ਨੈਸ਼ਨਲ ਡੈਸਕ- ਜਲਵਾਯੂ ਪਰਿਵਰਤਨ ਕਾਰਨ ਵਧ ਰਹੀ ਗਰਮੀ ਅਤੇ ਨਮੀ (humidity) ਆਉਣ ਵਾਲੇ ਸਮੇਂ 'ਚ ਦੱਖਣੀ ਏਸ਼ੀਆ ਦੇ ਬੱਚਿਆਂ ਦੀ ਸਿਹਤ ਲਈ ਇਕ ਵੱਡੀ ਚੁਣੌਤੀ ਬਣਨ ਜਾ ਰਹੀ ਹੈ। ਇਕ ਤਾਜ਼ਾ ਅਧਿਐਨ 'ਚ ਇਹ ਖ਼ਦਸ਼ਾ ਜਤਾਇਆ ਗਿਆ ਹੈ ਕਿ 2050 ਤੱਕ ਇਸ ਖੇਤਰ 'ਚ ਬੱਚਿਆਂ 'ਚ ਬੌਣੇਪਣ (stunting) ਦੇ ਮਾਮਲੇ 30 ਲੱਖ ਤੋਂ ਵੀ ਜ਼ਿਆਦਾ ਵਧ ਸਕਦੇ ਹਨ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, ਹਾਲੀਵੁੱਡ 'ਚ ਪਸਰਿਆ ਮਾਤਮ
ਗਰਭਵਤੀ ਔਰਤਾਂ ਅਤੇ ਬੱਚਿਆਂ 'ਤੇ ਮਾੜਾ ਅਸਰ
ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਂਤਾ ਬਾਰਬਰਾ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇਸ ਅਧਿਐਨ 'ਚ ਦੇਖਿਆ ਗਿਆ ਕਿ ਗਰਭ ਅਵਸਥਾ ਦੌਰਾਨ ਬਹੁਤ ਜ਼ਿਆਦਾ ਗਰਮੀ ਅਤੇ ਨਮੀ ਵਾਲੇ ਹਾਲਾਤ ਬੱਚਿਆਂ ਦੇ ਵਿਕਾਸ 'ਤੇ ਕਿਵੇਂ ਅਸਰ ਪਾਉਂਦੇ ਹਨ। ਵਿਗਿਆਨੀਆਂ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ 'ਉਮਰ ਦੇ ਹਿਸਾਬ ਨਾਲ ਕੱਦ' (height-for-age) ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਖੋਜ ਮੁਤਾਬਕ, ਗਰਭਵਤੀ ਔਰਤਾਂ ਆਪਣੇ ਵਧੇ ਹੋਏ ਭਾਰ ਅਤੇ ਹਾਰਮੋਨਲ ਬਦਲਾਅ ਕਾਰਨ ਗਰਮੀ ਦੇ ਪ੍ਰਕੋਪ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਖੋਜਕਰਤਾ ਕੇਟੀ ਮੈਕਮੋਹਨ ਅਨੁਸਾਰ, ਗਰਭ ਅਵਸਥਾ ਦੇ ਸ਼ੁਰੂ 'ਚ ਭਰੂਣ ਬਹੁਤ ਕਮਜ਼ੋਰ ਹੁੰਦਾ ਹੈ, ਜਦੋਂ ਕਿ ਆਖਰੀ ਮਹੀਨਿਆਂ 'ਚ ਮਾਂ ਜ਼ਿਆਦਾ ਕਮਜ਼ੋਰ ਹੁੰਦੀ ਹੈ।
ਸਿਰਫ਼ ਗਰਮੀ ਨਹੀਂ, ਨਮੀ ਹੈ ਜ਼ਿਆਦਾ ਖ਼ਤਰਨਾਕ
