ਨਵੀਂ ਦਿੱਲੀ— ਅੱਜ ਦੇ ਸਮੇਂ 'ਚ ਭਾਂਵੇ ਹੀ ਸਾਰੇ ਘਰਾਂ 'ਚ ਫਰਿੱਜ ਹੈ ਪਰ ਤੁਸੀਂ ਕੁਝ ਲੋਕਾਂ ਨੂੰ ਗਰਮੀਆਂ 'ਚ ਘੜੇ ਦਾ ਪਾਣੀ ਪੀਂਦੇ ਦੇਖਿਆ ਹੋਵੇਗਾ ਕਿਉਂਕਿ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੈ। ਮਿੱਟੀ 'ਚ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦੇ ਹਨ ਅਤੇ ਤੁਹਾਨੂੰ ਸਿਹਤਮੰਦ ਰੱਖਦੇ ਹਨ। ਘੜੇ ਦਾ ਪਾਣੀ ਕੁਦਰਤੀ ਤਰੀਕਿਆਂ ਨਾਲ ਠੰਡਾ ਹੋਣ ਦੇ ਕਾਰਨ ਇਸ ਨੂੰ ਪੀਣ ਨਾਲ ਕਦੇ ਵੀ ਕੋਈ ਬੀਮਾਰੀ ਪੈਦਾ ਨਹੀਂ ਹੁੰਦੀ। ਜਾਣੋਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ 'ਚ ਫਾਇਦੇਮੰਦ ਹੈ ਘੜੇ ਦਾ ਪਾਣੀ।
1. ਜ਼ਹਿਰੀਲੇ ਪਦਾਰਥ ਸੋਂਖੇ
ਮਿੱਟੀ 'ਚ ਅਜਿਹੇ ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਪਾਣੀ ਦੀ ਅਸ਼ੁੱਧੀਆਂ ਨੂੰ ਸ਼ੁੱਧ ਕਰਦੇ ਹਨ। ਇਹ ਪਾਣੀ ਦੇ ਜ਼ਹਿਰੀਲੇ ਪਦਾਰਥਾਂ ਨੂੰ ਸੋਖ ਲੈਂਦਾ ਹੈ ਅਤੇ ਪਾਣੀ 'ਚ ਜ਼ਰੂਰੀ ਪੋਸ਼ਕ ਤੱਤਾਂ ਨੂੰ ਮਿਲਾਉਣ 'ਚ ਮਦਦ ਕਰਦਾ ਹੈ ਇਸ ਨੂੰ ਪੀਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
2. ਪਾਚਨ ਤੰਤਰ ਕਰੇ ਮਜ਼ਬੂਤ
ਮਟਕੇ ਦਾ ਪਾਣੀ ਪੀਣ ਨਾਲ ਸਰੀਰ 'ਚ ਟੇਲਟੋਸਟੇਰੋਨ ਦਾ ਸਤਰ ਵੀ ਵਧ ਜਾਂਦਾ ਹੈ ਅਤੇ ਪ੍ਰਤੀਰੱਖਿਆ ਪ੍ਰਣਾਲੀ ਚੰਗੀ ਰਹਿੰਦੀ ਹੈ। ਪਲਾਸਟਿਕ ਦੀ ਬੋਤਲਾਂ ਦੇ ਪਾਣੀ 'ਚ ਅਸ਼ੁੱਧੀਆਂ ਜੰਮ੍ਹਾ ਹੋ ਜਾਂਦੀਆਂ ਹਨ ਜੋ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
3. ਐਸੀਡਿਟੀ ਅਤੇ ਪੇਟ ਦਰਦ
ਇਸ ਪਾਣੀ 'ਚ ਕਈ ਗੁਣ ਹੁੰਦੇ ਹਨ ਜੋ ਪੀ.ਐੱਚ ਸੰਤੁਲਨ ਨੂੰ ਮੇਂਟੇਨ ਰੱਖਦੇ ਹਨ। ਇਸ ਨੂੰ ਪੀਣ ਨਾਲ ਐਸੀਡਿਟੀ ਅਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
4. ਗਲਾ ਰੱਖੇ ਠੀਕ
ਫਰਿੱਜ ਦਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ੀਕਾਵਾਂ ਦਾ ਤਾਪ ਅਚਾਨਕ ਡਿੱਗ ਜਾਂਦਾ ਹੈ ਜਿਸ ਕਾਰਨ ਗਲੇ ਦਾ ਪੱਕਣਾ ਅਤੇ ਗ੍ਰੰਥੀਆ 'ਚ ਸੋਜ ਆਦਿ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਸਗੋਂ ਘੜੇ ਦਾ ਪਾਣੀ ਪੀਣ ਨਾਲ ਗਲੇ 'ਚ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਹੁੰਦਾ।
5. ਗਰਭ ਅਵਸਥਾ 'ਚ ਫਾਇਦੇਮੰਦ
ਗਰਭ ਅਵਸਥਾ 'ਚ ਬਹੁਤ ਠੰਡਾ ਪਾਣੀ ਪੀਣਾ ਹਾਨੀਕਾਰਕ ਹੁੰਦਾ ਹੈ। ਗਰਮੀਆਂ 'ਚ ਉਨ੍ਹਾਂ ਲਈ ਘੜੇ ਦਾ ਪਾਣੀ ਬਿਹਤਰ ਉਪਾਅ ਹੈ।
ਰੋਜ਼ ਖਾਓ 2 ਇਲਾਇਚੀਆਂ, ਭਾਰ ਸਮੇਤ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਮਿਲੇਗਾ ਮਿੰਟਾਂ 'ਚ ਛੁਟਕਾਰਾ
NEXT STORY