ਨਵੀਂ ਦਿੱਲੀ— ਸਲਾਦ ਖਾਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਭੋਜਨ ਦਾ ਖਾਸ ਹਿੱਸਾ ਹੁੰਦਾ ਹੈ ਇਸ ਤੋਂ ਬਿਨ੍ਹਾਂ ਖਾਣਾ ਅਧੂਰਾ ਮੰਨਿਆ ਜਾਂਦਾ ਹੈ ਕੁਝ ਲੋਕ ਤਾਂ ਭੋਜਨ 'ਚ ਸਿਰਫ ਸਲਾਦ ਖਾਣਾ ਹੀ ਪਸੰਦ ਕਰਦੇ ਹਨ। ਸਲਾਦ ਪੇਟ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ
1. ਦਿਲ ਨੂੰ ਰੱਖੇ ਸਿਹਤਮੰਦ
ਇਸ ਦੀ ਰੋਜ਼ਾਨਾ ਵਰਤੋ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਕਿਉਂਕਿ ਇਸ 'ਚ ਨਾ ਤਾਂ ਫੈਟ ਹੁੰਦਾ ਹੈ ਅਤੇ ਨਾ ਹੀ ਇਹ ਸਰੀਰ 'ਚ ਕੌਲੈਸਟਰੋਲ ਨੂੰ ਵਧਣ ਦਿੰਦਾ ਹੈ। ਇਨ੍ਹਾਂ 'ਚ ਫਾਇਵਰ ਦੇ ਨਾਲ ਫੋਲਿਕ ਐਸਿਡ, ਕੈਲਸ਼ੀਅਮ ਅਤੇ ਪੋਟਾਸ਼ਿਅਮ ਵੀ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ।
2. ਕਬਜ਼
ਪਿਆਜ 'ਚ ਮੋਜੂਦ ਰੇਸ਼ੇ ਪੇਟ ਦੇ ਲਈ ਬਹੁਤ ਫਾਇਦੇਮੰਦ ਹੈ। ਪਿਆਜ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ 'ਚ ਫਾਇਵਰ ਭਰਪੂਰ ਮਾਤਰਾ 'ਚ ਹੁੰਦਾ ਹੈ ਅਤੇ ਇਹ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਂਦਾ ਹੈ।
3. ਹੈਲਦੀ ਕਿਡਨੀ
ਰੋਜ਼ ਖਾਣੇ 'ਚ ਜੇ ਸਲਾਦ ਦੀ ਵਰਤੋ ਕੀਤੀ ਜਾਵੇ ਤਾਂ ਕਿਡਨੀ ਇੰਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਕਈ ਬੀਮਾਰੀਆਂ ਨੂੰ ਕੰਟਰੋਲ 'ਚ ਰੱਖਦਾ ਹੈ।
4. ਹੈਲਦੀ ਸਕਿਨ
ਸਲਾਦ 'ਚ ਖੀਰਾ ਖਾਣਾ ਹਰ ਕੋਈ ਪਸੰਦ ਕਰਦਾ ਹੈ ਇਸ 'ਚ ਵਿਟਾਮਿਨ ਕੇ ਅਤੇ ਸੀ ਭਰਪੂਰ ਮਾਤਰਾ 'ਚ ਮੋਜੂਦ ਹੁੰਦੇ ਹਨ ਇਹ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ।
5. ਗੈਸ
ਆਪਣੀ ਡਾਈਟ 'ਚ ਜ਼ਿਆਦਾ ਤੋਂ ਜ਼ਿਆਦਾ ਸਲਾਦ ਨੂੰ ਸ਼ਾਮਲ ਕਰੋ। ਇਸ ਨਾਲ ਨਾ ਸਿਰਫ ਤੁਹਾਡਾ ਪੇਟ ਸਾਫ ਰਹਿੰਦਾ ਹੈ ਬਲਕਿ ਤੁਹਾਡੇ ਸਰੀਰ ਨੂੰ ਕਈ ਪੋਸ਼ਟਿਕ ਤੱਤ ਵੀ ਮਿਲਦੇ ਹਨ। ਇਸ 'ਚ ਹਰੀ ਪੱਤੇਦਾਰ ਸਬਜ਼ੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਾਮਲ ਕਰੋ। ਇਸ ਨਾਲ ਗੈਸ ਦੀ ਸਮੱਸਿਆ ਦੂਰ ਹੋ ਜਾਵੇਗੀ।
6. ਭਾਰ ਘੱਟ ਕਰੇ
ਭੋਜਨ ਦੇ ਨਾਲ ਸਲਾਦ ਖਾਣ ਨਾਲ ਪੇਟ ਭਰ ਜਾਂਦਾ ਹੈ ਅਤੇ ਜਲਦੀ ਭੁੱਖ ਨਹੀਂ ਲਗਦੀ ਹੈ। ਜਿਸ ਕਾਰਨ ਐਕਸਟਰਾ ਖਾਣੇ ਤੋਂ ਬਚ ਜਾਂਦੇ ਹਨ ਅਤੇ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
ਐਲੋਵੀਰਾ ਦੇ ਇਨ੍ਹਾਂ ਨੁਕਸਾਨਾਂ ਬਾਰੇ ਜਾਣ ਕੇ ਹੋ ਜਾਵੋਗੇ ਹੈਰਾਨ
NEXT STORY