ਨਵੀਂ ਦਿੱਲੀ— ਔਰਤਾਂ ਦਾ 30 ਦੀ ਉਮਰ ਬਾਅਦ ਵਿਆਹ ਹੋਣ 'ਤੇ ਜਾਂ ਅਨਿਯਮਿਤ ਜੀਵਨਸ਼ੈਲੀ ਦਾ ਨਕਾਰਾਤਮਕ ਪ੍ਰਭਾਵ ਉਨਾਂ ਦੀ ਜਨਣ ਸ਼ਕਤੀ 'ਤੇ ਪੈਂਦਾ ਹੈ। ਅਜਿਹੀਆਂ ਵਿਆਹੁਤਾ ਔਰਤਾਂ ਆਪਣੀ ਖੁਰਾਕ 'ਚ ਸਿਹਤਮੰਦ ਭੋਜਨ ਨੂੰ ਸ਼ਾਮਲ ਕਰ ਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੀਆਂ ਹਨ। ਡਾਈਟੀਸ਼ੀਅਨ ਮਧੂ ਸ਼ਰਮਾ ਮੁਤਾਬਕ ਇਹ ਖੁਰਾਕ ਗਰਭ ਅਵਸਥਾ 'ਚ ਹੋਣ ਵਾਲੀਆਂ ਆਮ ਤਕਲੀਫਾਂ ਤੋਂ ਬਚਾਉਣ 'ਚ ਮਦਦ ਕਰਦੀ ਹੈ।ਅੱਜ ਅਸੀਂ ਤੁਹਾਨੂੰ ਔਰਤਾਂ 'ਚ ਜਨਣ ਸ਼ਕਤੀ ਵਧਾਉਣ ਵਾਲੀ ਖੁਰਾਕ ਬਾਰੇ ਦੱਸ ਰਹੇ ਹਾਂ।
ਇਨ੍ਹਾਂ ਕਾਰਨਾਂ ਕਰ ਕੇ ਵੱਧ ਸਕਦੀ ਹੈ ਜਨਣ ਸ਼ਕਤੀ ਦੀ ਸਮੱਸਿਆ
1. 30 ਦੀ ਉਮਰ ਬਾਅਦ ਵਿਆਹ ਹੋਣ 'ਤੇ
2. ਐਨੀਮੀਆ ਹੋਣ 'ਤੇ
3. ਥਾਇਰਾਇਡ ਦੀ ਸਮੱਸਿਆ ਹੋਣ 'ਤੇ
4. ਯੂਟਰਸ 'ਚ ਗਠਾਨ (Bundle) ਹੋਣ 'ਤੇ
5. ਮੋਟਾਪਾ ਵੱਧਣ ਨਾਲ
ਜਨਣ ਸ਼ਕਤੀ ਵਧਾਉਣ ਲਈ ਖਾਓ ਇਹ ਖੁਰਾਕ
1. ਬਦਾਮ
ਇਸ 'ਚ ਵਿਟਾਮਿਨ ਈ ਹੁੰਦਾ ਹੈ ਜੋ ਜਨਣ ਸ਼ਕਤੀ ਵਧਾਉਂਦਾ ਹੈ। ਇਹ ਔਰਤਾਂ 'ਚ ਅੰਡਿਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
2. ਕੇਲਾ
ਇਸ 'ਚ ਮੈਗਨੀਸ਼ੀਅਮ, ਵਿਟਾਮਿਨ ਬੀ-6 ਹੁੰਦਾ ਹੈ ਜੋ ਜਨਣ ਸ਼ਕਤੀ ਹਾਰਮੋਨ ਨੂੰ ਐਕਟਿਵ ਕਰਦਾ ਹੈ। ਇਸ ਨਾਲ ਅੰਡਿਆਂ ਦਾ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਹੈ।
3. ਅੰਡੇ
ਇਸ 'ਚ ਵਿਟਾਮਿਨ ਡੀ, ਬੀ-12 ਅਤੇ ਪ੍ਰੋਟੀਨ ਹੁੰਦਾ ਹੈ। ਇਸ ਨਾਲ ਗਰਭਧਾਰਨ ਕਰਨ 'ਚ ਮਦਦ ਮਿਲਦੀ ਹੈ ਅਤੇ ਗਰਭਪਾਤ ਦੇ ਮੌਕੇ ਘੱਟ ਹੁੰਦੇ ਹਨ।
4. ਨਿੰਬੂ
ਇਨ੍ਹਾਂ 'ਚ ਮੌਜੂਦ ਵਿਟਾਮਿਨ ਸੀ ਔਰਤਾਂ 'ਚ ਹਾਰਮੋਨ ਸੰਤੁਲਿਤ ਕਰਨ 'ਚ ਮਦਦ ਕਰਦੇ ਹਨ। ਇਹ ਜਲਦੀ ਗਰਭ ਧਾਰਨ ਕਰਨ 'ਚ ਮਦਦ ਕਰਦੇ ਹਨ।
5. ਪਾਲਕ
ਇਸ 'ਚ ਆਇਰਨ ਹੁੰਦਾ ਹੈ ਜੋ ਅੰਡਿਆਂ ਦੀ ਕਮੀ ਨੂੰ ਦੂਰ ਕਰ ਕੇ ਗਰਭ ਧਾਰਨ ਕਰਨ 'ਚ ਮਦਦ ਕਰਦਾ ਹੈ।
6. ਸੰਤਰਾ
ਇਸ 'ਚ ਬੀਟਾ ਕੈਰੋਟੀਨ ਹੁੰਦੇ ਹਨ ਜੋ ਗਰਭਪਾਤ ਦੇ ਖਤਰੇ ਤੋਂ ਬਚਾਉਂਦੇ ਹਨ।
7. ਖਜੂਰ
ਇਸ 'ਚ ਫਲੇਵੋਨਾਈਡਸ ਹੁੰਦੇ ਹਨ ਜੋ ਨਪੁੰਸਕਤਾ ਤੋਂ ਬਚਾਉਂਦੇ ਹਨ।
8. ਓਟਮੀਲ
ਇਸ 'ਚ ਫਾਈਬਰਸ ਹੁੰਦੇ ਹਨ। ਇਸ ਨਾਲ ਸਰੀਰ ਦਾ ਇਨਸੁਲਿਨ ਪੱਧਰ ਸੰਤੁਲਿਤ ਰਹਿੰਦਾ ਹੈ ਅਤੇ ਗਰਭ ਧਾਰਨ ਕਰਨ ਸੰਬੰਧੀ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।
ਬੈੱਡਰੂਮ 'ਚ ਹਰ ਪਤੀ ਆਪਣੀ ਪਤਨੀ ਤੋਂ ਪੁੱਛਣੀਆਂ ਚਾਹੁੰਦਾ ਹੈ ਇਹ ਗੱਲਾਂ
NEXT STORY