੰਬੇ ਸਮੇਂ ਤੱਕ ਸਪੰਜ ਜਾਂ ਸਕ੍ਰੱਬ ਦੇ ਅੰਦਰੂਨੀ ਹਿੱਸਿਆਂ ’ਚ ਫਸੇ ਰਹਿੰਦੇ ਹਨ ਤਾਂ ਇਨ੍ਹਾਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਹੋ ਸਕਦੈ ਗੰਭੀਰ ਬਿਮਾਰੀਆਂ ਦਾ ਖਤਰਾ :-
- ਸਪੰਜ-ਸਕ੍ਰੱਬ ’ਚ ਮੌਜੂਦ ਸਾਲਮੋਨੇਲਾ, ਈ-ਕੋਲੀ ਜਾਂ ਸਟੈਫਾਈਲੋਕੋਕਸ ਵਰਗੇ ਬੈਕਟੀਰੀਆ ਭੋਜਨ ਦੇ ਜ਼ਹਿਰ ਦੇ ਖ਼ਤਰੇ ਨੂੰ ਵਧਾਉਂਦੇ ਹਨ।
- ਉਲਟੀਆਂ, ਦਸਤ ਜਾਂ ਪੇਟ ਦੀਆਂ ਸਮੱਸਿਆਵਾਂ
- ਗੰਦੇ ਸਪੰਜ ਨੂੰ ਛੂਹਣ ਨਾਲ ਸਕਿਨ ’ਚ ਸਾੜ, ਧੱਫੜ ਜਾਂ ਫੰਗਲ ਇਨਫੈਕਸ਼ਨ ਹੋ ਸਕਦੀ ਹੈ।
- ਉਲਟੀ ਜਾਂ ਦਸਤ
- ਬੁਖਾਰ
- ਸਾਹ ਸਬੰਧੀ ਸਮੱਸਿਆਵਾਂ
ਕਿਚਨ ਦਾ ਸਪੰਜ ਕਦੋਂ ਬਦਲਣਾ ਚਾਹੀਦੈ :-
ਬੈਕਟੀਰੀਆ ਨੂੰ ਰੋਕਣ ਲਈ, ਕਿਚਨ ਸਪੰਜ ਨੂੰ ਨਿਯਮਤ ਤੌਰ ਤੇ ਸਾਫ਼ ਕਰਨਾ ਚਾਹੀਦਾ ਹੈ। ਇਸ ਨੂੰ ਰਸੋਈ ’ਚ ਨਮੀ ਵਾਲੀ ਥਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਸਪੰਜ ਨੂੰ ਸੁਕਾਉਣਾ ਸਾਲਮੋਨਲਲਾ ਬੈਕਟੀਰੀਆ ਨੂੰ ਇਸ 'ਤੇ ਘਟਾ ਸਕਦਾ ਹੈ। ਮਾਹਿਰਾਂ ਦੇ ਅਨੁਸਾਰ, ਰਸੋਈ ਦੇ ਸਪੰਜ ਨੂੰ ਹਰ ਦੋ ਤੋਂ ਤਿੰਨ ਹਫ਼ਤਿਆਂ ’ਚ ਬਦਲਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਇਹ ਵੀ ਨਿਰਭਰ ਕਰਦਾ ਹੈ ਕਿ ਤੁਹਾਡੀ ਰਸੋਈ ਵਿਚ ਇਹ ਕਿੰਨਾ ਅਤੇ ਕਿੰਨਾ ਚਿਰ ਵਰਤਿਆ ਜਾਂਦਾ ਹੈ।
ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਇਸ ਚੀਜ਼ ਦਾ ਪਾਣੀ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
NEXT STORY