ਜਲੰਧਰ— ਪੀ. ਸੀ. ਓ. ਡੀ. ਮਤਲਬ ਪਾਲੀਸਿਸਟਿਕ ਓਵੇਰੀਅਨ ਡਿਸਆਰਡਰ ਅੱਜਕਲ ਆਮ ਸੁਣਨ ਨੂੰ ਮਿਲ ਰਿਹਾ ਹੈ। ਹਰ 15 'ਚੋਂ 1 ਔਰਤ ਇਸ ਬੀਮਾਰੀ ਦੀ ਸ਼ਿਕਾਰ ਹੈ। ਇਹ ਬੀਮਾਰੀ ਉਦੋਂ ਹੁੰਦੀ ਹੈ, ਜਦੋਂ ਸਰੀਰ ਵਿਚ ਹਾਰਮੋਨਸ ਦਾ ਅਸੰਤੁਲਨ ਪੈਦਾ ਹੁੰਦਾ ਹੈ। ਇਨ੍ਹਾਂ ਹਾਲਤਾਂ ਵਿਚ ਔਰਤ ਦੀ ਓਵਰੀ ਵੱਡੀ ਹੋ ਜਾਂਦੀ ਹੈ। ਜੇ ਇਹ ਸਮੱਸਿਆ ਲਗਾਤਾਰ ਬਣੀ ਰਹੇ ਤਾਂ ਨਾ ਸਿਰਫ ਓਵਰੀ ਅਤੇ ਪ੍ਰਜਣਨ ਸਮਰੱਥਾ 'ਤੇ ਅਸਰ ਪੈਂਦਾ ਹੈ ਸਗੋਂ ਅੱਗੇ ਜਾ ਕੇ ਇਹ ਸਮੱਸਿਆ ਕੈਂਸਰ ਦਾ ਰੂਪ ਲੈ ਲੈਂਦੀ ਹੈ। ਇਹ ਇਕ ਜੀਵਨਸ਼ੈਲੀ ਸਬੰਧੀ ਬੀਮਾਰੀ ਹੈ, ਜੋ ਸਰੀਰ ਦੀ ਅੰਦਰੂਨੀ ਰਿਸਾਅ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਹੌਲੀ-ਹੌਲੀ ਇਸ ਨਾਲ ਔਰਤ ਦਾ ਮਾਸਿਕ ਚੱਕਰ ਅਨਿਯਮਿਤ ਅਤੇ ਦਰਦ ਭਰਪੂਰ ਹੁੰਦਾ ਜਾਂਦਾ ਹੈ।
ਲੱਛਣ
1. ਚਿਹਰੇ ਅਤੇ ਸਰੀਰ 'ਤੇ ਅਣਚਾਹੇ ਵਾਲ
2. ਸਰੀਰ 'ਤੇ ਮੁਹਾਸੇ ਅਤੇ ਦਾਗ-ਧੱਬੇ
3. ਵਾਲਾਂ ਦਾ ਝੜਨਾ ਤੇ ਗੰਜਾਪਨ
4. ਘਟਦਾ ਤੇ ਵੱਧਦਾ ਭਾਰ
5. ਬਹੁਤ ਜ਼ਿਆਦਾ ਆਇਲੀ ਸਕਿਨ
6. ਡੈਂਡਰਫ ਦੀ ਪ੍ਰੇਸ਼ਾਨੀ
7. ਸੁਭਾਅ ਵਿਚ ਬਦਲਾਅ
ਕੁੱਝ ਜ਼ਰੂਰੀ ਗੱਲਾਂ
ਇਸ ਤੋਂ ਇਲਾਵਾ ਵੀ ਪੀ. ਸੀ. ਓ. ਡੀ. ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਹਨ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ
1. ਬਹੁਤ ਸਾਰੇ ਲੋਕਾਂ ਵਾਂਗ ਜੇ ਤੁਸੀਂ ਵੀ ਇਹੀ ਸੋਚਦੇ ਹੋ ਕਿ ਇਸ ਡਿਸਆਰਡਰ ਦੀਆਂ ਸ਼ਿਕਾਰ ਮੋਟੀਆਂ ਔਰਤਾਂ ਹੁੰਦੀਆਂ ਹਨ ਤਾਂ ਤੁਸੀਂ ਗਲਤ ਹੋ। ਬਹੁਤ ਸਾਰੇ ਕੇਸਾਂ ਵਿਚ ਦੇਖਿਆ ਗਿਆ ਹੈ ਕਿ ਨਾਰਮਲ ਅਤੇ ਇਸ ਤੋਂ ਘੱਟ ਭਾਰ ਵਾਲੀਆਂ ਔਰਤਾਂ ਨੂੰ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਭਾਵਂੇ ਹੀ ਤੁਸੀਂ ਇਸ ਤੋਂ ਪੀੜਤ ਨਾ ਹੋਵੋ ਪਰ ਸਰੀਰ ਵਿਚ ਵੱਧ ਐਂਡ੍ਰੋਜਨ (ਮਰਦ) ਹਾਰਮੋਨ ਪੀ. ਸੀ. ਓ. ਡੀ. ਕਾਰਨ ਬਣ ਸਕਦੇ ਹਨ, ਜਿਸ ਨਾਲ ਚਿਹਰੇ ਅਤੇ ਸਰੀਰ 'ਤੇ ਅਣਚਾਹੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ।
