ਜਲੰਧਰ (ਬਿਊਰੋ) - ਅੱਜਕਲ ਕੈਂਸਰ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ। ਇਸੇ ਲਈ ਅੱਜ ਕੱਲ੍ਹ ਲੋਕਾਂ ਨੂੰ ਐਂਟੀ ਕੈਂਸਰ ਡਾਈਟ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਐਂਟੀ ਡਾਈਟ ਆਹਾਰ ਉਹ ਹੁੰਦਾ ਹੈ, ਜੋ ਕੈਂਸਰ ਹੋਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰ ਦਿੰਦਾ ਹੈ ਪਰ ਸਾਡੀ ਰਸੋਈ ਵਿੱਚ ਮੌਜੂਦ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਹਨ। ਜਿਨ੍ਹਾਂ ਦਾ ਅਸੀਂ ਸੇਵਨ ਕਰਦੇ ਹਾਂ, ਤਾਂ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੀਆਂ ਸੱਤ ਚੀਜ਼ਾਂ, ਜੋ ਕੈਂਸਰ ਹੋਣ ਦੀ ਸੰਭਾਵਨਾ ਘਟਾ ਦਿੰਦੇ ਹਨ। ਸਾਨੂੰ ਇਨ੍ਹਾਂ ਚੀਜਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।
ਫਲ ਅਤੇ ਸਬਜ਼ੀਆਂ ਦਾ ਸੇਵਨ
ਫਲ ਅਤੇ ਸਬਜ਼ੀਆਂ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਅਤੇ ਪੋਸ਼ਕ ਤੱਤ ਹੁੰਦੀ ਹੈ। ਇਸ ਲਈ ਇਹ ਕੈਂਸਰ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੈ। ਇਸ ਲਈ ਫਲ ਅਤੇ ਸਬਜ਼ੀਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਰੈੱਡ ਮੀਟ ਦੀ ਜਗ੍ਹਾਂ ਸਾਨੂੰ ਮੱਛੀ ਅਤੇ ਜੈਤੂਨ ਦੇ ਤੇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਕੈਂਸਰ ਨੂੰ ਘੱਟ ਕਰਨ ਵਾਲੇ ਸਾਰੇ ਗੁਣ ਪਾਏ ਜਾਂਦੇ ਹਨ ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰੇ ‘ਮੁੰਡਿਆਂ’ ਦੀ ਜ਼ਿੰਦਗੀ
ਗ੍ਰੀਨ-ਟੀ
ਗ੍ਰੀਨ-ਟੀ ਇੱਕ ਐਂਟੀਆਕਸੀਡੈਂਟ ਹੁੰਦੀ ਹੈ। ਇਸ ਲਈ ਇਸ ਨੂੰ ਐਂਟੀ ਕੈਂਸਰ ਡਾਈਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਰੋਜ਼ਾਨਾ ਇਕ ਕੱਪ ਗ੍ਰੀਨ-ਟੀ ਦਾ ਪੀਣ ਨਾਲ ਲੀਵਰ, ਪੇਟ, ਫੇਫੜੇ ਅਤੇ ਚਮੜੀ ਦਾ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਗ੍ਰੀਨ-ਟੀ ਦਾ ਸੇਵਨ ਕਰਨ ਨਾਲ ਅਸੀਂ ਮੋਟਾਪਾ ਘੱਟ ਕਰ ਸਕਦੀ ਹਾਂ।
ਟਮਾਟਰ
ਰੋਜ਼ਾਨਾ ਟਮਾਟਰ ਦਾ ਸੇਵਨ ਕਰਨ ਨਾਲ ਇਹ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ। ਟਮਾਟਰ ਵਿੱਚ ਐਂਟੀਆਕਸੀਡੈਂਟ ਲਾਈਕੋਪੀਨ ਮੌਜੂਦ ਹੁੰਦਾ ਹੈ, ਜੋ ਬੀਟਾ ਕੈਰੋਟੀਨ, ਅਲਫਾ ਕੈਰੋਟੀਨ ਅਤੇ ਵਿਟਾਮਿਨ-ਈ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਲਈ ਟਮਾਟਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।
