ਨਵੀਂ ਦਿੱਲੀ— ਫਲਾਂ 'ਚੋਂ ਸੇਬ ਨੂੰ ਸਭ ਤੋਂ ਜ਼ਿਆਦਾ ਗੁਣੀ ਮੰਨਿਆ ਜਾਂਦਾ ਹੈ। ਐਂਟੀ-ਆਕਸੀਡੈਂਟ, ਫਾਈਬਰ, ਵਿਟਾਮਿਨ ਸੀ, ਵਿਟਾਮਿਨ ਬੀ, ਸ਼ੂਗਰ ਆਦਿ ਕਈ ਤਰ੍ਹਾਂ ਦੇ ਗੁਣ ਸੇਬ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਦਿੰਦੇ ਹਨ। ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਅਤੇ ਪ੍ਰਤੀਰੋਧੀ ਸਮਰੱਥਾ ਦਾ ਵਿਸਤਾਰ ਕਰਨ 'ਚ ਸੇਬ ਦਾ ਜੂਸ, ਐੱਪਲ ਸਾਈਡਰ ਵਿਨੇਗਰ ਅਤੇ ਸੇਬ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਪਰ ਸੇਬ ਹਰ ਕਿਸੇ ਨੂੰ ਫਾਇਦਾ ਨਹੀਂ ਪਹੁੰਚਾਉਂਦਾ। ਕੁਝ ਲੋਕਾਂ ਲਈ ਇਸ ਦਾ ਸੇਵਨ ਹਾਨੀਕਾਰਕ ਵੀ ਹੈ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਤਿੰਨ ਲੋਕਾਂ ਲਈ ਸੇਬ ਜ਼ਹਿਰ ਦੇ ਬਰਾਬਰ ਹੁੰਦਾ ਹੈ।
1. ਡਾਇਬਿਟੀਜ਼
ਡਾਇਬਿਟੀਜ਼ ਦੇ ਰੋਗੀਆਂ ਲਈ ਸੇਬ ਦਾ ਸੇਵਨ ਜ਼ਹਿਰ ਦੇ ਸਮਾਨ ਹੈ। ਇਨ੍ਹਾਂ ਲੋਕਾਂ ਨੂੰ ਖਾਲੀ ਪੇਟ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਬਲੱਡ 'ਚ ਸ਼ੂਗਰ ਦੀ ਮਾਤਰਾ ਨੂੰ ਤੇਜ਼ੀ ਨਾਲ ਵਧਾ ਦਿੰਦਾ ਹੈ।
2. ਮੋਟਾਪਾ
ਕੁਝ ਲੋਕ ਭਾਰ ਘਟਾਉਣ ਲਈ ਸੇਬ ਦਾ ਸੇਵਨ ਕਰਦੇ ਹਨ ਪਰ ਇਸ 'ਚ ਮੌਜੂਦ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਮੋਟਾਪਾ ਜਲਦੀ ਵਧਦਾ ਹੈ। ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਸੇਬ ਦਾ ਸੇਵਨ ਕਰਨਾ ਬੰਦ ਕਰ ਦਿਓ।
3. ਦਿਲ ਦੇ ਮਰੀਜ਼
ਜੋ ਲੋਕ ਦਿਲ ਸਬੰਧੀ ਰੋਗਾਂ ਨਾਲ ਪੀੜਤ ਹਨ ਉਨ੍ਹਾਂ ਨੂੰ ਸੇਬ ਨਹੀਂ ਖਾਣਾ ਚਾਹੀਦਾ। ਇਸ 'ਚ ਫਲਸ਼ਰਕਰਾ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖਤਰਾ ਵਧ ਜਾਂਦਾ ਹੈ।
ਐਲੋਵੇਰਾ ਜੂਸ ਸਰੀਰ ਲਈ ਹੁੰਦਾ ਹੈ ਬੇਹੱਦ ਫਾਇਦੇਮੰਦ
NEXT STORY