ਨਵੀਂ ਦਿੱਲੀ— ਨਾਨਵੇਜ ਖਾਣ ਵਾਲੇ ਲੋਕ ਰਾਹੂ ਮੱਛੀ ਖਾਣਾ ਵੀ ਬਹੁਤ ਪਸੰਦ ਕਰਦੇ ਹਨ ਪਰ ਸ਼ਾਅਦ ਹੀ ਕਿਸੇ ਨੂੰ ਪਤਾ ਹੋਵੇ ਕਿ ਮੱਛੀ ਖਾਣਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਪੋਸ਼ਕ ਤੱਕ ਸਰੀਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਤਾਕਤ ਦਿੰਦੇ ਹਨ। ਇਸ ਤੋਂ ਇਲਾਵਾ ਇਸ ਮੱਛੀ ਦੇ ਅੰਡੇ ਨੂੰ ਤਲ ਕੇ ਖਾਣ ਨਾਲ ਤੁਸੀਂ ਕੈਂਸਰ ਤੋਂ ਲੈ ਕੇ ਬਲੱਡ ਪ੍ਰੈਸ਼ਰ ਦੀਆਂ ਬਾਮਾਰੀਆਂ ਤੋਂ ਦੂਰ ਰਹਿੰਦੇ ਹੋ।
1. ਕੈਂਸਰ ਤੋਂ ਬਚਾਅ
ਇਸ ਮੱਛੀ ਵਿਚ ਓਮੇਗਾ-3 ਫੈਟੀ ਐਸਿਡ ਹੋਣ ਦੇ ਕਾਰਨ ਤੁਹਾਨੂੰ ਕੈਂਸਰ ਵਰਗੀਆਂ ਬੀਮਾਰੀਆਂ ਨਹੀਂ ਹੁੰਦੀਆਂ ਇਸ ਵਿਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਦੇ ਨਾਲ-ਨਾਲ ਦਿਲ ਦੀਆਂ ਬਾਮਾਰੀਆਂ ਨਾਲ ਲੜਣ ਵਿਚ ਮਦਦ ਕਰਦਾ ਹੈ।
2. ਪ੍ਰੋਟੀਨ ਨਾਲ ਭਰਪੂਰ
ਇਸ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਹੋਣ ਦੇ ਕਾਰਨ ਸਿਹਤ ਸੰਬੰਦੀ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਵਿਚ ਮੌਜੂਦ ਵਿਟਾਮਿਨ ਸੀ ਨਾਲ ਤੁਹਾਡਾ ਇੰਮਊਨਿਟੀ ਸਿਸਟਮ ਮਜ਼ਬੂਤ ਰਹਿੰਦਾ ਹੈ।
3. ਚਮੜੀ ਲਈ ਫਾਇਦੇਮੰਦ
ਨਿਯਮਿਤ ਰੂਪ ਵਿਚ ਨਾਸ਼ਤੇ ਵਿਚ ਇਸ ਦੀ ਵਰਤੋਂ ਕਰਨ ਨਾਲ ਤੁਹਾਡਾ ਦਿਮਾਗ ਤੇਜ ਹੁੰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਦੇ ਨਾਲ-ਨਾਲ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਵਾਲ ਵੀ ਚਮਕਦਾਰ ਹੋ ਜਾਂਦੇ ਹਨ।
4. ਬਲੱਡ ਪ੍ਰੇਸ਼ਰ
ਮੱਛੀ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ। ਫੈਟ ਲੇਸ ਹੋਣ ਦੇ ਕਾਰਨ ਇਹ ਸਰੀਰ ਵਿਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਉਸ ਨੂੰ ਵਧਣ ਤੋਂ ਰੋਕਦੀ ਹੈ। ਇਸ ਤੋਂ ਇਲਾਵਾ ਡਾਈਬੀਟੀਜ਼ ਦੀ ਬੀਮਾਰੀ ਨਾਲ ਵੀ ਇਸ ਦੀ ਵਰਤੋਂ ਬਹੁਤ ਫਾਇਦੇਮੰਦ ਹੁੰਦੀ ਹੈ।
5. ਤਣਾਅ ਦੀ ਸਮੱਸਿਆ
ਗਰਭ ਅਵਸਥਾ ਦੌਰਾਨ ਇਸ ਦੀ ਵਰਤੋਂ ਨਾਲ ਤੁਹਾਨੂੰ ਡਿਪ੍ਰੈਸ਼ਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਓਮੇਗਾ-3 ਜਾਂ ਰਾਹੂ ਮੱਛੀ ਦੀ ਵਰਤੋਂ ਕਰਨ ਨਾਲ ਬੱਚਾ ਸਿਹਤਮੰਦ ਅਤੇ ਤੰਦਰੁਸਤ ਹੁੰਦਾ ਹੈ।
ਮਿੰਟਾਂ ਵਿਚ ਦੂਰ ਹੋਵੇਗੀ ਦੰਦਾਂ ਦੀ ਝਨਝਨਾਹਟ, ਅਪਣਾਓ ਇਹ ਅਸਰਦਾਰ ਨੁਸਖੇ
NEXT STORY