ਹੈਲਥ ਡੈਸਕ- ਜਿਵੇਂ ਹੀ ਹਲਕੀਆਂ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ, ਮਾਰਕੀਟਾਂ 'ਚ ਮੂਲੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਮੂਲੀ ਦੀ ਸਬਜ਼ੀ ਹੋਵੇ, ਸਲਾਦ ਹੋਵੇ ਜਾਂ ਪਰਾਂਠੇ – ਇਹ ਹਰ ਰੂਪ 'ਚ ਸੁਆਦ ਅਤੇ ਸਿਹਤ ਦੋਵੇਂ ਲਈ ਲਾਭਦਾਇਕ ਹੈ। ਆਯੁਰਵੇਦ ਅਨੁਸਾਰ ਮੂਲੀ ਨੂੰ ਕਈ ਦਵਾਈਆਂ 'ਚ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਨੂੰ ਅੰਦਰੋਂ ਤਾਕਤ ਦੇਣ ਦੇ ਨਾਲ ਬੀਮਾਰੀਆਂ ਤੋਂ ਬਚਾਉਂਦੀ ਹੈ।
ਮੂਲੀ 'ਚ ਕਿਹੜੇ ਵਿਟਾਮਿਨ ਹੁੰਦੇ ਹਨ
ਮੂਲੀ 'ਚ ਵਿਟਾਮਿਨ C, ਵਿਟਾਮਿਨ E ਅਤੇ ਵਿਟਾਮਿਨ A ਦੀ ਭਰਪੂਰ ਮਾਤਰਾ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ B6 ਅਤੇ ਵਿਟਾਮਿਨ K ਵੀ ਹੁੰਦੇ ਹਨ ਜੋ ਸਰੀਰ ਲਈ ਜ਼ਰੂਰੀ ਹਨ। ਮੂਲੀ ਖਾਣ ਨਾਲ ਫੋਲਿਕ ਐਸਿਡ ਅਤੇ ਫਲੇਵੋਨੋਇਡਜ਼ ਵੀ ਮਿਲਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ 'ਚ ਸਹਾਇਕ ਹਨ। ਮੂਲੀ ਪੋਟੈਸ਼ੀਅਮ ਦਾ ਵੀ ਵਧੀਆ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਫਾਇਬਰ ਪੇਟ ਨੂੰ ਠੀਕ ਰੱਖਦਾ ਹੈ ਅਤੇ ਭਾਰ ਘਟਾਉਣ 'ਚ ਸਹਾਇਕ ਹੁੰਦਾ ਹੈ।
ਮੂਲੀ ਦੇ ਸਿਹਤ ਲਾਭ
- ਮੂਲੀ ਖਾਣ ਨਾਲ ਸਰੀਰ ਡੀਟੌਕਸ ਹੁੰਦਾ ਹੈ ਅਤੇ ਲਿਵਰ ਤੇ ਕਿਡਨੀ ਸਾਫ਼ ਰਹਿੰਦੇ ਹਨ।
- ਫਾਇਬਰ ਨਾਲ ਭਰਪੂਰ ਮੂਲੀ ਕਬਜ਼ ਦੀ ਸਮੱਸਿਆ ਦੂਰ ਕਰਦੀ ਹੈ।
- ਪਾਈਲਸ (ਬਾਵਾਸੀਰ) ਦੇ ਮਰੀਜ਼ਾਂ ਲਈ ਮੂਲੀ ਖਾਸ ਤੌਰ ਤੇ ਲਾਭਦਾਇਕ ਹੈ।
- ਡਾਇਬਟੀਜ਼ ਦੇ ਮਰੀਜ਼ਾਂ ਲਈ ਵੀ ਮੂਲੀ ਫਾਇਦੇਮੰਦ ਹੈ ਕਿਉਂਕਿ ਇਹ ਖੂਨ 'ਚ ਸ਼ੂਗਰ ਲੈਵਲ ਘਟਾਉਂਦੀ ਹੈ।
- ਇਸ 'ਚ ਕੈਲੋਰੀ ਘੱਟ ਹੁੰਦੀਆਂ ਹਨ, ਇਸ ਲਈ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
- ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਮੂਲੀ ਖਾਣੀ ਲਾਭਕਾਰੀ ਮੰਨੀ ਜਾਂਦੀ ਹੈ।
- ਮੂਲੀ 'ਚ ਮੌਜੂਦ ਜ਼ਿੰਕ ਅਤੇ ਫਾਸਫੋਰਸ ਤੱਤ ਚਮੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਕੋਲੇਜਨ ਬਣਾਉਣ 'ਚ ਮਦਦ ਕਰਦੇ ਹਨ।
- ਮੂਲੀ 'ਚ ਗਲੂਕੋਸਿਨੋਲੇਟਸ ਹੁੰਦੇ ਹਨ ਜੋ ਕੈਂਸਰ ਦੇ ਖਤਰੇ ਨੂੰ ਘਟਾਉਣ 'ਚ ਸਹਾਇਕ ਮੰਨੇ ਜਾਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ ਆਂਵਲਾ, ਸਕਿਨ, ਵਾਲ ਅਤੇ ਸਿਹਤ ਲਈ ਹੈ ਵਰਦਾਨ
NEXT STORY