ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਮੁਤਾਬਕ ਅੱਜ ਦੁਨੀਆ ਭਰ ਵਿਚ ਕਰੀਬ 422 ਮਿਲੀਅਨ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ, ਜਿਨ੍ਹਾਂ ਵਿਚ ਕਰੋੜਾਂ ਭਾਰਤੀ ਵੀ ਸ਼ਾਮਲ ਹਨ। ਸ਼ੂਗਰ ਇਕ ਅਜਿਹੀ ਬਿਮਾਰੀ ਹੈ ਜਿਸ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵੀ ਆਪਣੇ ਘੇਰੇ ਵਿਚ ਲਿਆ ਹੋਇਆ ਹੈ।
ਪੰਜਾਬ ਵਿਚ ਲੋਕਾਂ ਦਾ ਰਹਿਣ-ਸਹਿਣ, ਉੱਠਣ-ਬੈਠਣ ਅਤੇ ਪਹਿਰਾਵਾ ਹੀ ਨਹੀਂ ਬਦਲਿਆ, ਸਗੋਂ ਜਿਊਣ ਦਾ ਢੰਗ ਹੀ ਬਦਲ ਗਿਆ ਹੈ। ਹੁਣ ਚੂਰੀਆਂ ਅਤੇ ਪੰਜੀਰੀਆਂ ਦੀ ਥਾਂ ਪੀਜ਼ਾ-ਬਰਗਰ ਨੇ ਲੈ ਲਈ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ ਦੀ ਇਕ ਤਾਜ਼ਾ ਰਿਪੋਰਟ ਅਨਸਾਰ ਲਗਭਗ 15 ਫੀਸਦੀ ਪੰਜਾਬੀ ਸ਼ੂਗਰ ਦੀ ਬਿਮਾਰੀ ਤੋਂ ਇਸ ਵੇਲੇ ਪੀੜਤ ਹਨ ਤੇ ਦਵਾਈਆਂ ਦੇ ਸਹਾਰੇ ਆਪਣੀ ਜ਼ਿੰਦਗੀ ਦੀ ਗੱਡੀ ਤੋਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦਾ ਬਲੱਡ ਪ੍ਰੈਸ਼ਰ ਵੱਧ ਰਹਿਣ ਲੱਗਾ ਹੈ। ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਨੇ ਪੰਜਾਬੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਹਾਲੇ ਵੀ ਸੁਚੇਤ ਨਾ ਹੋਏ ਤਾਂ ਸਖ਼ਤ ਨਤੀਜੇ ਭੁਗਤਣੇ ਪੈ ਸਕਦੇ ਹਨ।
ਗਲਤ ਖਾਣ-ਪੀਣ ਦੇ ਕਾਰਨ ਲੋਕਾਂ ਦੀਆਂ ਸਿਹਤ ਸਮਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ
ਸ਼ੂਗਰ ਰੋਗ ਦੀ ਬਿਮਾਰੀ ਦਾ ਤਾਂ ਇਲਾਜ ਹੈ ਅਤੇ ਇਸ ਨੂੰ ਸੈਰ, ਕਸਰਤ ਜਾਂ ਖਾਣ-ਪੀਣ ’ਤੇ ਕਾਬੂ ਰੱਖਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਅਜਿਹੀਆਂ ਲਾਇਲਾਜ ਬਿਮਾਰੀਆਂ ਜਿਨ੍ਹਾਂ ਅੱਗੇ ਮਨੁੱਖ ਬੇਵੱਸ ਹੋ ਕੇ ਹਾਰ ਜਾਂਦਾ ਹੈ, ਨਾਲ ਭਿੜਨਾ ਮਨੁੱਖ ਦੇ ਵੱਸ ਨਹੀਂ ਹੈ। ਗਲਤ ਖਾਣ-ਪੀਣ ਦੇ ਕਾਰਨ ਲੋਕਾਂ 'ਚ ਸਿਹਤ ਸਮਸਿਆਵਾਂ ਵੀ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਵਿਚੋਂ ਸ਼ੂਗਰ ਦੀ ਸਮੱਸਿਆ ਜ਼ਿਆਦਾਤਰ ਲੋਕਾਂ ਵਿਚ ਦੇਖਣ ਨੂੰ ਮਿਲਦੀ ਹੈ।
ਜੰਡਕ ਫੂਡ : ਸ਼ੂਗਰ ਦੇ ਰੋਗੀ ਨੂੰ ਜੰਕ ਫੂਡ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਸ਼ੂਗਰ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਤਲੀਆਂ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਆਇਸਕ੍ਰੀਮ, ਕੇਕ, ਪੇਸਟਰੀ ਆਦਿ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ। ਡ੍ਰਾਈ ਫਰੂਟ (ਸੁੱਕੇ ਮੇਵੇ) ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ ਪਰ ਸ਼ੂਗਰ ਦੇ ਰੋਗੀ ਲਈ ਇਹ ਨੁਕਸਾਨਦਾਇਕ ਹੋ ਸਕਦੇ ਹਨ। ਸ਼ੂਗਰ ਦੇ ਰੋਗੀ ਨੂੰ ਕੇਲਾ, ਅੰਬ, ਲੀਚੀ ਵਰਗੇ ਫਲਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਵਿਚ ਸ਼ੂਗਰ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਨ੍ਹਾਂ ਨੂੰ ਖਾਣ ਨਾਲ ਸ਼ੂਗਰ ਦਾ ਖ਼ਤਰਾ ਵਧਦਾ ਹੈ।
