ਜਲੰਧਰ (ਬਿਊਰੋ)– ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ ’ਚ ਦੋ ਵਾਰ ਨਹਾਉਣਾ ਪਸੰਦ ਕਰਦੇ ਹਨ। ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣਾ ਪਸੰਦ ਕਰਦੇ ਹਨ। ਦੋ ਵਾਰ ਨਹਾਉਣ ਪਿੱਛੇ ਕਈ ਤਰਕ ਹੋ ਸਕਦੇ ਹਨ ਪਰ ਰਾਤ ਨੂੰ ਨਹਾਉਣ ਦਾ ਰਿਵਾਜ਼ ਭਾਰਤ ’ਚ ਗਰਮੀਆਂ ’ਚ ਰਹਿੰਦਾ ਹੈ। ਜੇ ਤੁਸੀਂ ਧੂੜ ਭਰੇ ਮਾਹੌਲ ’ਚ ਰਹਿੰਦੇ ਹੋ ਤਾਂ ਤੁਹਾਨੂੰ ਰਾਤ ਨੂੰ ਨਹਾਉਣ ਵਰਗਾ ਮਹਿਸੂਸ ਹੁੰਦਾ ਹੈ। ਕੀ ਰਾਤ ਨੂੰ ਨਹਾਉਣਾ ਲਾਭਦਾਇਕ ਹੈ ਜਾਂ ਨੁਕਸਾਨਦੇਹ? ਆਓ ਜਾਣਦੇ ਹਾਂ ਨਹਾਉਣ ਦੀਆਂ ਕੁਝ ਖ਼ਾਸ ਗੱਲਾਂ ਬਾਰੇ–
ਸਰੀਰ ਦੀ ਗੰਦਗੀ ਕਰੇ ਸਾਫ਼
ਗਰਮੀਆਂ ਦੇ ਮੌਸਮ ’ਚ ਧੂੜ ਤੇ ਧੁੱਪ ਕਾਰਨ ਚਮੜੀ ਬੇਜਾਨ ਹੋ ਜਾਂਦੀ ਹੈ। ਇਸ ਨੂੰ ਨਮੀ ਦੀ ਲੋੜ ਹੈ। ਖੇਤਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਗਰਮੀਆਂ ਦੇ ਮੌਸਮ ’ਚ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਗਰਮੀ ਦੇ ਮੌਸਮ ’ਚ ਰਾਤ ਨੂੰ ਨਹਾਉਂਦੇ ਹੋ ਤਾਂ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ।
ਚੰਗੀ ਨੀਂਦ ਆਉਂਦੀ ਹੈ
ਦਿਨ ਭਰ ਦੀ ਧੂੜ ਤੇ ਪਸੀਨੇ ਕਾਰਨ ਸਰੀਰ ਗੰਦਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਰੀਰ ’ਚ ਥਕਾਵਟ ਵੀ ਬਣੀ ਰਹਿੰਦੀ ਹੈ। ਅਜਿਹੇ ’ਚ ਚੰਗੀ ਨੀਂਦ ਲੈਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਰਾਤ ਨੂੰ ਨਹਾ ਕੇ ਸੌਣਾ ਚਾਹੀਦਾ ਹੈ। ਗਰਮੀਆਂ ’ਚ ਰਾਤ ਨੂੰ ਨਹਾਉਣ ਨਾਲ ਥਕਾਵਟ ਦੂਰ ਹੁੰਦੀ ਹੈ ਤੇ ਚੰਗੀ ਨੀਂਦ ਆਉਂਦੀ ਹੈ।
ਇਮਿਊਨਿਟੀ ਵਧਾਉਂਦਾ ਹੈ
