ਨਵੀ ਦਿੱਲੀ (ਬਿਊਰੋ)- ਤੁਸੀਂ ਖੱਟੀ-ਮਿੱਠੀ ਸੰਤਰੀ ਸੌਗੀ ਤਾਂ ਬਹੁਤ ਖਾਧੀ ਹੋਵੇਗੀ ਪਰ ਕੀ ਤੁਸੀਂ ਕਦੇ ਕਾਲੀ ਸੌਗੀ ਦਾ ਸਵਾਦ ਚੱਖਿਆ ਹੈ? ਜੇਕਰ ਤੁਸੀਂ ਕਦੇ ਵੀ ਕਾਲੀ ਸੌਗੀ ਨਹੀਂ ਖਾਧੀ ਹੈ ਤਾਂ ਤੁਸੀਂ ਇਸ ਦੇ ਫਾਇਦਿਆਂ ਤੋਂ ਜਾਣੂ ਨਹੀਂ ਹੋਵੋਗੇ। ਅਸਲ ਵਿੱਚ, ਸੰਤਰੀ ਸੌਗੀ ਹਰੇ ਅੰਗੂਰ ਤੋਂ ਬਣਾਈ ਜਾਂਦੀ ਹੈ ਅਤੇ ਕਾਲੀ ਸੌਗੀ ਕਾਲੇ ਅੰਗੂਰ ਤੋਂ ਬਣਾਈ ਜਾਂਦੀ ਹੈ। ਕਾਲੀ ਸੌਗੀ ਆਮ ਸੰਤਰੀ ਸੌਗੀ ਨਾਲੋਂ ਕਿਤੇ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਇਸ ਤਰੀਕੇ ਨਾਲ ਕਰੋ ਕਾਲੀ ਸੌਗੀ ਦਾ ਦੁੱਧ ਨਾਲ ਸੇਵਨ
ਕਾਲੀ ਸੌਗੀ ਨੂੰ ਰਾਤ ਭਰ ਦੁੱਧ 'ਚ ਭਿਓਂ ਕੇ ਖਾਣ ਨਾਲ ਕਈ ਬੇਮਿਸਾਲ ਫਾਇਦੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਦੁੱਧ 'ਚ ਭਿੱਜੀ ਹੋਈ ਕਾਲੀ ਸੌਗੀ ਖਾਣ ਦੇ ਅਨੋਖੇ ਫਾਇਦੇ।
ਬੈਡ ਕੋਲੈਸਟ੍ਰੋਲ ਦੀ ਮਾਤਰਾ ਹੁੰਦੀ ਹੈ ਘੱਟ
ਇਸ ਦੇ ਸੇਵਨ ਨਾਲ ਬੈਡ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਹ ਖੂਨ ਵਿੱਚ ਮੌਜੂਦ ਫੈਟ ਦੀ ਮਾਤਰਾ ਨੂੰ ਵੀ ਘਟਾਉਂਦਾ ਹੈ। ਤੁਸੀਂ ਸਮਝ ਹੀ ਸਕਦੇ ਹੋ ਕਿ ਇਹ ਸਰੀਰ ਲਈ ਕਿੰਨਾ ਫਾਇਦੇਮੰਦ ਹੈ ਕਿਉਂਕਿ ਅੱਜ-ਕੱਲ੍ਹ ਲੋਕਾਂ ਨੂੰ ਤਲਿਆ ਹੋਇਆ ਤੇ ਜੰਕ ਫੂ਼ਡ ਖਾਣ-ਪੀਣ ਦੀਆਂ ਬੁਰੀਆਂ ਆਦਤਾਂ ਹਨ ਜੋ ਸਰੀਰ 'ਚ ਬੈਡ ਕੋਲੈਸਟ੍ਰੋਲ ਦੀ ਮਾਤਰਾ ਵਧਾ ਦਿੰਦੀਆਂ ਹਨ।
ਇਹ ਵੀ ਪੜ੍ਹੋ : ਕਿਡਨੀ 'ਚ ਖ਼ਰਾਬੀ ਹੋਣ 'ਤੇ ਸਰੀਰ ਦੇਣ ਲੱਗ ਪੈਂਦਾ ਹੈ ਇਹ ਸੰਕੇਤ, ਜਾਨ 'ਤੇ ਭਾਰੀ ਪੈ ਸਕਦੈ ਨਜ਼ਰਅੰਦਾਜ਼ ਕਰਨਾ

ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦੀ ਹੈ
ਸਰਦੀਆਂ ਦਾ ਮੌਸਮ ਆ ਗਿਆ ਹੈ, ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਘੱਟ ਗਈ ਹੈ। ਕਾਲੀ ਸੌਗੀ ਵਾਲਾ ਦੁੱਧ ਪੀਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ 'ਚ ਜ਼ਬਰਦਸਤ ਵਾਧਾ ਹੁੰਦਾ ਹੈ।

ਚਮੜੀ ਨੂੰ ਨਿਖਾਰਦੀ ਹੈ
ਕਾਲੀ ਸੌਗੀ ਵਿੱਚ ਮੌਜੂਦ ਆਕਸੀਡੈਂਟਸ ਚਮੜੀ ਦੀ ਰੰਗਤ ਨੂੰ ਨਿਖਾਰਨ ਦਾ ਕੰਮ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਸਕਿਨ ਇਨਫੈਕਸ਼ਨ ਨੂੰ ਵੀ ਰੋਕਦੇ ਹਨ।
ਹਾਈ ਬੀਪੀ ਦੇ ਮਰੀਜ਼ਾਂ ਲਈ ਹਨ ਲਾਹੇਵੰਦ
ਪੋਟਾਸ਼ੀਅਮ ਅਤੇ ਫਾਈਬਰ ਦੋਵੇਂ ਹਾਈ ਬੀਪੀ ਨੂੰ ਕੰਟਰੋਲ ਕਰਨ ਲਈ ਜਾਣੇ ਜਾਂਦੇ ਹਨ। ਕਾਲੀ ਸੌਗੀ ਇਨ੍ਹਾਂ ਦੋਹਾਂ ਚੀਜ਼ਾਂ ਨਾਲ ਭਰਪੂਰ ਹੁੰਦੀ ਹੈ, ਇਸ ਲਈ ਇਹ ਹਾਈ ਬੀਪੀ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਡਨੀ 'ਚ ਖ਼ਰਾਬੀ ਹੋਣ 'ਤੇ ਸਰੀਰ ਦੇਣ ਲੱਗ ਪੈਂਦਾ ਹੈ ਇਹ ਸੰਕੇਤ, ਜਾਨ 'ਤੇ ਭਾਰੀ ਪੈ ਸਕਦੈ ਨਜ਼ਰਅੰਦਾਜ਼ ਕਰਨਾ
NEXT STORY