ਨਵੀਂ ਦਿੱਲੀ— ਬਦਲਦੇ ਸਮੇਂ ਦੇ ਨਾਲ ਸ਼ੂਗਰ ਦੀ ਸਮੱਸਿਆ ਆਮ ਹੋ ਗਈ ਹੈ। ਸਰੀਰ 'ਚ ਸ਼ੂਗਰ ਲੇਵਲ ਵਧ ਜਾਂਦਾ ਹੈ ਤਾਂ ਇਹ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਮਿੱਠਾ ਖਾਣ ਦੀ ਵਜ੍ਹਾ ਨਾਲ ਸਰੀਰ ਨੂੰ ਸ਼ੂਗਰ ਵਰਗੀ ਗੰਭੀਰ ਬੀਮਾਰੀ ਹੋ ਜਾਂਦੀ ਹੈ। ਇਸ ਵਜ੍ਹਾ ਨਾਲ ਲੋਕਾਂ ਨੂੰ ਆਪਣੇ ਮਨਪਸੰਦ ਖਾਣੇ ਤੋਂ ਵੀ ਪਰਹੇਜ਼ ਕਰਨਾ ਪੈਂਦਾ ਹੈ ਮਿੱਠੇ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਸ ਨਾਲ ਸਰੀਰ 'ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ। ਆਓ ਜਾਣਦੇ ਹਾਂ ਅਜਿਹੇ ਕੁਝ ਕਾਰਨਾਂ ਬਾਰੇ
1. ਨੀਂਦ ਪੂਰੀ ਨਾ ਹੋਣਾ
ਕੰਮਕਾਜ ਅਤੇ ਬਦਲਦੇ ਲਾਈਫਸਟਾਈਲ ਦੇ ਕਾਰਨ ਲੋਕ ਦੇਰ ਰਾਤ ਤੱਕ ਸੋਂਦੇ ਹਨ ਅਤੇ ਸਵੇਰੇ ਵੀ ਜਲਦੀ ਉੱਠ ਪੈਂਦੇ ਹਨ। ਸਹੀ ਮਾਤਰਾ 'ਚ ਨੀਂਦ ਨਾ ਲੈਣ ਦੀ ਵਜ੍ਹਾ ਨਾਲ ਇਹ ਸਮੱਸਿਆ ਹੋ ਜਾਂਦੀ ਹੈ।
2. ਘੱਟ ਪਾਣੀ
ਦਿਨ 'ਚ ਘੱਟੋ ਘੱਟ 8 ਤੋਂ 10 ਗਿਲਾਸ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਪਾਣੀ ਦੀ ਕਮੀ ਨਾਲ ਸਰੀਰ ਹਾਈਡ੍ਰੇਟ ਨਹੀਂ ਹੋ ਪਾਉਂਦਾ ਅਤੇ ਬਲੱਡ 'ਚ ਸ਼ੂਗਰ ਦੀ ਮਾਤਰਾ ਵੀ ਵਧ ਜਾਂਦੀ ਹੈ।
3. ਦੇਰ ਨਾਲ ਖਾਣਾ
ਰਾਤ ਨੂੰ ਦੇਰ ਨਾਲ ਭੋਜਨ ਕਰਨ ਨਾਲ ਵੀ ਭਾਰ ਵਧ ਜਾਂਦਾ ਹੈ ਜਿਸ ਨਾਲ ਬਲੱਡ ਸ਼ੂਗਰ ਲੇਵਲ ਅਸੰਤੁਲਿਤ ਹੋ ਜਾਂਦਾ ਹੈ ਅਤੇ ਸ਼ੂਗਰ ਦੀ ਸਮੱਸਿਆ ਹੋ ਜਾਂਦੀ ਹੈ।
4. ਮੋਟਾਪਾ
ਜਿਨ੍ਹਾਂ ਲੋਕਾਂ ਦੇ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ ਅਤੇ ਉਹ ਇਸ ਦੇ ਲਈ ਕੁਝ ਨਹੀਂ ਕਰਦੇ ਤਾਂ ਵੀ ਇਹ ਸਮੱਸਿਆ ਹੋ ਜਾਂਦੀ ਹੈ।
5. ਸੈਰ ਨਾ ਕਰਨਾ
ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਤੱਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਕਸਰਤ ਨਾ ਕਰਨ ਦੀ ਵਜ੍ਹਾ ਨਾਲ ਵੀ ਸਰੀਰ 'ਚ ਇੰਸੁਲਿਨ ਲੇਵਲ ਵਧ ਜਾਂਦਾ ਹੈ ਜਿਸ ਨਾਲ ਸ਼ੂਗਰ ਹੋਣ ਦਾ ਖਤਰਾ ਰਹਿੰਦਾ ਹੈ।
6. ਮਿੱਠਾ ਖਾਣਾ
ਭੋਜਨ ਕਰਨ ਤੋਂ ਤੁਰੰਤ ਬਾਅਦ ਮਿੱਠਾ ਖਾਣ ਨਾਲ ਬਲੱਡ 'ਚ ਸ਼ੂਗਰ ਦੀ ਮਾਤਰਾ ਵਧ ਜਾਂਦੀ ਹੈ ਅਤੇ ਸ਼ੂਗਰ ਦੀ ਸਮੱਸਿਆ ਹੋ ਜਾਂਦੀ ਹੈ।
7. ਸਿਹਤਮੰਦ ਭੋਜਨ
ਆਪਣੇ ਆਹਾਰ ਨਾਲ ਪੋਸ਼ਟਿਕ ਚੀਜ਼ਾਂ ਜਿਵੇਂ ਬੀਂਸ, ਹਰੀ ਸਬਜ਼ੀਆਂ ਅਤੇ ਸਾਬਤ ਅਨਾਜ ਨਾ ਲੈਣ ਦੀ ਵਜ੍ਹਾ ਨਾਲ ਵੀ ਇਹ ਸਮੱਸਿਆ ਹੋ ਜਾਂਦੀ ਹੈ।
8. ਸਨੈਕਸ
ਪੈਕਟ ਵਾਲੇ ਚਿਪਸ ਅਤੇ ਜੰਕ ਫੂਡ ਜ਼ਿਆਦਾ ਮਾਤਰਾ 'ਚ ਖਾਣ ਦੀ ਵਜ੍ਹਾ ਨਾਲ ਵੀ ਸ਼ੂਗਰ ਦੀ ਸਮੱਸਿਆ ਵਧ ਜਾਂਦੀ ਹੈ।
ਇਹ ਖੁਰਾਕ ਲੈਣ ਨਾਲ ਵੱਧੇਗੀ ਵਿਆਹੁਤਾ ਔਰਤਾਂ 'ਚ ਜਨਣ ਸ਼ਕਤੀ
NEXT STORY