ਹੈਲਥ ਡੈਸਕ - ਆਇਸਕਰੀਮ ਬਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਸੰਦ ਆਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੀ ਵਧੇਰੇ ਮਾਤਰਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ? ਆਇਸਕਰੀਮ ’ਚ ਵਧੇਰੇ ਖੰਡ, ਚਰਬੀ, ਪ੍ਰੈਜ਼ਰਵੇਟਿਵ ਅਤੇ ਨਕਲੀ ਰੰਗ ਹੁੰਦੇ ਹਨ ਜੋ ਕਿ ਮੋਟਾਪਾ, ਡਾਇਬਟੀਜ਼, ਦਿਲ ਦੀਆਂ ਬਿਮਾਰੀਆਂ, ਦੰਦਾਂ ਦੀ ਸਮੱਸਿਆ ਅਤੇ ਹਾਜ਼ਮੇ ਦੀ ਗੜਬੜ ਪੈਦਾ ਕਰ ਸਕਦੇ ਹਨ। ਜੇਕਰ ਤੁਸੀਂ ਆਇਸਕਰੀਮ ਖਾਣ ਦੇ ਸ਼ੌਕੀਨ ਹੋ, ਤਾਂ ਇਹ ਜਾਣਨਾ ਜਰੂਰੀ ਹੈ ਕਿ ਇਸਦੀ ਵਧੇਰੇ ਖਪਤ ਤੁਹਾਡੇ ਸਰੀਰ 'ਤੇ ਕੀ ਪ੍ਰਭਾਵ ਪਾ ਸਕਦੀ ਹੈ। ਆਓ, ਜਾਣੀਏ ਕਿ ਆਇਸਕਰੀਮ ਖਾਣ ਨਾਲ ਤੁਹਾਡੀ ਸਿਹਤ 'ਤੇ ਕੀ ਨੁਕਸਾਨ ਹੋ ਸਕਦੇ ਹਨ ਅਤੇ ਇਸ ਦਾ ਸਿਹਤਮੰਦ ਵਿਕਲਪ ਕੀ ਹੋ ਸਕਦਾ ਹੈ।
ਡਾਇਬਟੀਜ਼ ਦਾ ਖਤਰਾ
- ਆਇਸਕਰੀਮ ’ਚ ਬਹੁਤ ਸਾਰੀ ਖੰਡ ਹੁੰਦੀ ਹੈ, ਜੋ ਖੂਨ ’ਚ ਸ਼ੁਗਰ ਲੈਵਲ ਨੂੰ ਵਧਾ ਸਕਦੀ ਹੈ।
- ਨਿਯਮਤ ਰੂਪ ’ਚ ਆਇਸਕਰੀਮ ਖਾਣ ਨਾਲ ਟਾਈਪ-2 ਡਾਇਬਟੀਜ਼ ਅਤੇ ਇਨਸੁਲਿਨ ਰੈਜ਼ਿਸਟੈਂਸ ਦਾ ਜੋਖਮ ਵਧ ਜਾਂਦਾ ਹੈ।
ਵਧੇਰੇ ਚਰਬੀ ਤੇ ਭਾਰ ਵਧਣਾ
- ਆਇਸਕਰੀਮ ’ਚ ਵੱਧ ਕੈਲੋਰੀ ਅਤੇ ਸੈਚੁਰੇਟਿਡ ਚਰਬੀ (saturated fat) ਹੁੰਦੀ ਹੈ, ਜੋ ਮੋਟਾਪਾ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।
- ਜੇਕਰ ਤੁਸੀਂ ਨਿਯਮਤ ਤੌਰ 'ਤੇ ਆਇਸਕਰੀਮ ਖਾਂਦੇ ਹੋ, ਤਾਂ ਇਹ ਬੇਲੀ ਫੈਟ ਵਧਾ ਸਕਦੀ ਹੈ।
ਹਾਰਟ ਦੀ ਬਿਮਾਰੀਆਂ
- ਆਇਸਕਰੀਮ ’ਚ ਮੌਜੂਦ ਟਰਾਂਸ ਫੈਟ ਅਤੇ ਕੋਲੈਸਟਰੋਲ ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਡਿਜੀਜ਼ ਦਾ ਖਤਰਾ ਵਧਾ ਸਕਦੇ ਹਨ।
