ਹੈਲਥ ਡੈਸਕ- ਚਾਹ ਤੇ ਪਰਾਂਠੇ ਦਾ ਮਿਸ਼ਰਨ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪਰ ਇਹ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਹੈ। ਬਹੁਤ ਸਾਰੇ ਲੋਕ ਨਾਸ਼ਤੇ 'ਚ ਚਾਹ-ਪਰਾਂਠਾ ਖਾਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਾਸ਼ਤੇ ਲਈ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੁੰਦੀ। ਪਰ ਇਹ ਸੁਮੇਲ ਬਿਲਕੁਲ ਵੀ ਚੰਗਾ ਨਹੀਂ ਹੈ। ਇਸ ਨਾਲ ਤੁਹਾਡੀ ਸਿਹਤ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਕਾਰਬੋਹਾਈਡ੍ਰੇਟ ਤੇ ਕੈਫੀਨ ਦਾ ਬਹੁਤ ਜ਼ਿਆਦਾ ਸੇਵਨ
ਚਾਹ ਤੇ ਪਰਾਂਠੇ 'ਚ ਕਾਰਬੋਹਾਈਡ੍ਰੇਟਸ ਤੇ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਜਦੋਂ ਇਹ ਤੁਹਾਡੇ ਪੇਟ 'ਚ ਜਾਂਦਾ ਹੈ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕੈਫੀਨ ਤੁਹਾਡੇ ਲਈ ਬਿਲਕੁਲ ਵੀ ਚੰਗੀ ਨਹੀਂ ਹੈ। ਜੋ ਲੋਕ ਬਹੁਤ ਜ਼ਿਆਦਾ ਕੈਫੀਨ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਨੀਂਦ ਦੀਆਂ ਸਮੱਸਿਆਵਾਂ ਨਾਲ ਵੀ ਜੂਝਣਾ ਪੈਂਦਾ ਹੈ।
ਭਾਰ ਵਧਣ ਦੀ ਸਮੱਸਿਆ
ਚਾਹ ਤੇ ਪਰਾਂਠੇ ਦੇ ਮਿਸ਼ਰਣ ਨਾਲ ਭਾਰ ਵਧ ਸਕਦਾ ਹੈ, ਕਿਉਂਕਿ ਇਸ ਵਿਚ ਕੈਲੋਰੀ ਜ਼ਿਆਦਾ ਹੁੰਦੀ ਹੈ। ਜੋ ਲੋਕ ਨਿਯਮਤ ਰੂਪ 'ਚ ਚਾਹ ਤੇ ਪਰਾਂਠੇ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਭਾਰ ਦੀ ਸਮੱਸਿਆ ਨਾਲ ਕਾਫੀ ਜੂਝਣਾ ਪੈਂਦਾ ਹੈ। ਕਿਉਂਕਿ ਪਰਾਂਠਾ ਤੁਹਾਡਾ ਭਾਰ ਵਧਾਉਣ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ-ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ ਮਜ਼ਾ
ਪਾਚਣ ਸੰਬੰਧੀ ਸਮੱਸਿਆਵਾਂ ਵਧਾਏ
ਜ਼ਿਆਦਾ ਚਾਹ ਤੇ ਪਰਾਂਠੇ ਦਾ ਸੇਵਨ ਤੁਹਾਡੇ ਪੇਟ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ। ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਚਾਹ ਤੇ ਪਰਾਂਠੇ ਦੇ ਮਿਸ਼ਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਹਾਨੂੰ ਐਸੀਡਿਟੀ, ਗੈਸ ਤੇ ਪੇਟ ਦਰਦ ਦੀ ਸ਼ਿਕਾਇਤ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਖੂਨ ਨਾ ਬਣਨ ਦੀ ਸਮੱਸਿਆ ਤੋਂ ਪਰੇਸ਼ਾਨ, ਤਾਂ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼
ਦੰਦਾਂ ਤੇ ਹੱਡੀਆਂ ਦੀ ਸਮੱਸਿਆ
ਚਾਹ ਤੇ ਪਰਾਂਠੇ ਦਾ ਮਿਸ਼ਰਣ ਦੰਦਾਂ ਤੇ ਹੱਡੀਆਂ ਲਈ ਬਹੁਤ ਖਤਰਨਾਕ ਹੁੰਦਾ ਹੈ। ਇਹ ਤੁਹਾਡੇ ਸਰੀਰ 'ਚ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਲਗਾਤਾਰ ਸੇਵਨ ਕਰਨ ਨਾਲ ਦੰਦ ਸੜਨ ਤੇ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ।
ਇਸ ਦੇ ਨਾਲ ਹੀ ਚਾਹ ਤੇ ਪਰਾਂਠੇ ਦਾ ਮਿਸ਼ਰਨ ਸਰੀਰ 'ਚ ਡੀਹਾਈਡ੍ਰੇਸ਼ਨ ਦਾ ਕਾਰਨ ਬਣ ਸਕਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ, ਇਨ੍ਹਾਂ ਨੁਕਸਾਨਾਂ ਤੋਂ ਬਚਣ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਚਾਹ ਤੇ ਪਰਾਂਠੇ ਦਾ ਇਕੱਠੇ ਘੱਟ ਸੇਵਨ ਕੀਤਾ ਜਾਵੇ। ਇਸ ਦੀ ਬਜਾਏ ਸਿਹਤਮੰਦ ਵਿਕਲਪ ਚੁਣੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਫ਼ਤੇ 'ਚ 60 ਘੰਟੇ ਤੋਂ ਵੱਧ ਕੰਮ ਕਰਨਾ ਸਿਹਤ ਲਈ ਨੁਕਸਾਨਦਾਇਕ
NEXT STORY