ਹੋ ਰਹੀਆਂ ਹਨ ਮੌਤਾਂ
ਸ਼ੂਗਰ ਦੀ ਬਿਮਾਰੀ ਨਾਲ ਪੰਜਾਬ ਭਰ ਵਿਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਅਨੇਕਾਂ ਵਿਅਕਤੀਆਂ ਦਾ ਸ਼ੂਗਰ ਲੈਵਲ ਵੱਧਦਾ ਹੈ ਤੇ ਅਨੇਕਾਂ ਵਿਅਕਤੀਆਂ ਦਾ ਸ਼ੂਗਰ ਲੈਵਲ ਘਟਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਅਨੁਸਾਰ, ਦੁਨੀਆ ਭਰ 'ਚ 42.2 ਕਰੋੜ ਲੋਕ ਸ਼ੂਗਰ ਤੋਂ ਪੀੜਤ ਹਨ। ਹਰ ਸਾਲ 16 ਲੱਖ ਲੋਕਾਂ ਦੀ ਸ਼ੂਗਰ ਕਾਰਨ ਮੌਤ ਹੁੰਦੀ ਹੈ।
ਲੋਕ ਲਗਾਤਾਰ ਹੋ ਰਹੇ ਹਨ ਪ੍ਰਭਾਵਿਤ
ਸ਼ੂਗਰ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਭਾਰਤ ਹੀ ਨਹੀਂ, ਦੁਨੀਆ ਭਰ ਦੇ ਲੋਕ ਲਗਾਤਾਰ ਪ੍ਰਭਾਵਿਤ ਹੋ ਰਹੇ ਹਨ। ਵਿਗਿਆਨੀ ਅਜੇ ਤੱਕ ਸ਼ੂਗਰ ਦਾ ਪੱਕਾ ਇਲਾਜ ਨਹੀਂ ਲੱਭ ਸਕੇ। ਅਜਿਹੇ 'ਚ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ 'ਚ ਕਰੋ।
ਸ਼ੂਗਰ ਦੀ ਬਿਮਾਰੀ ਨਾਲ ਇਹ ਅੰਗ ਹੁੰਦੇ ਹਨ ਪ੍ਰਭਾਵਿਤ
ਦਿਲ
ਸ਼ੂਗਰ ਦੇ ਮਰੀਜ਼ ਦਿਲ ਦੇ ਰੋਗਾਂ ਦਾ ਸ਼ਿਕਾਰ ਹੁੰਦੇ ਹਨ। ਜੇਕਰ ਲੰਬੇ ਸਮੇਂ ਤੋਂ ਸ਼ੂਗਰ ਹੈ ਤਾਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਤੇ ਹਾਰਟ ਅਟੈਕ ਦਾ ਕਾਰਨ ਬਣਦਾ ਹੈ।
ਕਿਡਨੀ
ਜੋ ਲੋਕ ਲੰਬੇ ਸਮੇਂ ਤੋਂ ਸ਼ੂਗਰ ਤੋਂ ਪ੍ਰਭਾਵਿਤ ਹਨ, ਨੂੰ ਕਿਡਨੀ ਦੀ ਬੀਮਾਰੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਲਗਾਤਾਰ ਹਾਈ ਬਲੱਡ ਸ਼ੂਗਰ ਲੈਵਲ ਦੇ ਕਾਰਨ ਕਿਡਨੀ ਨਾਲ ਜੁੜੇ ਛੋਟੇ-ਛੋਟੇ ਬਲੱਡ ਸੈੱਲਸ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਕਿਡਨੀ ਫੇਲ੍ਹ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਪੈਰ
ਸ਼ੂਗਰ ਦਾ ਅਸਰ ਪੈਰਾਂ 'ਤੇ ਪੈਂਦਾ ਹੈ। ਜੇਕਰ ਸ਼ੂਗਰ ਲੈਵਲ ਮੇਨਟੇਨ ਨਹੀਂ ਕੀਤਾ ਤਾਂ ਪੈਰਾਂ ਦੀਆਂ ਨਾੜੀਆਂ ਡੈਮੇਜ਼ ਹੋਣ ਲੱਗਦੀਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਸ਼ੂਗਰ ਦੇ ਮਰੀਜ਼ਾਂ ਦੇ ਪੈਰ ਸੁੰਨ ਹੋ ਜਾਂਦੇ ਹਨ ਕਿਉਂਕਿ ਖੂਨ ਦੇ ਪ੍ਰਵਾਹ 'ਚ ਰੁਕਾਵਟ ਆ ਜਾਂਦੀ ਹੈ। ਕੁਝ ਲੋਕਾਂ ਦੇ ਪੈਰਾਂ 'ਚ ਦਰਦ ਵੀ ਹੁੰਦਾ ਹੈ।
ਅੱਖਾਂ
ਸ਼ੂਗਰ 'ਚ ਜੇਕਰ ਬਲੱਡ ਸ਼ੂਗਰ ਦਾ ਪੱਧਰ ਲਗਾਤਾਰ ਹਾਈ ਰਹਿੰਦਾ ਹੈ ਤਾਂ ਇਸ ਦੇ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਲੋਕਾਂ ਦੀ ਅੱਖਾਂ ਦੇ ਰੌਸ਼ਨੀ ਤੱਕ ਚਲੀ ਜਾਂਦੀ ਹੈ ਜਾਂ ਵਿਜ਼ਨ ਕਮਜ਼ੋਰ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Be Alert : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਬੱਚਿਆਂ ਤੇ ਬਜ਼ੁਰਗਾਂ ਨੂੰ ਵੱਡਾ ਖ਼ਤਰਾ!
NEXT STORY