ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਦੰਦਾਂ ਨਾਲ ਸਬੰਧਿਤ ਬਹੁਤ ਸਾਰੀਆਂ ਸਮੱਸਿਆ ਹਰ ਕਿਸੇ ਨੂੰ ਹੋ ਰਹੀ ਹੈ। ਦੰਦਾਂ ਦੀਆਂ ਇਹ ਸਮੱਸਿਆਵਾਂ ਗ਼ਲਤ ਖਾਣ-ਪੀਣ ਕਰਕੇ ਜਾਂ ਕਿਸੇ ਬੀਮਾਰੀ ਦੇ ਕਾਰਨ ਹੋ ਜਾਂਦੀਆਂ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਠੰਡਾ, ਗਰਮ ਇੱਕ ਸਮੇਂ ਖਾ ਲੈਣ ਨਾਲ ਵੀ ਦੰਦਾਂ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਨਾ ਪੈਦਾ ਹੈ। ਦੰਦਾਂ ’ਚ ਕਿਸੇ ਤਰ੍ਹਾਂ ਦੀ ਤਕਲੀਫ਼ ਹੋਣ ’ਤੇ ਤੁਸੀਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਜੋ ਤੁਹਾਡੀ ਦਵਾਈ ਦਿੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖ਼ੇ ਦਸਾਂਗੇ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ....
ਲੂਣ
1 ਕੱਪ ਕੋਸੇ ਪਾਣੀ ਵਿੱਚ 1 ਚਮਚ ਨਮਕ ਮਿਲਾ ਕੇ ਕੁਝ ਸਮੇਂ ਤੱਕ ਮੂੰਹ ਵਿੱਚ ਰੱਖੋ ਅਤੇ ਫਿਰ ਕੁਰਲੀ ਕਰੋ। ਇਸ ਤਰ੍ਹਾਂ ਕਰਨ ਨਾਲ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ।
ਲੌਂਗ ਦਾ ਤੇਲ
ਦੰਦ ਵਿੱਚ ਤੇਜ਼ ਦਰਦ ਹੋਣ ’ਤੇ ਲੌਂਗ ਦਾ ਤੇਲ ਦੰਦ ’ਤੇ ਲਗਾਓ। ਦੰਦ ਦਾ ਦਰਦ ਠੀਕ ਹੋ ਜਾਵੇਗਾ। ਇਸ ਨਾਲ ਦੰਦ ਵਿੱਚ ਲੱਗਿਆ ਕੀੜਾ ਵੀ ਠੀਕ ਹੋ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ- Health Tips: ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਚੜ੍ਹਦਾ ਹੈ ‘ਸਾਹ’ ਤਾਂ ਅਦਰਕ ਦੀ ਚਾਹ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
ਹਿੰਗ
ਜਿਸ ਦੰਦ ਵਿੱਚ ਦਰਦ ਹੋ ਰਿਹਾ ਹੋਵੇ, ਉਸ ’ਤੇ ਚੁੱਟਕੀ ਭਰ ਹਿੰਗ ਲਗਾਓ। ਮੂੰਹ ਵਿੱਚ ਲਾਰ ਬਣ ਰਹੀ ਹੈ, ਤਾਂ ਉਸ ਨੂੰ ਥੁੱਕਦੇ ਰਹੋ। ਦੰਦ ਦਾ ਦਰਦ ਠੀਕ ਹੋ ਜਾਵੇਗਾ।
ਕਪੂਰ
