ਮੁੰਬਈ— ਬਹੁਤ ਘੱਟ ਲੋਕ ਜਾਣਦੇ ਹਨ ਕਿ ਬੀਮਾਰ ਲੋਕਾਂ ਦਾ ਖਾਣਾ ਕਿਹਾ ਜਾਣ ਵਾਲਾ ਦਲੀਆ ਸਿਹਤਮੰਦ ਲੋਕਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਸ 'ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਅਤਿਰਿਕਤ ਚਰਬੀ ਨੂੰ ਘੱਟ ਕਰਨ ਅਤੇ ਨਾਲ ਹੀ ਸਾਡੇ ਸਰੀਰ 'ਚ ਕੌਲੇਸਟਰੋਲ ਦਾ ਪੱਧਰ ਵੀ ਮੇਂਟੇਨ ਕਰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਊਰਜਾ ਬਣੀ ਰਹਿੰਦੀ ਹੈ। ਆਖਰ ਕਿਉਂ ਇਕ ਵਿਅਕਤੀ ਨੂੰ ਰੋਜ਼ ਇਕ ਕਟੋਰੀ ਦਲੀਆ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਭਾਰ ਘੱਟ ਕਰਨਾ
ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਰੋਜ਼ ਰਾਤ ਨੂੰ ਖਾਣ 'ਚ ਸਿਰਫ ਦਲੀਆ ਹੀ ਖਾਣਾ ਚਾਹੀਦਾ ਹੈ। ਇਕ ਕਟੋਰੀ ਪਤਲੇ ਦਲੀਏ ਨਾਲ ਤੁਹਾਡੀ ਭੁੱਖ ਤਾਂ ਮਿਟੇਗੀ ਹੀ ਨਾਲ ਹੀ ਤੁਹਾਡੀ ਪਾਚਣ ਕਿਰਿਆ ਵੀ ਠੀਕ ਰਹੇਗੀ। ਦਲੀਏ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਭਾਰ ਘੱਟ ਕਰਨ 'ਚ ਕਾਫੀ ਮਦਦਗਾਰ ਹੋ ਸਕਦਾ ਹੈ।
2. ਕੌਲੇਸਟਰੋਲ
ਦਲੀਆ ਤੁਹਾਡੇ ਲਈ ਊਰਜਾ ਦਾ ਇਕ ਵਧੀਆ ਸ੍ਰੋਤ ਹੈ। ਇਹ ਕਿਸੇ ਵੀ ਮਸਾਲੇਦਾਰ ਭੋਜਨ ਦੀ ਜਗ੍ਹਾ ਤੁਹਾਨੂੰ ਦੋਗੁਣੀ ਊਰਜਾ ਪ੍ਰਧਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ 'ਚ ਜ਼ਿਆਦਾ ਕੌਲੇਸਟਰੋਲ ਨਹੀਂ ਜੰਮਣ ਦਿੰਦਾ।
3. ਡਾਇਬੀਟੀਜ਼
ਸ਼ੂਗਰ ਦੇ ਮਰੀਜਾਂ ਲਈ ਦਲੀਆ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਮੌਜ਼ੂਦ ਮੈਗਨੀਜ਼ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
4. ਪਾਚਣ ਪ੍ਰਣਾਲੀ
ਦਲੀਆ ਖਾਣ ਨਾਲ ਸਾਡੀ ਪਾਚਣ ਪ੍ਰਣਾਲੀ ਬਹਿਤਰ ਕੰਮ ਕਰਦੀ ਹੈ। ਇਸ 'ਚ ਮੌਜ਼ੂਦ ਫਾਈਬਰ ਪੇਟ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਸਾਡੀ ਮਦਦ ਕਰਦਾ ਹੈ।
World Thyroid Day: ਥਾਇਰਾਇਡ ਸੰਬੰਧੀ ਇਨ੍ਹਾਂ ਗੱਲਾਂ ਦੀ ਜਾਣਕਾਰੀ ਹੈ ਜ਼ਰੂਰੀ
NEXT STORY