ਹੈਲਥ ਡੈਸਕ- ਜਿਵੇਂ ਹੀ ਸਰਦੀ ਦਾ ਮੌਸਮ ਨੇੜੇ ਆਉਂਦਾ ਹੈ, ਬਹੁਤ ਸਾਰੇ ਲੋਕਾਂ ਨੂੰ ਜੋੜਾਂ 'ਚ ਦਰਦ, ਸੋਜ ਅਤੇ ਹਿਲਣ-ਡੁੱਲਣ 'ਚ ਤਕਲੀਫ਼ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਪਿੱਛੇ ਮੁੱਖ ਕਾਰਣ ਅਕਸਰ ਯੂਰਿਕ ਐਸਿਡ ਦਾ ਵਧ ਜਾਣਾ ਹੁੰਦਾ ਹੈ। ਇਹ ਸਮੱਸਿਆ ਜ਼ਿਆਦਾਤਰ ਉਨ੍ਹਾਂ ਲੋਕਾਂ 'ਚ ਦੇਖੀ ਜਾਂਦੀ ਹੈ ਜੋ ਪਹਿਲਾਂ ਹੀ ਗਾਊਟ ਜਾਂ ਗਠੀਆ ਵਰਗੀਆਂ ਬੀਮਾਰੀਆਂ ਨਾਲ ਜੂਝ ਰਹੇ ਹੁੰਦੇ ਹਨ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਯੂਰਿਕ ਐਸਿਡ ਕਿਉਂ ਵੱਧਦਾ ਹੈ?
ਯੂਰਿਕ ਐਸਿਡ ਸਰੀਰ 'ਚ ਪਿਊਰੀਨ ਤੱਤਾਂ ਦੇ ਟੁੱਟਣ ਨਾਲ ਬਣਦਾ ਹੈ। ਪਿਊਰੀਨ ਜ਼ਿਆਦਾਤਰ ਰੈੱਡ ਮੀਟ, ਕੁਝ ਦਾਲਾਂ ਅਤੇ ਸਮੁੰਦਰੀ ਖਾਣੇ 'ਚ ਪਾਇਆ ਜਾਂਦਾ ਹੈ। ਆਮ ਤੌਰ ’ਤੇ ਕਿਡਨੀ ਇਹ ਐਸਿਡ ਸਰੀਰ ਤੋਂ ਬਾਹਰ ਕੱਢ ਦਿੰਦੀ ਹੈ, ਪਰ ਸਰਦੀਆਂ 'ਚ ਪਾਣੀ ਘੱਟ ਪੀਣ ਤੇ ਸਰੀਰਕ ਕਿਰਿਆ ਘਟਣ ਕਾਰਨ ਇਹ ਸਰੀਰ 'ਚ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਪਾਣੀ ਪੀਣਾ ਬਹੁਤ ਜ਼ਰੂਰੀ
ਠੰਡ ਦੇ ਮੌਸਮ 'ਚ ਪਿਆਸ ਘੱਟ ਲੱਗਦੀ ਹੈ, ਪਰ ਸਰੀਰ ਨੂੰ ਪਾਣੀ ਦੀ ਲੋੜ ਫਿਰ ਵੀ ਰਹਿੰਦੀ ਹੈ। ਜੇ ਸਰੀਰ 'ਚ ਪਾਣੀ ਦੀ ਕਮੀ ਹੋਵੇ, ਤਾਂ ਕਿਡਨੀ ਯੂਰਿਕ ਐਸਿਡ ਨੂੰ ਬਾਹਰ ਨਹੀਂ ਕੱਢ ਸਕਦੀ। ਹਰ ਰੋਜ਼ ਘੱਟੋ-ਘੱਟ 8-10 ਗਿਲਾਸ ਪਾਣੀ ਪੀਓ। ਸਵੇਰੇ ਉੱਠਦਿਆਂ ਹੀ ਹਲਕਾ ਕੋਸਾ ਪਾਣੀ ਜਾਂ ਨਿੰਬੂ ਪਾਣੀ ਪੀਣ ਦੀ ਆਦਤ ਪਾਓ।
ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ
ਖਾਣ-ਪੀਣ ਦਾ ਖ਼ਿਆਲ ਰੱਖੋ
ਰੈੱਡ ਮੀਟ, ਸਮੁੰਦਰੀ ਮੱਛੀ, ਜ਼ਿਆਦਾ ਤੇਲ-ਮਸਾਲੇ ਵਾਲਾ ਖਾਣਾ ਯੂਰਿਕ ਐਸਿਡ ਵਧਾਉਂਦੇ ਹਨ। ਇਸ ਦੀ ਥਾਂ ਤੇ ਹਰੀ ਸਬਜ਼ੀਆਂ, ਸਲਾਦ, ਓਟਸ ਅਤੇ ਤਾਜ਼ੇ ਫਲ ਖਾਓ। ਚੈਰੀ, ਸਟਰਾਬੈਰੀ ਅਤੇ ਨਿੰਬੂ ਪਾਣੀ ਯੂਰੀਕ ਐਸਿਡ ਘਟਾਉਣ ਵਿੱਚ ਮਦਦਗਾਰ ਹਨ।
ਸਰਗਰਮ ਰਹੋ