3. ਸਰੀਰ ਵਿਚ ਵਧਦੇ ਹੋਏ ਮੇਲ ਹਾਰਮੋਨਸ ਪੀ. ਸੀ. ਓ. ਡੀ. ਦੀ ਹੀ ਨਿਸ਼ਾਨੀ ਹੈ, ਜਿਸ ਨਾਲ ਚਿਹਰੇ 'ਤੇ ਪਿੰਪਲਸ, ਦਾਗ-ਧੱਬੇ, ਵਾਲ ਝੜਨੇ, ਠੋਡੀ, ਗੱਲ੍ਹ, ਗਰਦਨ, ਛਾਤੀ ਅਤੇ ਪੇਟ 'ਤੇ ਅਣਚਾਹੇ ਵਾਲ ਹੋ ਸਕਦੇ ਹਨ।
4. ਇਹ ਬੀਮਾਰੀ ਸਰੀਰ ਵਿਚ ਵਿਟਾਮਿਨ ਦੀ ਕਮੀ ਵੀ ਲਿਆਉਂਦੀ ਹੈ। ਵਿਟਾਮਿਨ ਬੀ12 ਦੀ ਘਾਟ ਨਾਲ ਸੁਭਾਅ ਵਿਚ ਬਦਲਾਅ , ਥਕਾਵਟ, ਹੱਥਾਂ-ਪੈਰਾਂ ਦਾ ਸੁੰਨ ਹੋਣਾ ਆਦਿ ਹੁੰਦਾ ਹੈ।
5. ਇਸ ਬੀਮਾਰੀ ਦੀਆਂ ਸ਼ਿਕਾਰ ਔਰਤਾਂ ਚਿੜਚਿੜਾਪਨ, ਚਿੰਤਾ ਅਤੇ ਤਨਾਅ ਤੋਂ ਪੀੜਤ ਹੁੰਦੀਆਂ ਹਨ।
ਪੀ. ਸੀ. ਓ. ਡੀ. ਦੀ ਪ੍ਰੇਸ਼ਾਨੀ ਨੂੰ ਕਿਵੇਂ ਕਰੀਏ ਦੂਰ
ਤੇਜ਼ੀ ਨਾਲ ਬਦਲਦਾ ਲਾਈਫ ਸਟਾਈਲ, ਖਾਣ-ਪੀਣ ਦੀਆਂ ਗਲਤ ਆਦਤਾਂ, ਵੱਧਦਾ ਪ੍ਰਦੂਸ਼ਣ, ਤਣਾਅ ਅਤੇ ਐਕਸਰਸਾਈਜ਼ ਨਾ ਕਰਨਾ ਪੀ. ਸੀ. ਓ. ਡੀ. ਦੇ ਮੁੱਖ ਕਾਰਨ ਹਨ।
ਭਾਰਤ ਵਿਚ 17 ਫੀਸਦੀ ਔਰਤਾਂ ਇਸ ਬੀਮਾਰੀ ਦੀ ਲਪੇਟ 'ਚ ਹਨ। ਇਹ ਬੀਮਾਰੀ ਅੱਗੇ ਜਾ ਕੇ ਡਾਇਬਟੀਜ਼ ਅਤੇ ਦਿਲ ਦੀ ਬੀਮਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣਦੀ ਹੈ ਪਰ ਜੇ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਲਿਆਂਦਾ ਜਾਵੇ ਤਾਂ ਇਸ ਸਮੱਸਿਆ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਸਹੀ ਡਾਈਟ, ਨਿਯਮਿਤ ਐਕਸਰਸਾਈਜ਼, ਭਰਪੂਰ ਨੀਂਦ ਲੈ ਕੇ ਤੁਸੀਂ ਖੁਦ ਨੂੰ ਤੰਦਰੁਸਤ ਵੀ ਰੱਖੋ, ਇਸ ਨਾਲ ਤੁਹਾਡੀ ਪ੍ਰਜਣਨ ਸਮਰੱਥਾ ਵਿਚ ਵੀ ਸੁਧਾਰ ਆਉਂਦਾ ਹੈ।
ਗਰਭ ਅਵਸਥਾ 'ਚ ਸਮੋਕਿੰਗ ਕਰਨ ਨਾਲ ਬੱਚਾ ਹੋ ਸਕਦਾ ਹੈ ਛੋਟਾ
NEXT STORY