- ਜ਼ਿਆਦਾ ਪ੍ਰੋਸੈਸਡ ਫੈਟ ਖਾਣ ਨਾਲ ਧਮਨੀਆਂ ਬੰਦ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਹਾਜ਼ਮੇ ਦੀ ਸਮੱਸਿਆ
- ਬਹੁਤ ਸਾਰੇ ਲੋਕ ਲੈਕਟੋਜ਼ ਇੰਟਾਲਰੈਂਟ ਹੁੰਦੇ ਹਨ, ਜਿਨ੍ਹਾਂ ਨੂੰ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਪਚਾਉਣ ’ਚ ਦਿੱਕਤ ਆਉਂਦੀ ਹੈ।
- ਆਇਸਕਰੀਮ ਖਾਣ ਨਾਲ ਕਬਜ਼, ਗੈਸ, ਦਸਤ ਅਤੇ ਪੇਟ ਦਰਦ ਹੋ ਸਕਦੇ ਹਨ।
ਠੰਡ-ਖੰਘ ਅਤੇ ਇੰਫੈਕਸ਼ਨ ਦਾ ਖਤਰਾ
- ਆਇਸਕਰੀਮ ਖਾਣ ਨਾਲ ਗਲੇ ’ਚ ਖੰਘ, ਜੁਕਾਮ ਅਤੇ ਇੰਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
- ਖਾਸ ਕਰਕੇ ਬੱਚਿਆਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਵਿਅਕਤੀਆਂ ਲਈ ਇਹ ਹਾਨੀਕਾਰਕ ਹੋ ਸਕਦੀ ਹੈ।
ਨਕਲੀ ਰੰਗ ਅਤੇ ਰਸਾਇਣਕ ਪ੍ਰਭਾਵ
- ਆਧੁਨਿਕ ਆਇਸਕਰੀਮ ’ਚ ਨਕਲੀ ਫਲੇਵਰ, ਪ੍ਰੈਜ਼ਰਵੇਟਿਵ ਅਤੇ ਆਰਟੀਫਿਸ਼ਲ ਰੰਗ ਵਰਤੇ ਜਾਂਦੇ ਹਨ, ਜੋ ਐਲਰਜੀ, ਚਮੜੀ ਦੀ ਸਮੱਸਿਆ ਅਤੇ ਅਲਰਜਿਕ ਰਿਅੈਕਸ਼ਨ ਪੈਦਾ ਕਰ ਸਕਦੇ ਹਨ।
ਡਿਪ੍ਰੈਸ਼ਨ ਅਤੇ ਮੂਡ ਸਵਿੰਗਸ
- ਜ਼ਿਆਦਾ ਚੀਨੀ ਵਾਲੀ ਡਾਇਟ ਦਿਮਾਗ 'ਤੇ ਵੀ ਪ੍ਰਭਾਵ ਪਾਉਂਦੀ ਹੈ।
- ਆਇਸਕਰੀਮ ’ਚ ਵਧੇਰੇ ਚੀਨੀ ਅਤੇ ਫੈਟ ਮੂਡ ਸਵਿੰਗਸ, ਚਿੰਤਾ ਅਤੇ ਡਿਪ੍ਰੈਸ਼ਨ ਵਧਾ ਸਕਦੇ ਹਨ।
ਦੰਦਾਂ ਦੀ ਸਮੱਸਿਆ
- ਆਇਸਕਰੀਮ ’ਚ ਚੀਨੀ ਦੀ ਮਾਤਰਾ ਉੱਚੀ ਹੋਣ ਕਰਕੇ ਇਹ ਦੰਦਾਂ ਦੀ ਖ਼ਰਾਬੀ, ਦੰਦ ਦਰਦ ਅਤੇ ਕੈਵੀਟੀ ਦਾ ਕਾਰਨ ਬਣ ਸਕਦੀ ਹੈ।
ਆਟਾ ਗੁੰਨਦੇ ਸਮੇਂ ਰੱਖੋ ਇਨ੍ਹਾਂ ਚੀਜ਼ਾਂ ਦਾ ਧਿਆਨ! ਕਦੀ ਨਹੀਂ ਹੋਵੇਗੀ ਪੇਟ ਦੀ ਸਮੱਸਿਆ
NEXT STORY