ਸਰਦੀਆਂ 'ਚ ਜ਼ਿਆਦਾਤਰ ਲੋਕ ਕੰਬਲ 'ਚ ਰਹਿੰਦੇ ਹਨ ਜਿਸ ਨਾਲ ਸਰੀਰਕ ਗਤੀਵਿਧੀਆਂ ਘਟ ਜਾਂਦੀਆਂ ਹਨ। ਇਸ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ ਅਤੇ ਭਾਰ ਵਧਦਾ ਹੈ, ਜੋ ਯੂਰਿਕ ਐਸਿਡ ਵਧਾਉਣ ਦਾ ਕਾਰਣ ਬਣ ਸਕਦਾ ਹੈ। ਹਰ ਰੋਜ਼ ਯੋਗ, ਸਟਰੈਚਿੰਗ ਜਾਂ ਹਲਕੀ ਵਾਕਿੰਗ ਕਰੋ। ਧੁੱਪ 'ਚ ਟਹਿਲਣ ਨਾਲ ਵਿਟਾਮਿਨ D ਵੀ ਮਿਲਦਾ ਹੈ।
ਸ਼ਰਾਬ ਅਤੇ ਜੰਕ ਫੂਡ ਤੋਂ ਬਚੋ
ਸ਼ਰਾਬ, ਪੈਕੇਟ ਵਾਲੇ ਅਤੇ ਫਾਸਟ ਫੂਡ 'ਚ ਪਿਊਰੀਨ ਅਤੇ ਕੈਮੀਕਲ ਜ਼ਿਆਦਾ ਹੁੰਦੇ ਹਨ ਜੋ ਯੂਰਿਕ ਐਸਿਡ ਵਧਾਉਂਦੇ ਹਨ। ਇਸ ਲਈ ਘਰ ਦਾ ਬਣਿਆ ਸਾਧਾ ਤੇ ਸੰਤੁਲਿਤ ਖਾਣਾ ਹੀ ਖਾਓ।
ਇਹ ਵੀ ਪੜ੍ਹੋ : 6720mAh ਦੀ ਤਗੜੀ ਬੈਟਰੀ! 4000 ਰੁਪਏ ਸਸਤਾ ਮਿਲ ਰਿਹੈ Motorola ਦਾ ਇਹ ਧਾਕੜ ਫ਼ੋਨ
ਫਲਾਂ ਦਾ ਸੇਵਨ ਵਧਾਓ
ਨਿੰਬੂ 'ਚ ਵਿਟਾਮਿਨ C ਹੁੰਦਾ ਹੈ ਜੋ ਸਰੀਰ ਤੋਂ ਯੂਰਿਕ ਐਸਿਡ ਬਾਹਰ ਕੱਢਣ 'ਚ ਮਦਦ ਕਰਦਾ ਹੈ। ਚੈਰੀ ਅਤੇ ਸਟਰਾਬੇਰੀ ਸੋਜ ਘਟਾਉਣ 'ਚ ਲਾਭਕਾਰੀ ਹਨ। ਸਵੇਰੇ ਖਾਲੀ ਪੇਟ ਹਲਕਾ ਕੋਸਾ ਨਿੰਬੂ ਪਾਣੀ ਪੀਓ ਅਤੇ ਹਰ ਰੋਜ਼ ਇਕ ਕਟੋਰੀ ਚੈਰੀ ਜਾਂ ਸਟਰਾਬੇਰੀ ਖਾਣ ਦੀ ਆਦਤ ਬਣਾਓ।
ਤਣਾਅ ਤੇ ਮੋਟਾਪਾ ਵੀ ਪ੍ਰਭਾਵਿਤ ਕਰਦੇ ਹਨ
ਤਣਾਅ ਅਤੇ ਵਧੇਰੇ ਭਾਰ ਨਾਲ ਯੂਰੀਕ ਐਸਿਡ ਦਾ ਪੱਧਰ ਵੱਧ ਸਕਦਾ ਹੈ। ਇਸ ਲਈ ਧਿਆਨ (Meditation), ਯੋਗ ਕਰੋ ਅਤੇ ਲੰਮੇ ਸਮੇਂ ਤੱਕ ਇਕ ਜਗ੍ਹਾ ਨਾ ਬੈਠੋ।
ਸਮੇਂ ਸਿਰ ਜਾਂਚ ਤੇ ਡਾਕਟਰੀ ਸਲਾਹ ਜ਼ਰੂਰੀ
ਜੇਕਰ ਜੋੜਾਂ 'ਚ ਦਰਦ, ਸੋਜ ਜਾਂ ਲਾਲੀ ਦਿਖਾਈ ਦੇਵੇ, ਤਾਂ ਇਹ ਗਾਊਟ ਦਾ ਸੰਕੇਤ ਹੋ ਸਕਦਾ ਹੈ। ਬਿਨਾਂ ਡਾਕਟਰ ਦੀ ਸਲਾਹ ਦੇ ਦਵਾਈ ਨਾ ਲਵੋ ਅਤੇ ਸਮੇਂ-ਸਮੇਂ 'ਤੇ ਯੂਰਿਕ ਐਸਿਡ ਦੀ ਜਾਂਚ ਕਰਵਾਉਂਦੇ ਰਹੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਧਦੀ ਠੰਡ 'ਚ ਬੱਚਿਆਂ ਨੂੰ ਨਹੀਂ ਹੋਵੇਗਾ Viral Infection, ਇਹ ਘਰੇਲੂ ਨੁਸਖ਼ੇ ਕਰਣਗੇ ਕਮਾਲ!
NEXT STORY