ਪੜ੍ਹੋ ਇਹ ਵੀ ਖਬਰ -ਬਿਊਟੀ ਟਿਪਸ: ਆਲੂ ਨਾਲ ਇੰਝ ਕਰੋ ਆਪਣੇ ਚਿਹਰੇ ਦੀ ਬਲੀਚ, ਨਹੀਂ ਪਵੇਗੀ ਕਰੀਮ ਦੀ ਲੋੜ
ਅੰਗੂਰ
ਅੰਗੂਰ ਵਿੱਚ ਐਥੋਂ ਸਾਈਨ ਅਤੇ ਪੋਲੀਫੀਨੋਲਸ ਹੁੰਦਾ ਹੈ, ਜੋ ਸਰੀਰ ਵਿੱਚ ਮੌਜੂਦ ਕੈਂਸਰ ਦੇ ਕਣਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਲਾਲ ਅੰਗੂਰ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਨ੍ਹਾਂ ਦੇ ਬੀਜਾਂ ਵਿੱਚ ਸੁਪਰ ਐਂਟੀ ਆਕਸੀਡੈਂਟ ਪਾਇਆ ਜਾਂਦਾ ਹੈ ।
ਲਸਣ ਅਤੇ ਪਿਆਜ਼
ਲਸਣ ਅਤੇ ਪਿਆਜ਼ ਵਿੱਚ ਸਲਫਰ ਕੰਪਾਊਂਡ ਪਾਇਆ ਜਾਂਦਾ ਹੈ। ਲਸਣ ਦਾ ਇਸਤੇਮਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਕਿੱਤਾ ਹੈ। ਪਰ ਇਹ ਕੈਂਸਰ ਨੂੰ ਰੋਕਣ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚ ਇਨਸੁਲਿਨ ਉਤਪਾਦਨ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਜਿਸ ਨਾਲ ਸਰੀਰ ਵਿੱਚ ਟਿਊਮਰ ਜਿਹੀ ਗੰਭੀਰ ਸਮੱਸਿਆ ਨਹੀਂ ਹੁੰਦੀ ।
ਪੜ੍ਹੋ ਇਹ ਵੀ ਖਬਰ -ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ
ਫਲੀਆਂ ਅਤੇ ਦਾਲ
ਫਲੀਆਂ ਅਤੇ ਦਾਲ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਨੂੰ ਫਾਈਬਰ ਅਤੇ ਫੋਲੇਟ ਦਿੰਦੇ ਹਨ। ਜਿਸ ਨਾਲ ਅੰਤੜੀਆਂ ਦੇ ਕੈਂਸਰ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਫਲੀਆਂ ਅਤੇ ਦਾਲ ਦਾ ਸੇਵਨ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ।
ਪੜ੍ਹੋ ਇਹ ਵੀ ਖਬਰ -ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅਦਰਕ
ਅਦਰਕ ਕੈਂਸਰ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦਾ ਹੈ, ਕਿਉਂਕਿ ਅਦਰਕ ਵਿੱਚ ਕੈਂਸਰ ਦੀਆਂ ਕੋਸ਼ਿਕਾਵਾਂ ਨਾਲ ਲੜਨ ਵਾਲੇ ਗੁਣ ਪਾਏ ਜਾਂਦੇ ਹਨ। ਅਦਰਕ ਤਰ ਰਾਸ਼ਨ ਕੀਮੋਥਰੈਪੀ ਅਤੇ ਰੇਡੀਓਥਰੈਪੀ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਨੂੰ ਵੀ ਘੱਟ ਕਰਦਾ ਹੈ ਅਤੇ ਟਿਊਮਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ ।
ਰਸੋਈ ’ਚੋਂ ਆ ਰਹੀ ਬਦਬੂ ਨੂੰ ਦੂਰ ਕਰਨਗੇ ਇਹ ਘਰੇਲੂ ਉਪਾਅ, ਜਾਣੋ ਕਿਵੇਂ
NEXT STORY