ਜਲੰਧਰ - ਅਦਰਕ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅਦਰਕ ਦਾ ਇਸਤੇਮਾਲ ਅਕਸਰ ਖਾਣੇ ਵਿੱਚ ਕੀਤਾ ਜਾਂਦਾ ਹੈ। ਆਯੁਰਵੈਦ ਵਿੱਚ ਅਦਰਕ ਦਾ ਇਸਤੇਮਾਲ ਦਵਾਈ ਦੇ ਤੌਰ 'ਤੇ ਕੀਤਾ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਲੋਕ ਅਦਰਕ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ। ਸਰਦੀਆਂ ਵਿੱਚ ਚਾਹ ਪੀਣ ਦਾ ਦੌਰ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦਾ ਹੈ। ਅਦਰਕ 'ਚ ਕੁਦਰਤੀ ਤੌਰ 'ਤੇ ਐਂਟੀ- ਇੰਫਲਾਮੇਂਟਰੀ, ਐਂਟੀ ਬੈਕਟੀਰੀਅਲ, ਐਂਟੀ ਆਕਸੀਡੈਂਟ, ਵਿਟਾਮਿਨ-ਈ, ਆਇਰਨ, ਵਿਟਾਮਿਨ-ਡੀ, ਕੈਲਸ਼ੀਅਮ ਵਰਗੇ ਗੁਣ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਚਾਹ ਨਾਲ ਨਾ ਸਿਰਫ਼ ਜ਼ੁਕਾਮ ਦੂਰ ਹੁੰਦਾ, ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਨਿਜ਼ਾਤ ਵੀ ਮਿਲਦੀ ਹੈ। ਅਦਰਕ ਵਾਲੀ ਚਾਹ ਪੀਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਅਦਰਕ 'ਚ ਪਾਏ ਜਾਣ ਵਾਲੇ ਗੁਣ
. ਅਦਰਤ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ।
. ਇਸ 'ਚ ਬਹੁਤ ਸਾਰੇ ਵਿਟਾਮਿਨ ਹੁੰਦੇ ਹਨ ਜਿਵੇਂ ਵਿਟਾਮਿਨ-ਏ, ਡੀ, ਈ।
. ਅਦਰਕ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਅਤੇ ਆਇਰਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
. ਅਦਰਕ 'ਚ ਭਰਪੂਰ ਮਾਤਰਾ 'ਚ ਆਕਸੀਡੈਂਟ ਹੁੰਦੇ ਹਨ, ਜੋ ਸਰੀਰ ਦੇ ਅੰਦਰ ਬਣਨ ਵਾਲੇ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।
ਇੱਕ ਦਿਨ 'ਚ ਜਾਣੋ ਕਿੰਨੀ ਮਾਤਰਾ 'ਚ ਪੀ ਸਕਦੇ ਹੋ ਅਦਰਕ ਵਾਲੀ ਚਾਹ
ਸਰਦੀਆਂ ਦੇ ਮੌਸਮ 'ਚ ਸਿਹਤਮੰਦ ਰਹਿਣ ਲਈ ਤੁਸੀਂ ਦਿਨ 'ਚ 2 ਤੋਂ 3 ਵਾਰ ਅਦਰਕ ਦੀ ਚਾਹ ਪੀ ਸਕਦੇ ਹੋ। ਇਸ ਤੋਂ ਇਲਾਵਾ ਦਾਲਾਂ ਅਤੇ ਸਬਜ਼ੀਆਂ 'ਚ ਵੀ ਅਦਰਕ ਦੀ ਵਰਤੋਂ ਕਰੋ। ਜੇਕਰ ਤੁਸੀਂ ਬੀਮਾਰ ਹੋ ਤਾਂ ਤੁਸੀਂ ਦਿਨ 'ਚ 3 ਤੋਂ 4 ਕੱਪ ਚਾਹ ਦਾ ਸੇਵਨ ਕਰ ਸਕਦੇ ਹੋ।
ਅਦਰਕ ਦੀ ਚਾਹ ਪੀਣ ਨਾਲ ਹੋਣ ਵਾਲੇ ਫ਼ਾਇਦੇ
. ਸਰਦੀਆਂ ਦੇ ਮੌਸਮ 'ਚ ਯੂਰਿਨ ਦੀ ਸਮੱਸਿਆ ਵਾਰ-ਵਾਰ ਹੋ ਸਕਦੀ ਹੈ। ਇਸ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਅਦਰਕ ਵਾਲੀ ਚਾਹ ਦਾ ਸੇਵਨ ਦਿਨ 'ਚ 2 ਵਾਰ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
. ਅਦਰਕ ਵਾਲੀ ਚਾਹ ਪੀਣ ਨਾਲ ਸਰਦੀ-ਖੰਘ ਤੋਂ ਰਾਹਤ ਮਿਲਦੀ ਹੈ। ਜ਼ੁਕਾਮ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਵਾਲੀ ਚਾਹ ਪੀ ਸਕਦੇ ਹੋ।
. ਅਦਰਕ ਵਾਲੀ ਚਾਹ ਪੀਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
. ਅਦਰਕ ਵਾਲੀ ਚਾਹ ਵਾਇਰਸ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦੀ ਹੈ, ਜਿਸ ਨਾਲ ਮੌਸਮੀ ਬੀਮਾਰੀਆਂ ਦਾ ਖ਼ਤਰਾ ਘਟ ਹੋ ਜਾਂਦਾ ਹੈ।
. ਅਦਰਕ ਦੀ ਚਾਹ ਪੀਣ ਨਾਲ ਪਾਚਨ ਕਿਰਿਆ ਮਜ਼ਬੂਤ ਰਹਿੰਦੀ ਹੈ। ਇਸ ਨਾਲ ਢਿੱਡ 'ਚ ਭਾਰਾਪਣ ਅਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ।
. ਅਦਰਕ ਦੀ ਚਾਹ ਕਿਡਨੀ ਸੰਬੰਧੀ ਸਮੱਸਿਆਵਾਂ ਤੋਂ ਬਚਣ 'ਚ ਵੀ ਮਦਦਗਾਰ ਹੈ।
ਸਰਦੀਆਂ ’ਚ ਜ਼ਰੂਰ ਪੀਓ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਇਹ ਡੀਟਾਕਸ ਡਰਿੰਕ, ਸਰੀਰ ਨੂੰ ਮਿਲਣਗੇ ਫ਼ਾਇਦੇ
NEXT STORY