ਜਲੰਧਰ (ਬਿਊਰੋ) - ਵੱਡੇ ਲੋਕ ਹੋਣ ਜਾਂ ਛੋਟੇ ਬੱਚੇ ਸਾਰਿਆਂ ਲਈ ਦੰਦਾਂ ਦਾ ਦਰਦ ਸਹਿਣ ਕਰਨਾ ਬਹੁਤ ਔਖਾ ਹੁੰਦਾ ਹੈ। ਬਜ਼ੁਰਗਾਂ ਨੂੰ ਤਾਂ ਦੰਦਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੀ ਹੈ ਪਰ ਅੱਜ ਕੱਲ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਦੰਦਾਂ ਵਿਚ ਕੀੜੇ ਲੱਗਣ ਵਰਗੀ ਸਮੱਸਿਆ ਹੋ ਰਹੀਆਂ ਹਨ। ਅਜਿਹਾ ਹੋਣ ਦਾ ਕਾਰਨ ਇਹ ਹੈ ਕਿ ਬੱਚੇ ਮਿੱਠਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਦੰਦਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਕਰਕੇ ਬੱਚਿਆਂ ਦੇ ਦੰਦਾਂ ਵਿਚ ਕੀੜੇ ਲੱਗ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਰਦ ਹੁੰਦੀ ਹੈ। ਇਸ ਹਾਲਤ ਵਿਚ ਬੱਚਿਆਂ ਨੂੰ ਦਵਾਈ ਦੇਣੀ ਠੀਕ ਨਹੀਂ ਹੁੰਦੀ। ਬੱਚਿਆਂ ਦੇ ਦੰਦਾਂ ਵਿਚ ਕੀੜਾ ਲੱਗਣ 'ਤੇ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਕਿਹੜੇ ਘਰੇਲੂ ਨੁਸਖ਼ੇ ਅਪਣਾਓ ਜਾਣ, ਦੇਬਾਰੇ ਆਓ ਜਾਣਦੇ ਹਾਂ...
ਹਲਦੀ ਅਤੇ ਲੂਣ
ਪੀਹ ਕੇ ਰੱਖੀ ਹੋਈ ਹਲਦੀ ਅਤੇ ਲੂਣ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਲਵੋ ਅਤੇ ਫਿਰ ਇਸ ਨਾਲ ਬੱਚੇ ਦੇ ਦੰਦਾਂ ਉਤੇ ਮੰਜਨ ਵਾਂਗ ਮਲੋ। ਇਸ ਨਾਲ ਦੰਦਾਂ ਵਿਚ ਲੱਗੇ ਕੀੜੇ ਮਰ ਜਾਂਦੇ ਹਨ।
ਦਾਲਚੀਨੀ ਦਾ ਤੇਲ
ਦਾਲਚੀਨੀ ਦੇ ਤੇਲ ਵਿਚ ਰੂੰ ਨੂੰ ਚੰਗੀ ਤਰ੍ਹਾਂ ਭਿਉਂ ਲਵੋ। ਫਿਰ ਇਸ ਨੂੰ ਬੱਚੇ ਦੇ ਦੰਦ ’ਤੇ ਜਿਥੇ ਦਰਦ ਹੋ ਰਿਹਾ ਹੈ, ਉਥੇ ਰੱਖ ਕੇ ਦੱਬ ਦਿਉ। ਇਸ ਨਾਲ ਦੰਦ ਦੇ ਕੀੜੇ ਤਾਂ ਨਸ਼ਟ ਹੁੰਦੇ ਹੀ ਹਨ, ਨਾਲ ਹੀ ਦਰਦ ਤੋਂ ਰਾਹਤ ਮਿਲ ਜਾਂਦੀ ਹੈ।
ਫਟਕੜੀ
ਫਟਕੜੀ ਨੂੰ ਗਰਮ ਪਾਣੀ ਵਿਚ ਘੋਲ ਕੇ ਰੋਜ਼ਾਨਾ ਅਪਣੇ ਬੱਚੇ ਨੂੰ ਕੁਰਲੀ ਕਰਵਾਓ। ਇਸ ਨਾਲ ਦੰਦਾਂ ਦੇ ਕੀੜੇ ਅਤੇ ਬਦਬੂ ਦੋਵੇਂ ਖ਼ਤਮ ਹੋ ਜਾਂਦੇ ਹਨ।
ਹਿੰਗ ਦੀ ਵਰਤੋਂ
ਘਰ ਵਿਚ ਰੱਖੀ ਹਿੰਗ ਨਾਲ ਵੀ ਤੁਸੀਂ ਇਸ ਦਾ ਇਲਾਜ ਕਰ ਸਕਦੇ ਹੋ। ਹਿੰਗ ਨੂੰ ਥੋੜ੍ਹਾ ਗਰਮ ਕਰ ਕੇ ਬੱਚੇ ਦੇ ਕੀੜੇ ਲੱਗੇ ਦੰਦਾਂ ਦੇ ਹੇਠਾਂ ਦੱਬ ਕੇ ਰੱਖਣ ਨਾਲ ਦੰਦ ਅਤੇ ਮਸੂੜਿਆਂ ਦੇ ਕੀੜੇ ਮਰ ਜਾਂਦੇ ਹਨ।
ਲੌਂਗ ਦਾ ਤੇਲ
ਬੱਚਿਆਂ ਦੇ ਕੀੜੇ ਲੱਗੇ ਦੰਦਾਂ ਦੇ ਖੋਖਲੇ ਹਿੱਸੇ ਵਿਚ ਲੌਂਗ ਦਾ ਤੇਲ ਰੂੰ ਵਿਚ ਭਿਉਂ ਕੇ ਰੱਖਣ ਨਾਲ ਦੰਦ ਦੇ ਕੀੜੇ ਨਸ਼ਟ ਹੁੰਦੇ ਹਨ ਅਤੇ ਬੱਚੇ ਨੂੰ ਆਰਾਮ ਮਿਲਦਾ ਹੈ।
ਨਿੰਮ ਦੀ ਦਾਤਣ
ਨਿੰਮ ਦੀ ਦਾਤਣ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਹੀ ਦੰਦਾਂ ਨੂੰ ਸਾਫ਼ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਜੇਕਰ ਤੁਹਾਨੂੰ ਨਿੰਮ ਦੀ ਦਾਤਣ ਆਸਾਨੀ ਨਾਲ ਮਿਲ ਸਕਦੀ ਹੈ ਤਾਂ ਤੁਸੀਂ ਟੁਥ-ਬਰੱਸ਼ ਦੀ ਥਾਂ ਉਨ੍ਹਾਂ ਦਾ ਹੀ ਇਸਤੇਮਾਲ ਦੰਦਾਂ ਨੂੰ ਸਾਫ਼ ਕਰਨ ਲਈ ਕਰੋ। ਇਸ ਨਾਲ ਤੁਹਾਡੇ ਸਾਹ ਤੋਂ ਵੀ ਬਦਬੂ ਨਹੀਂ ਆਵੇਗੀ।
ਪੈਰਾਂ ਦੀ ਦਰਦ, ਸੋਜ ਤੇ ਥਕਾਵਟ ਨੂੰ ਦੂਰ ਕਰਨ ਲਈ ਅਮਜ਼ਾਓ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗਾ ਆਰਾਮ
NEXT STORY