ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਗ਼ਲਤ ਖਾਣ-ਪੀਣ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਰਹੀਆਂ ਹਨ। ਪਾਚਨ ਤੰਤਰ ਖ਼ਰਾਬ ਹੋਣ ਦਾ ਪਤਾ ਉਦੋਂ ਲੱਗਦਾ ਹੈ, ਜਦੋਂ ਬਦਹਜ਼ਮੀ, ਖੱਟੇ ਡਕਾਰ, ਅਪਚ ਦੀ ਸ਼ਿਕਾਇਤ ਹੁੰਦੀ ਹੈ। ਪਾਚਨ ਕਿਰਿਆ ਸਹੀ ਨਾ ਹੋਣ ’ਤੇ ਢਿੱਡ ਦਰਦ, ਗੈਸ, ਢਿੱਡ ਫੁੱਲਣਾ, ਮੂੰਹ ਦਾ ਸਵਾਦ ਖ਼ਰਾਬ ਹੋਣਾ, ਢਿੱਡ ਦੇ ਉੱਪਰੀ ਹਿੱਸੇ ਵਿੱਚ ਜਲਣ, ਉਲਟੀ ਜਿਹੇ ਲੱਛਣ ਦਿਖਾਈ ਦਿੰਦੇ ਹਨ। ਇਹ ਸਮੱਸਿਆਵਾਂ ਜ਼ਿਆਦਾਤਰ ਗਰਮੀ ਦੇ ਦਿਨਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਜੇਕਰ ਤੁਹਾਡਾ ਵੀ ਹਾਜ਼ਮਾ ਕਮਜ਼ੋਰ ਹੈ ਤਾਂ ਤੁਸੀਂ ਘਰ ’ਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਕੁਝ ਚੀਜ਼ਾਂ ਦੀ ਵਰਤੋਂ ਕਰਕੇ ਹਾਜ਼ਮਾ ਮਜ਼ਬੂਤ ਕਰ ਸਕਦੇ ਹੋ.....
ਵੱਡੀ ਇਲਾਇਚੀ
ਜੇਕਰ ਤੁਹਾਡੇ ਘਰ ਵਿੱਚ ਵੱਡੀ ਇਲਾਇਚੀ ਹੈ, ਤਾਂ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਇੱਕ ਚੌਥਾਈ ਚਮਚ ਵੱਡੀ ਇਲਾਇਚੀ ਪਾਊਡਰ ਅਤੇ ਅੱਧਾ ਚਮਚ ਮਿਸ਼ਰੀ ਨਾਲ ਮਿਲਾ ਕੇ ਲਓ। ਇਸ ਨਾਲ ਤੁਹਾਡਾ ਡਾਈਜੇਸ਼ਨ ਮਜ਼ਬੂਤ ਹੋ ਜਾਵੇਗਾ ।
ਜੈਫਲ ਅਤੇ ਨਿੰਬੂ ਦਾ ਰਸ
ਰੋਜ਼ਾਨਾ ਦੋ ਚਮਚ ਨਿੰਬੂ ਦੇ ਰਸ ਵਿੱਚ ਚੁਟਕੀ ਭਰ ਜੈਫਲ ਦਾ ਪਾਊਡਰ ਮਿਕਸ ਕਰਕੇ ਲਓ। ਇਸ ਨਾਲ ਹਾਜ਼ਮਾ ਮਜ਼ਬੂਤ ਹੋ ਜਾਵੇਗਾ ਅਤੇ ਜੈਫਲ ਔਸ਼ਧੀਆਂ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਨੀਂਦ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ।
ਧਨੀਆ ਤੇ ਸੁੰਢ ਦਾ ਪਾਊਡਰ
ਡਾਈਜੇਸ਼ਨ ਖ਼ਰਾਬ ਹੋਣ ’ਤੇ ਪਾਣੀ ਦੇ 1 ਗਿਲਾਸ ’ਚ 2 ਚਮਚੇ ਧਨੀਆ ਪਾਊਡਰ ਅਤੇ ਅੱਧਾ ਚਮਚਾ ਸੁੰਢ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਜਦੋਂ ਇਹ ਪਾਣੀ ਅੱਧਾ ਗਿਲਾਸ ਰਹਿ ਜਾਵੇ, ਤਾਂ ਇਸ ਨੂੰ ਠੰਡਾ ਕਰ ਕੇ 4-4 ਚਮਚੇ ਕਰਕੇ 3 ਟਾਈਮ ਲਓ। ਇਸ ਨਾਲ ਤੁਹਾਡਾ ਖ਼ਰਾਬ ਡਾਇਜੇਸ਼ਨ ਠੀਕ ਹੋ ਜਾਵੇਗਾ।
ਸੁੰਢ ਅਤੇ ਸੌਂਫ
ਜਦੋਂ ਵੀ ਤੁਹਾਡਾ ਡਾਈਜੇਸ਼ਨ ਖ਼ਰਾਬ ਹੋਵੇ, ਤਾਂ ਇੱਕ ਚੌਥਾਈ ਚਮਚ ਸੁੰਢ ਪਾਉਡਰ, 1 ਚਮਚਾ ਸੌਂਫ ਅਤੇ ਅੱਧਾ ਚਮਚਾ ਮਿਸ਼ਰੀ ਦੇ ਦਾਣੇ ਮਿਲਾ ਕੇ ਦਿਨ ਵਿੱਚ 3 ਵਾਰ ਚਬਾਓ। ਇਸ ਨਾਲ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ।
