ਨਵੀਂ ਦਿੱਲੀ- ਪਿਸ਼ਾਬ ਦੀਆਂ ਨਸਾਂ ਵਿੱਚ ਇਨਫੈਕਸ਼ਨ ਇੱਕ ਯੂ.ਟੀ.ਆਈ (urine tract infection UTI) ਬੈਕਟੀਰੀਆ ਕਰਕੇ ਹੁੰਦੀ ਹੈ ਪਰ ਕਈ ਵਾਰ ਇਹ ਇਨਫੈਕਸ਼ਨ ਫੰਗਸ ਅਤੇ ਵਾਇਰਸ ਦੁਬਾਰਾ ਵੀ ਫੈਲਦੀ ਹੈ।
ਇਹ ਇਨਸਾਨ ਵਿੱਚ ਹੋਣ ਵਾਲੀ ਇੱਕ ਆਮ ਇਨਫੈਕਸ਼ਨ ਹੈ। ਯੂਟੀਆਈ ਪਿਸ਼ਾਬ ਦੀਆਂ ਨਸਾਂ ਵਿੱਚ ਕਿਸੇ ਵੀ ਜਗ੍ਹਾ ਹੋ ਸਕਦੀ ਹੈ।
ਇਹ ਪਿਸ਼ਾਬ ਦੀਆਂ ਨਸਾਂ ਅਤੇ ਗੁਰਦੇ ਵਿੱਚ ਵੀ ਹੋ ਸਕਦੀ ਹੈ। ਇਸ ਇਨਫੈਕਸ਼ਨ ਨਾਲ ਪਿਸ਼ਾਬ ਦੀਆਂ ਨਸਾਂ ਅਤੇ ਗੁਰਦਿਆਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
ਬੱਚਿਆਂ ਨਾਲੋਂ ਜ਼ਿਆਦਾ ਵੱਡੇ ਲੋਕਾਂ ਵਿੱਚ ਯੂਰਿਨ ਦੀ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ। ਪੁਰਸ਼ਾਂ ਨਾਲੋਂ ਜ਼ਿਆਦਾ ਇਹ ਜਨਾਨੀਆਂ ਵਿੱਚ ਹੁੰਦੀ ਹੈ। ਲੱਗਭਗ 40% ਜਨਾਨੀਆਂ ਅਤੇ 12% ਪੁਰਸ਼ਾਂ ਵਿੱਚ ਯੂਰਿਨ ਇਨਫੈਕਸ਼ਨ ਜ਼ਰੂਰ ਹੁੰਦੀ ਹੈ।
ਯੂਰਿਨ ਇਨਫੈਕਸ਼ਨ ਦੇ ਮੁੱਖ ਲੱਛਣ
ਪਿਸ਼ਾਬ ਕਰਦੇ ਸਮੇਂ ਜਲਣ ਅਤੇ ਦਰਦ ਹੋਣਾ।
ਢਿੱਡ ਦੇ ਨਿਚਲੇ ਹਿੱਸੇ ਵਿੱਚ ਦਰਦ ਹੋਣਾ।
ਪਿਸ਼ਾਬ ਵਿੱਚੋਂ ਜ਼ਿਆਦਾ ਬਦਬੂ ਅਤੇ ਖ਼ੂਨ ਆਉਣਾ।
ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣਾ ਅਤੇ ਪਿਸ਼ਾਬ ਕਰਦੇ ਸਮੇਂ ਘੱਟ ਪਿਸ਼ਾਬ ਆਉਣਾ।
ਤੇਜ਼ ਬੁਖਾਰ ਹੋਣਾ।
ਘਬਰਾਹਟ ਹੋਣਾ ਅਤੇ ਉਲਟੀ ਆਉਣਾ।
ਯੂਰਿਨ ਇਨਫੈਕਸ਼ਨ ਹੋਣ ਦੇ ਮੁੱਖ ਕਾਰਨ
ਬਲੈਡਰ ਵਿਚ ਸੋਜ ਹੋਣਾ
ਕਿਡਨੀ ਵਿਚ ਪੱਥਰੀ ਹੋਣਾ
ਸਰੀਰ ਵਿਚ ਪਾਣੀ ਦੀ ਘਾਟ ਹੋਣਾ
ਲੀਵਰ ਦੀ ਕੋਈ ਸਮੱਸਿਆ ਹੋਣਾ
ਰੀੜ੍ਹ ਦੀ ਹੱਡੀ ਵਿਚ ਸੱਟ ਲੱਗਣਾ
ਸ਼ੂਗਰ ਦੀ ਬੀਮਾਰੀ ਹੋਣਾ
ਯੂਰਿਨ ਇਨਫੈਕਸ਼ਨ ਤੋਂ ਬਚਣ ਲਈ ਘਰੇਲੂ ਉਪਾਅ
ਲਸਣ
ਯੂਰਿਨ ਇਨਫੈਕਸ਼ਨ ਦੀ ਸਮੱਸਿਆ ਹੋਣ 'ਤੇ ਰੋਜ਼ਾਨਾ ਦੋ ਕਲੀਆਂ ਲੱਸਣ ਦੀਆਂ ਚਬਾ ਕੇ ਖਾਓ। ਜਾਂ ਫਿਰ 5 ਲੱਸਣ ਦੀਆਂ ਕਲੀਆਂ ਕੁੱਟ ਕੇ ਮੱਖਣ ਨਾਲ ਖਾਓ।
ਵਿਟਾਮਿਨ ਸੀ ਵਾਲੇ ਫ਼ਲ
ਯੂਰਿਨ ਇਨਫੈਕਸ਼ਨ ਲਈ ਵਿਟਾਮਿਨ ਸੀ ਵਾਲੇ ਫ਼ਲ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਕਿਉਂਕਿ ਇਨ੍ਹਾਂ ਫ਼ਲਾਂ ਵਿਚ ਸਿਟਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਐਸਿਡ ਯੂਰਿਨ ਇਨਫੈਕਸ਼ਨ ਬਣਾਉਣ ਵਾਲੇ ਬੈਕਟੀਰੀਆ ਨੂੰ ਖਤਮ ਕਰ ਦਿੰਦੇ ਹਨ। ਇਸ ਲਈ ਜ਼ਿਆਦਾ ਵਿਟਾਮਿਨ ਸੀ ਵਾਲੇ ਫ਼ਲ ਖਾਓ।