ਕਈ ਖੋਜਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਤ ਨੂੰ ਨਹਾਉਣ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਸਰੀਰ ਦੀ ਇਮਿਊਨਿਟੀ ਵਧਾ ਕੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਦੂਜੇ ਪਾਸੇ ਗਰਮੀਆਂ ’ਚ ਸਰੀਰ ’ਚੋਂ ਪਸੀਨਾ ਨਿਕਲਦਾ ਹੈ, ਜਿਸ ਕਾਰਨ ਗੰਦਗੀ ਵੱਧ ਜਾਂਦੀ ਹੈ। ਰਾਤ ਨੂੰ ਨਹਾਉਣ ਨਾਲ ਪਸੀਨੇ ਦੀ ਗੰਦਗੀ ਦੂਰ ਹੋ ਜਾਂਦੀ ਹੈ ਤੇ ਚਮੜੀ ਦੇ ਕਿਸੇ ਵੀ ਰੋਗ ਦੀ ਸੰਭਾਵਨਾ ਘੱਟ ਜਾਂਦੀ ਹੈ।
ਰਾਤ ਨੂੰ ਨਹਾਉਣ ਦੇ ਨੁਕਸਾਨ
- ਰਾਤ ਨੂੰ ਨਹਾਉਣ ਦੇ ਨੁਕਸਾਨ ਬਾਰੇ ਅਜਿਹਾ ਕੋਈ ਤੱਥ ਨਹੀਂ ਹੈ ਪਰ ਜੇਕਰ ਤੁਸੀਂ ਬੀਮਾਰ ਨਹੀਂ ਹੋ ਤਾਂ ਤੁਸੀਂ ਰਾਤ ਨੂੰ ਨਹਾ ਸਕਦੇ ਹੋ
- ਰਾਤ ਨੂੰ ਨਹਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰਾਤ ਨੂੰ ਬਹੁਤ ਠੰਡੇ ਪਾਣੀ ਨਾਲ ਨਾ ਨਹਾਓ
- ਨਹਾਉਣ ਦਾ ਸਮਾਂ ਰਾਤ ਨੂੰ ਦੇਰ ਨਾਲ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਤ ਨੂੰ ਦੇਰ ਨਾਲ ਨਹਾਉਣ ਨਾਲ ਤੁਸੀਂ ਦੇਰ ਨਾਲ ਸੌਂਦੇ ਹੋ ਤੇ ਸਵੇਰੇ ਜਲਦੀ ਉੱਠ ਨਹੀਂ ਪਾਉਂਦੇ
- ਜਦੋਂ ਵੀ ਤੁਸੀਂ ਰਾਤ ਨੂੰ ਨਹਾਉਂਦੇ ਹੋ ਤਾਂ ਖਾਣਾ ਖਾਣ ਤੋਂ ਪਹਿਲਾਂ ਜ਼ਰੂਰ ਨਹਾਓ
- ਜੇਕਰ ਤੁਸੀਂ ਦਫ਼ਤਰ ਤੋਂ ਸਿੱਧੇ ਘਰ ਪਹੁੰਚ ਗਏ ਹੋ ਤਾਂ ਤੁਰੰਤ ਨਹਾਉਣ ਲਈ ਨਾ ਜਾਓ, ਪਹਿਲਾਂ ਸਰੀਰ ਦਾ ਤਾਪਮਾਨ ਸਾਧਾਰਨ ਹੋਣ ਦਿਓ ਤੇ ਫਿਰ ਹੀ ਨਹਾਓ
- ਰਾਤ ਨੂੰ ਨਹਾਉਂਦੇ ਸਮੇਂ ਸਿਰ ਨੂੰ ਜ਼ਿਆਦਾ ਦੇਰ ਤੱਕ ਗਿੱਲਾ ਨਾ ਕਰੋ।
ਨੋਟ– ਤੁਸੀਂ ਵੀ ਰਾਤ ਨੂੰ ਨਹਾਉਂਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।
ਸਿਹਤ ਲਈ ਬੇਹੱਦ ਗੁਣਕਾਰੀ ਹੈ 'ਗਲੋਅ', ਭਾਰ ਘਟਾਉਣ ਦੇ ਨਾਲ-ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਕਰੇ ਦੂਰ
NEXT STORY