'ਸਾਇੰਸ' ਅਖ਼ਬਾਰ 'ਚ ਪ੍ਰਕਾਸ਼ਿਤ ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਗਰਮੀ ਦੇ ਸੰਪਰਕ 'ਚ ਆਉਣ ਦੇ ਅਸਰ ਨੂੰ ਨਮੀ ਹੋਰ ਖ਼ਰਾਬ ਕਰ ਸਕਦੀ ਹੈ। ਪ੍ਰੋਫੈਸਰ ਕੈਥੀ ਬੇਲਿਸ ਨੇ ਦੱਸਿਆ ਕਿ ਜਦੋਂ ਤਾਪਮਾਨ 'ਵੈੱਟ-ਬਲਬ ਗਲੋਬ' (ਕੜਕਦੀ ਧੁੱਪ ਦਾ ਅੰਤਰਰਾਸ਼ਟਰੀ ਮਿਆਰ) 29 ਡਿਗਰੀ ਸੈਲਸੀਅਸ ਤੋਂ ਉੱਪਰ ਜਾਂਦਾ ਹੈ, ਤਾਂ ਇਹ ਬੱਚਿਆਂ ਦੀ ਸਿਹਤ ਲਈ ਘਾਤਕ ਹੁੰਦਾ ਹੈ। ਇਹ ਵੀ ਪਾਇਆ ਗਿਆ ਕਿ ਬਹੁਤ ਜ਼ਿਆਦਾ ਗਰਮੀ ਕਾਰਨ ਬੱਚਿਆਂ ਦਾ ਜਨਮ ਸਮੇਂ ਤੋਂ ਪਹਿਲਾਂ (premature birth) ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਦੱਖਣੀ ਏਸ਼ੀਆ ਲਈ ਖ਼ਤਰੇ ਦੀ ਘੰਟੀ
ਖੋਜਕਰਤਾਵਾਂ ਨੇ ਕਿਹਾ ਕਿ 'ਗਲੋਬਲ ਵਾਰਮਿੰਗ' ਜਾਰੀ ਰਹਿਣ ਨਾਲ ਗਰਮ ਅਤੇ ਨਮੀ ਵਾਲੇ ਹਾਲਾਤ ਵਧਣ ਦਾ ਅਨੁਮਾਨ ਹੈ ਅਤੇ ਦੱਖਣ ਏਸ਼ੀਆ ਦੇ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ 'ਚੋਂ ਇਕ ਹੋਣ ਦੀ ਉਮੀਦ ਹੈ.. ਜੋ ਦੁਨੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੀਆਂ ਥਾਵਾਂ ਹਨ। ਉਨ੍ਹਾਂ ਲਿਖਿਆ,''ਅਸੀਂ ਪਾਇਆ ਕਿ ਸਿਰਫ਼ ਵੱਧ ਤਾਪਮਾਨ ਦੀ ਤੁਲਨਾ 'ਚ ਗਰਮ-ਨਮੀ ਵਾਲੇ ਹਾਲਾਤ ਸਿਹਤ ਲਈ ਵੱਧ ਨੁਕਸਾਨਦਾਇਕ ਹਨ, ਜਿਸ ਨਾਲ 2050 ਤੱਕ ਦੱਖਣ ਏਸ਼ੀਆ 'ਚ 30 ਲੱਖ ਤੋਂ ਵੱਧ ਬੱਚਿਆਂ ਦਾ ਕੱਦ ਛੋਟਾ ਰਹਿਣ ਦਾ ਖ਼ਤਰਾ ਵੱਧ ਸਕਦਾ ਹੈ।'' ਇਸ ਲਈ ਟੀਮ ਨੇ ਕਿਹਾ ਕਿ ਸਿਰਫ਼ ਤਾਪਮਾਨ ਦੇ ਅਸਰ 'ਤੇ ਧਿਆਨ ਦੇ ਕੇ, ਖੋਜਕਰਤਾ, ਡਾਕਟਰ ਅਤੇ ਜਨਤਕ ਸਿਹਤ ਅਧਿਕਾਰੀ ਖ਼ਰਾਬ ਮੌਸਮ ਦੇ ਅਸਲੀ ਅਸਰ ਨੂੰ ਘੱਟ ਮਾਪ ਰਹੇ ਹੋਣਗੇ।
ਇਹ ਵੀ ਪੜ੍ਹੋ : ਸਟਾਰ ਗੇਂਦਬਾਜ਼ ਯੁਜ਼ਵੇਂਦਰ ਚਾਹਲ ਕ੍ਰਿਕਟ ਤੋਂ ਹੋਏ ਦੂਰ, ਇਕੱਠੇ ਹੋਈਆਂ 2 ਖ਼ਤਰਨਾਕ ਬੀਮਾਰੀਆਂ
ਸਰਦੀਆਂ 'ਚ ਬੱਚਿਆਂ ਨੂੰ ਖੰਘ-ਜ਼ੁਕਾਮ ਤੋਂ ਕਿਵੇਂ ਬਚਾਈਏ? ਜਾਣੋ ਡਾਕਟਰਾਂ ਦੀ ਰਾਏ
NEXT STORY