ਜਲੰਧਰ— ਅਦਰਕ ਸਾਡੇ ਸਾਰਿਆਂ ਦੀ ਰਸੋਈ ਘਰ 'ਚ ਇਸਤੇਮਾਲ ਹੋਣ ਵਾਲਾ ਮਸਾਲਾ ਹੈ। ਇਸ 'ਚ ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਕਰਕੇ ਅਸੀਂ ਇਸ ਦੇ ਚਮਤਕਾਰੀ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ, ਨਾਲ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਅਦਰਕ ਦੀ ਮਸਾਲੇਵਾਲੀ ਚਾਹ ਨਾ ਸਿਰਫ ਚਾਹ ਦਾ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਅ ਕੇ ਵੀ ਰੱਖਦੀ ਹੈ।
1. ਗਠੀਆ ਕਰੇ ਦੂਰ
100 ਗ੍ਰਾਮ ਅਦਰਕ ਦਾ ਰਸ ਅਤੇ 100 ਗ੍ਰਾਮ ਸਰ੍ਹੋਂ ਦਾ ਤੇਲ ਗੈਸ 'ਤੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਸਿਰਫ ਤੇਲ ਰਹਿ ਜਾਵੇ। ਜਦੋਂ ਤੇਲ ਕੋਸਾ ਹੋ ਜਾਵੇ ਤਾਂ ਇਸ ਦੀ ਮਾਲਿਸ਼ ਗਠੀਆ ਪ੍ਰਭਾਵਿਤ ਹਿੱਸੇ 'ਚ ਕਰੋ।
2. ਕੰਨ ਦਰਦ 'ਚ ਦੇਵੇ ਰਾਹਤ
ਅੱਧਾ ਚਮਚ ਸਰ੍ਹੋਂ ਦੇ ਤੇਲ ਅਤੇ 2-3 ਬੂੰਦਾ ਅਦਰਕ ਦਾ ਰਸ ਮਿਲਾ ਕੇ ਕੰਨ 'ਚ ਪਾਓ। ਇਸ ਨਾਲ ਦਰਦ ਠੀਕ ਹੋ ਜਾਵੇਗਾ।
3. ਪੇਟ ਦੇ ਕੀੜੇ ਮਾਰੇ
ਅੱਧਾ ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ ਨਾਲ ਮਿਲਾ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
4. ਮੂੰਹ ਦੀ ਬਦਬੂ ਕਰੇ ਦੂਰ
1 ਚਮਚ ਅਦਰਕ ਦਾ ਰਸ 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
5. ਕਬਜ਼ ਦੂਰ ਕਰੇ
ਅਦਰਕ ਦਾ ਛੋਟਾ ਜਿਹਾ ਟੁਕੜਾ ਅਤੇ ਗੁੜ ਦੋਹਾਂ ਨੂੰ ਸਵੇਰੇ-ਸ਼ਾਮ ਇਕੱਠੇ ਚਬਾਓ। ਇਸ ਨਾਲ ਕਬਜ਼, ਪੇਟ ਦੀ ਗੈਸ ਅਤੇ ਬਦਹਜ਼ਮੀ ਤੋਂ ਰਾਹਤ ਮਿਲੇਗੀ।
6. ਜ਼ੁਕਾਮ ਤੋਂ ਦੇਵੇ ਰਾਹਤ
ਜ਼ੁਕਾਮ ਹੋਣ 'ਤੇ 1 ਚਮਚ ਸ਼ੁਧ ਦੇਸੀ ਘਿਓ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ। ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 2 ਲੌਂਗ ਪਾ ਦਿਓ। ਚੁਟਕੀ ਭਰ ਨਮਕ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦਾ ਸੇਵਨ ਕਰ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ।
7. ਕਫ ਤੋਂ ਦੇਵੇ ਰਾਹਤ
ਸਰਦੀ ਕਾਰਨ ਜਮ੍ਹਾ ਕਫ ਤੋਂ ਰਾਹਤ ਲਈ 1 ਛੋਟਾ ਸੁੰਢ ਅਤੇ ਸ਼ਹਿਦ ਮਿਲਾ ਕੇ ਦਿਨ 'ਚ ਦੋ ਵਾਰ ਖਾਓ।
8. ਭੁੱਖ ਵਧਾਵੇ
ਅਦਕਰ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਇਸ 'ਤੇ ਨਿੰਬੂ ਨਿਚੋੜ ਲਓ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਇਸਨੂੰ ਸੁਕਾ ਲਓ। ਖਾਣਾ ਖਾਣ ਤੋਂ ਬਾਅਦ ਇਸਨੂੰ ਚੂਸੋ। ਇਸ ਨਾਲ ਭੁੱਖ ਵੱਧਦੀ ਹੈ।
9. ਜੀਅ ਮਿਚਲਾਉਣਾ ਕਰੇ ਦੂਰ
ਜੀ ਮਿਚਲਾਉਣ ਅਤੇ ਉੱਲਟੀ ਆਉਣ ਦੀ ਸਮੱਸਿਆ ਰੋਕਣ ਲਈ ਅਦਰਕ ਸਭ ਤੋਂ ਵਧੀਆ ਹੈ। 1 ਚੱਮਚ ਅਦਰਕ ਦੇ ਜੂਸ 'ਚ 1 ਚੱਮਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਹਰ ਦੋ ਘੰਟੇ ਬਾਅਦ ਪੀਓ। ਇਸ ਨਾਲ ਰਾਹਤ ਮਿਲੇਗੀ।
ਧਾਰਮਿਕ ਕੰਮਾਂ ਲਈ ਵਰਤਿਆ ਜਾਣ ਵਾਲਾ 'ਕਪੂਰ' ਸਰੀਰ ਦੇ ਇਨ੍ਹਾਂ ਰੋਗਾਂ ਦਾ ਕਰਦੈ ਇਲਾਜ
NEXT STORY