ਹਰੀਆਂ ਸਬਜ਼ੀਆਂ
ਯੂਰਿਨ ਦੀ ਇਨਫੈਕਸ਼ਨ ਹੋਣ 'ਤੇ ਹਰੀਆਂ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰੋ। ਇਨਫੈਕਸ਼ਨ ਲਈ ਮੂਲੀ ਬਹੁਤ ਲਾਭਦਾਇਕ ਹੈ।
ਇਚੀਨੇਸ਼ੀਆ ਜੜੀ ਬੂਟੀ
ਪੰਸਾਰੀ ਦੀ ਦੁਕਾਨ ਤੋਂ ਇੱਕ ਜੜ੍ਹੀ ਬੂਟੀ ਮਿਲਦੀ ਹੈ ਜਿਸ ਦਾ ਇਚੀਨੇਸ਼ੀਆ ਹੁੰਦਾ ਹੈ। ਇਹ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਮਾਰਦੀ ਹੈ। ਇਸ ਦਾ ਸੇਵਨ ਕਰਨ ਨਾਲ ਇਹ ਬਿਮਾਰੀ ਪੂਰੀ ਤਰ੍ਹਾਂ ਸਹੀ ਹੋ ਸਕਦੇ ਹਨ।
ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣਾ ਯੂਰਿਨ ਇਨਫੈਕਸ਼ਨ ਲਈ ਬਹੁਤ ਹੀ ਫ਼ਾਇਦੇਮੰਦ ਹੈ। ਨਾਰੀਅਲ ਦਾ ਪਾਣੀ ਢਿੱਡ ਵਿਚ ਐਸਿਡ ਦੀ ਮਾਤਰਾ ਨੂੰ ਘਟਾ ਦਿੰਦਾ ਹੈ। ਜਿਸ ਨਾਲ ਢਿੱਡ ਦੀ ਸਮੱਸਿਆ ਅਤੇ ਪਿਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ।
ਔਲੇ ਅਤੇ ਹਲਦੀ
ਔਲੇ ਅਤੇ ਹਲਦੀ ਚੂਰਨ ਨੂੰ ਰੋਜ਼ਾਨਾ ਦਿਨ ਵਿੱਚ ਦੋ ਵਾਰ ਪਾਣੀ ਨਾਲ ਸੇਵਨ ਕਰੋ।
ਜ਼ਿਆਦਾ ਪਾਣੀ ਪੀਓ
ਜੇਕਰ ਯੂਰਿਨ ਦੀ ਇਨਫੈਕਸ਼ਨ ਹੋ ਗਈ ਹੈ ਤਾਂ ਹਰ ਘੰਟੇ ਵਿੱਚ ਇੱਕ ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਬਲੈਡਰ ਵਿੱਚ ਜਮ੍ਹਾਂ ਹੋਇਆ ਬੈਕਟੀਰੀਆ ਬਾਹਰ ਨਿਕਲ ਜਾਵੇਗਾ ਅਤੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੋਵੇਗੀ।
ਬਾਦਾਮ ਅਤੇ ਇਲਾਇਚੀ
ਬਾਦਾਮ ਦੀਆਂ 5 ਗਿਰੀਆਂ ਅਤੇ 7 ਛੋਟੀਆਂ ਇਲਾਇਚੀਆਂ ਮਿਸ਼ਰੀ ਵਿੱਚ ਮਿਲਾ ਕੇ ਪਾਣੀ ਨਾਲ ਲਓ। ਇਸ ਨਾਲ ਦਰਦ ਅਤੇ ਜਲਣ ਘੱਟ ਹੋ ਜਾਵੇਗੀ।
ਬੇਕਿੰਗ ਸੋਡਾ ਅਤੇ ਪਾਣੀ
ਜੇਕਰ ਯੂਰਿਨ ਇਨਫੈਕਸ਼ਨ ਦੇ ਦੌਰਾਨ ਵਾਰ-ਵਾਰ ਪੇਸ਼ਾਬ ਆਏ ਤਾਂ ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚਾ ਸੋਡਾ ਮਿਲਾ ਕੇ ਪੀਓ। ਇਸ ਨਾਲ ਐਸੀਡਿਟੀ ਅਤੇ ਜਲਨ ਦੀ ਸਮੱਸਿਆ ਘੱਟ ਹੋ ਜਾਵੇਗੀ।
ਜੇਕਰ ਤੁਹਾਡੇ ਪੈਰ ਵੀ ਰਹਿੰਦੇ ਹਨ ਹਰ ਵੇਲੇ ਠੰਡੇ ਤਾਂ ਘਬਰਾਓ ਨਹੀਂ, ਇਹ ਤਰੀਕੇ ਅਪਣਾ ਕੇ ਪਾ ਸਕਦੇ ਹੋ ਨਿਜ਼ਾਤ
NEXT STORY