ਕੇਲਾ
ਜੇਕਰ ਤੁਸੀਂ ਨਾਸ਼ਤੇ ਵਿੱਚ ਕੇਲਾ ਖਾਂਦੇ ਹੋ, ਤਾਂ ਇਹ ਤੁਹਾਡੇ ਢਿੱਡ ਵਿੱਚ ਚੰਗੇ ਬੈਕਟੀਰੀਆ ਲਈ ਫ਼ਾਇਦੇਮੰਦ ਹੈ। ਕੇਲੇ ਵਿੱਚ ਫੈਟ ਅਤੇ ਕਾਰਬ ਜ਼ਿਆਦਾ ਹੁੰਦੇ ਹਨ। ਕੇਲੇ ਵਿੱਚ ਪ੍ਰੋਬਾਓਟਿਕਸ, ਵਿਟਾਮਿਨ, ਖਣਿਜ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜਿਸ ਨਾਲ ਮੈਟਾਬਾਲੀਜ਼ਮ ਅਤੇ ਡਾਈਜੇਸ਼ਨ ਠੀਕ ਰਹਿੰਦਾ ਹੈ।
ਅਲਸੀ
ਅਲਸੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਪ੍ਰੋਟੀਨ ਫੈਟ ਐਸਿਡ ਅਤੇ ਫਾਇਬਰ ਹੁੰਦੇ ਹਨ। ਇਹ ਘੁਲਣਸ਼ੀਲ ਫਾਈਬਰ ਦੇ ਨਾਲ ਪ੍ਰੀ ਬਾਇਓਟਿਕ ਆਹਾਰ ਵੀ ਹੈ, ਜੋ ਅੰਤੜੀਆਂ ਵਿੱਚ ਜਾ ਕੇ ਗੁੱਡ ਬੈਕਟੀਰੀਆ ਨੂੰ ਐਕਟਿਵ ਕਰਦੀ ਹੈ। ਰੋਜ਼ਾਨਾ ਸਵੇਰੇ ਇਕ ਚਮਚ ਅਲਸੀ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਦਿਨ ਭਰ ਤਾਕਤ ਬਣੀ ਰਹਿੰਦੀ ਹੈ ।
ਸੇਬ
ਸੇਬ ਵਿੱਚ ਪੈਕਟਿਨ ਦੇ ਨਾਲ ਪਾਲੀਫੇਨਾਲਸ ਹੁੰਦਾ ਹੈ, ਜੋ ਢਿੱਡ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਹ ਐਂਟੀਆਕਸੀਡੈਂਟ ਸਰੀਰ ਵਿੱਚ ਸੋਜ ਨੂੰ ਘੱਟ ਕਰਦੇ ਹਨ। ਸੇਬ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਖ਼ਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਇੱਕ ਸੇਬ ਖਾਣ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਢਿੱਡ ’ਚ ਗੈਸ, ਬਦਹਜ਼ਮੀ, ਕਬਜ਼ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ।
ਦਹੀਂ
ਦਹੀਂ ਇੱਕ ਪੌਸ਼ਟਿਕ ਆਹਾਰ ਹੈ। ਇਸ ਵਿੱਚ ਪ੍ਰੋਟੀਨ, ਪ੍ਰੋਬਾਇਓਟਿਕਸ ਅਤੇ ਚੰਗੇ ਕਾਰਬਸ ਹੁੰਦੇ ਹਨ। ਪ੍ਰੋਬਾਇਓਟਿਕਸ ਇੱਕ ਚੰਗੇ ਬੈਕਟੀਰੀਆਂ ਹਨ, ਜੋ ਢਿੱਡ ਦੀ ਸਿਹਤ ਲਈ ਮੁੱਖ ਯੋਗਦਾਨ ਦਿੰਦੇ ਹਨ। ਇਸ ਲਈ ਰੋਜ਼ਾਨਾ ਨਾਸ਼ਤੇ ਵਿੱਚ ਦਹੀਂ ਖਾਣ ਨਾਲ ਢਿੱਡ ਵਿੱਚ ਚੰਗੇ ਬੈਕਟੀਰੀਆ ਵਧਦੇ ਹਨ, ਜਿਸ ਨਾਲ ਮੈਟਾਬਾਲਿਜ਼ਮ ਅਤੇ ਡਾਈਜੇਸ਼ਨ ਠੀਕ ਰਹਿੰਦਾ ਹੈ ।
ਅਦਰਕ
ਅਦਰਕ ਢਿੱਡ ਵਿੱਚ ਐਸਿਡ ਨੂੰ ਬਣਾਉਣ ਦਾ ਕੰਮ ਕਰਦਾ ਹੈ। ਇਹ ਖਾਣਾ ਪਚਾਉਣ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਅਦਰਕ ਦਾ ਸੇਵਨ ਜ਼ਰੂਰ ਕਰੋ। ਤੁਸੀਂ ਚਾਹੋ ਤਾਂ ਅਦਰਕ ਵਾਲੀ ਚਾਹ ਵੀ ਪੀ ਸਕਦੇ ਹੋ ।
15 ਫੀਸਦੀ ਪੰਜਾਬੀ ਸ਼ੂਗਰ ਦੀ ਬਿਮਾਰੀ ਤੋਂ ਪੀੜਤ, ਦਵਾਈਆਂ ਦੇ ਸਹਾਰੇ ਤੋਰ ਰਹੇ ਜ਼ਿੰਦਗੀ ਦੀ ਗੱਡੀ
NEXT STORY