ਦਰਦ ਵਾਲੀ ਜਗ੍ਹਾਂ ’ਤੇ ਕਪੂਰ ਰੱਖਣ ਨਾਲ ਆਰਾਮ ਮਿਲਦਾ ਹੈ। ਦੰਦ ਵਿੱਚ ਤੇਜ਼ ਦਰਦ ਹੋ ਰਿਹਾ ਹੋਵੇ, ਤਾਂ ਕਪੂਰ ਲਗਾਓ। ਇਸ ਨਾਲ ਬਣਨ ਵਾਲੀ ਲਾਰ ਨੂੰ ਥੁੱਕਦੇ ਰਹੋ। ਕਪੂਰ ਨਾਲ ਦੰਦ ਦਾ ਦਰਦ ਬਹੁਤ ਜਲਦ ਦੂਰ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਲਸਣ
ਲਸਣ ਇੱਕ ਐਂਟੀ ਬੈਕਟੀਰੀਅਲ ਹੁੰਦੀ ਹੈ। ਲਸਣ ਦੀ ਕਲੀ ਨੂੰ ਪੀਸ ਕੇ ਲੂਣ ਲਗਾ ਕੇ ਜਿਸ ਦੰਦ ਵਿੱਚ ਦਰਦ ਹੋ ਰਿਹਾ ਹੈ, ਉਸ’ ਤੇ ਲਗਾਓ। ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਅਮਰੂਦ
ਕੈਵਿਟੀ ਦੇ ਕਾਰਨ ਦੰਦ ਦਰਦ ਹੋਣ ’ਤੇ ਅਮਰੂਦ ਦੇ 4-5 ਪੱਤੇ ਪਾਣੀ ਵਿੱਚ ਉਬਾਲ ਕੇ ਉਸ ਪਾਣੀ ਨਾਲ ਕੁਰਲੀ ਕਰੋ। ਪੱਤੇ ਚਬਾ ਕੇ ਖਾ ਵੀ ਸਕਦੇ ਹੋ। ਇਸ ਨਾਲ ਬਹੁਤ ਜਲਦੀ ਦੰਦ ਦਾ ਦਰਦ ਠੀਕ ਹੋ ਜਾਂਦਾ ਹੈ ।
ਪੜ੍ਹੋ ਇਹ ਵੀ ਖ਼ਬਰ- ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਨਾੜਾਂ ਸੁਗੜਨ ਸਣੇ ਹੋ ਸਕਦੇ ਨੇ ਇਹ ਰੋਗ
ਅਦਰਕ
ਅਦਰਕ ਵਿੱਚ ਐਂਟੀ ਬੈਕਟੀਰੀਅਲ ਅਤੇ ਐਂਟੀ ਇੰਫਲੇਮੇਟਰੀ ਗੁਣਾਂ ਦੇ ਕਰਕੇ ਦਰਦ ਅਤੇ ਸੋਜ ਦੂਰ ਹੁੰਦੀ ਹੈ। ਅਦਰਕ ਦਾ ਪੇਸਟ ਦਰਦ ਵਾਲੇ ਦੰਦ ’ਤੇ ਲਗਾਓ। ਦੰਦ ਦਾ ਦਰਦ ਠੀਕ ਹੋ ਜਾਵੇਗਾ ।
ਨਿੰਮ
ਨਿੰਮ ਵਿਚ ਐਂਟੀਬੈਕਟੀਰੀਅਲ ਹੁੰਦਾ ਹੈ। ਨਿੰਮ ਦੀ ਦਾਤਣ ਕਰੋ, ਜਾਂ ਫਿਰ ਨਿੰਮ ਦੇ ਕੱਚੇ ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ ਅਤੇ ਦੰਦਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।
ਸਰ੍ਹੋਂ ਦਾ ਤੇਲ
ਸਰੋਂ ਦੇ ਤੇਲ ਵਿਚ ਚੁਟਕੀ ਭਰ ਲੂਣ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਦੀ ਮਸਾਜ ਕਰਨ ਨਾਲ ਦਰਦ ਦੂਰ ਹੋ ਜਾਂਦਾ ਹੈ। ਇਸ ਨਾਲ ਦੰਦਾਂ ਦੇ ਮਸੂੜਿਆਂ ਦੀ ਵੀ ਹਰ ਤਰ੍ਹਾਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
Health Tips: ਕੰਮ ਕਰਨ ਤੇ ਪੌੜੀਆਂ ਚੜ੍ਹਨ ’ਤੇ ਚੜ੍ਹਦਾ ਹੈ ‘ਸਾਹ’ ਤਾਂ ਅਦਰਕ ਦੀ ਚਾਹ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
NEXT STORY