ਜਲੰਧਰ (ਬਿਊਰੋ)– ਬਦਾਮ ’ਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦਾ ਸੀਮਤ ਮਾਤਰਾ ’ਚ ਸੇਵਨ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ’ਚ ਇਸ ਦਾ ਸੇਵਨ 4-8 ਘੰਟੇ ਤਕ ਭਿਓਂ ਕੇ ਕਰਨਾ ਠੀਕ ਰਹਿੰਦਾ ਹੈ। ਭਿੱਜੇ ਹੋਏ ਬਦਾਮ ਦਾ ਸੇਵਨ ਗਰਮੀਆਂ ’ਚ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਬਦਾਮ ਖਾਣ ਦੇ ਫ਼ਾਇਦੇ–
ਢਿੱਡ ਖ਼ਰਾਬ ਦੀ ਪ੍ਰੇਸ਼ਾਨੀ ਕਰੇ ਦੂਰ
ਜਿਨ੍ਹਾਂ ਦਾ ਅਕਸਰ ਢਿੱਡ ਖ਼ਰਾਬ ਰਹਿੰਦਾ ਹੈ, ਉਨ੍ਹਾਂ ਲਈ ਭਿੱਜੇ ਹੋਏ ਬਦਾਮ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ।
ਪਾਚਨ ਕਿਰਿਆ ਵਧਾਏ
ਐਂਟੀ-ਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਬਦਾਮ ਦਾ ਭਿਓਂ ਕੇ ਸੇਵਨ ਕਰਨਾ ਪਾਚਨ ਕਿਰਿਆ ਲਈ ਠੀਕ ਰਹਿੰਦਾ ਹੈ।
ਕੋਲੈਸਟ੍ਰੋਲ ਲੈਵਲ ਰੱਖੇ ਕੰਟਰੋਲ
ਭਿੱਜੇ ਹੋਏ ਬਦਾਮ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣ ’ਚ ਵੀ ਮਦਦਗਾਰ ਹਨ। ਇਹ ਬੈਡ ਕੋਲੈਸਟ੍ਰੋਲ ਘਟਾਉਣ ਦੇ ਗੁੱਡ ਕੋਲੈਸਟ੍ਰੋਲ ਨੂੰ ਵਧਾਉਣ ’ਚ ਮਦਦ ਕਰਦੇ ਹਨ।
ਭਾਰ ਘਟਾਉਣ ’ਚ ਮਦਦਗਾਰ
ਭਿੱਜੇ ਹੋਏ ਬਦਾਮ ਖਾਣਾ ਤੁਹਾਡੇ ਭਾਰ ਘੱਟ ਕਰਨ ਦੇ ਸਫਰ ’ਚ ਵੀ ਮਦਦਗਾਰ ਹੁੰਦਾ ਹੈ। ਭਾਰ ਘਟਾ ਰਹੇ ਹੋ ਤਾਂ ਬਿਨਾਂ ਮੌਸਮ ਦੇਖੇ ਡਾਈਟ ’ਚ ਬਦਾਮ ਨੂੰ ਸ਼ਾਮਲ ਕਰੋ।
ਬਜ਼ੁਰਗਾਂ ਲਈ ਫ਼ਾਇਦੇਮੰਦ
ਜੇਕਰ ਤੁਹਾਡੀ ਉਮਰ 50 ਪਾਰ ਹੋ ਗਈ ਹੈ ਤਾਂ ਭਿੱਜੇ ਹੋਏ ਬਦਾਮ ਤੁਹਾਡੀ ਡਾਈਟ ’ਚ ਜ਼ਰੂਰ ਸ਼ਾਮਲ ਹੋਣੇ ਚਾਹੀਦੇ ਹਨ। ਬੁਢਾਪੇ ’ਚ ਭਿੱਜੇ ਹੋਏ ਬਦਾਮ ਖਾਣ ਨਾਲ ਪਾਚਨ ਤੇ ਦੰਦਾਂ ਦੀਆਂ ਪ੍ਰੇਸ਼ਾਨੀਆਂ ਦੂਰ ਰਹਿੰਦੀਆਂ ਹਨ।
ਨੋਟ– ਕਿਸੇ ਵੀ ਨੁਸਖ਼ੇ ਜਾਂ ਡਾਈਟ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਮਾਹਿਰ ਦੀ ਸਲਾਹ ਜ਼ਰੂਰ ਲਓ।
ਭਾਰ ਘਟਾਉਣ ਲਈ ਨਿੰਬੂ ਪਾਣੀ ’ਚ ਮਿਲਾ ਕੇ ਪੀਓ ਚੀਆ ਸੀਡਸ, ਦਿਨਾਂ ’ਚ ਦਿਸੇਗਾ ਅਸਰ
NEXT STORY