ਜਲੰਧਰ— ਐਲੋਵੀਰਾ ਦਾ ਪੌਦਾ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਦਾ ਇਸਤੇਮਾਲ ਸਿਹਤ ਦੇ ਨਾਲ-ਨਾਲ ਚਮੜੀ ਨੂੰ ਨਿਖਾਰਣ ਦੇ ਲਈ ਵੀ ਕੀਤਾ ਜਾਂਦਾ ਹੈ। ਐਲੋਵੀਰਾ ਜੈੱਲ ਨਾਲ ਸਟਰੈਚ ਮਾਰਕ, ਰੁੱਖੀ ਚਮੜੀ ਅਤੇ ਚਮੜੀ ਦੀਆਂ ਕਈ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਕਈ ਲੋਕ ਸਿਹਤਮੰਦ ਸਰੀਰ ਦੇ ਲਈ ਐਲੋਵੀਰਾ ਜੂਸ ਦਾ ਵੀ ਇਸਤੇਮਾਲ ਕਰਦੇ ਹਨ ਪਰ ਇਨ੍ਹਾਂ ਸਾਰੇ ਫਾਇਦਿਆਂ ਦੇ ਨਾਲ ਐਲੋਵੀਰਾ ਦੇ ਕਈ ਨੁਕਸਾਨ ਵੀ ਹੈ, ਜਿਸ ਦੇ ਬਾਰੇ 'ਚ ਬਹੁਤ ਘੱਟ ਲੋਕ ਜਾਣਦੇ ਹਨ।
1. ਦਿਲ ਦੀ ਪਰੇਸ਼ਾਨੀ
ਐਲੋਵੀਰਾ ਦੇ ਜੂਸ ਨੂੰ ਜ਼ਿਆਦਾ ਪੀਣ ਨਾਲ ਸਰੀਰ 'ਚ ਪੋਟਾਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ। ਇਸ ਨਾਲ ਦਿਲ ਦੀ ਧੜਕਣ ਅਨਿਯਮਿਤ ਹੋ ਜਾਂਦੀ ਹੈ ਅਤੇ ਹਾਰਟ ਅਟੈਕ ਆਉਣ ਦਾ ਖਤਰਾ ਬਣ ਜਾਂਦਾ ਹੈ।
2. ਗਰਭਪਾਤ
ਗਰਭਵਤੀ ਔਰਤਾਂ ਦੇ ਲਈ ਐਲੋਵੀਰਾ ਜੂਸ ਕਾਫੀ ਖਤਰਨਾਕ ਹੁੰਦਾ ਹੈ। ਇਸ ਨੂੰ ਪੀਣ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਪਹੁੰਚਦਾ ਹੈ। ਇਸ ਤੋਂ ਇਲਾਵਾ ਜੋ ਔਰਤਾਂ ਆਪਣਾ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਐਲੋਵੀਰਾ ਜੂਸ ਨਹੀਂ ਪੀਣਾ ਚਾਹੀਦਾ।
3. ਦਵਾਈਆਂ ਦਾ ਅਸਰ
ਜੋ ਲੋਕ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਲੰਬੇ ਸਮੇਂ ਤੋਂ ਦਵਾਈਆਂ ਖਾਂਦੇ ਆ ਰਹੇ ਹਨ। ਉਨ੍ਹਾਂ ਨੂੰ ਵੀ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਐਲੋਵੀਰਾ 'ਚ ਮੌਜ਼ੂਦ ਲੈਕਸੇਟਿਵ ਗੁਣ ਸਰੀਰ 'ਤੇ ਦਵਾਈਆਂ ਦਾ ਅਸਰ ਨਹੀਂ ਹੋਣ ਦਿੰਦੇ।
ਸਰੋਂ ਦੇ ਤੇਲ ਨਾਲ ਬਣੇ ਭੋਜਨ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY