ਨਵੀਂ ਦਿੱਲੀ- ਸੀ-ਸੈਕਸ਼ਨ ਜਾਂ ਸਿਜੇਰੀਅਨ ਸੈਕਸ਼ਨ ਇਕ ਅਜਿਹੀ ਪ੍ਰਕਿਰਿਆ ਹੈ, ਜਿਸ 'ਚ ਬੱਚੇ ਦੀ ਡਿਲਿਵਰੀ ਸਰਜਰੀ ਦੁਆਰਾ ਕੀਤੀ ਜਾਂਦੀ ਹੈ। ਇਸ 'ਚ ਬਿਕਨੀ ਲਾਈਨ ਦੇ ਉਪਰ ਪੇਲੀਵਸ 'ਤੇ ਚੀਰਾ ਲਗਾ ਕੇ ਬੱਚੇ ਨੂੰ ਬੱਚੇਬਾਨੀ ਤੋਂ ਬਾਹਰ ਕੱਢਿਆ ਜਾਂਦਾ ਹੈ ਪਰ ਸਿਜੇਰੀਅਨ ਤੋਂ ਬਾਅਦ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਬਹੁਤ ਸਾਰੀਆਂ ਔਰਤਾਂ ਨੂੰ ਸਿਜੇਰੀਅਨ ਤੋਂ ਬਾਅਦ ਭਾਰ ਵਧਣ ਦੀ ਪਰੇਸ਼ਾਨੀ ਆਉਂਦੀ ਹੈ। ਹਾਲਾਂਕਿ ਕਈ ਵਾਰ ਨਾਰਮਲ ਡਿਲਿਵਰੀ 'ਚ ਵੀ ਮੋਟਾਪੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣਾ ਅਤੇ ਇਸ ਦੇ ਕਾਰਨ -
ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣਾ ਆਮ ਹੈ। ਹਾਲਾਂਕਿ ਸਮੇਂ ਰਹਿੰਦੇ ਜੇਕਰ ਇਸ 'ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਮੋਟਾਪਾ ਘੱਟ ਕਰਨ 'ਚ ਕਾਫੀ ਪਰੇਸ਼ਾਨੀ ਆਉਂਦੀ ਹੈ। ਸੀ-ਸੈਕਸ਼ਨ ਤੋਂ ਬਾਅਦ ਭਾਰ ਵਧਣ ਦੇ ਕਾਰਨ ਕਈ ਫੈਕਟਸ ਹੋ ਸਕਦੇ ਹਨ ਜਿਵੇਂ ...
1. ਦਰਦਨਿਵਾਰਕ ਦਵਾਈਆਂ ਲੈਣੀਆਂ
2. ਸਹੀ ਸਥਿਤੀ 'ਚ ਬ੍ਰੈਸਟਫੀਡਿੰਗ ਨਾ ਕਰਵਾ ਪਾਉਣਾ
3. ਫਿਜ਼ੀਕਲ ਐਕਟੀਵਿਟੀ ਦੀ ਘਾਟ
4. ਇਸ ਤੋਂ ਇਲਾਵਾ ਸਿਜ਼ੇਰੀਅਨ ਤੋਂ ਬਾਅਦ ਕਮਜ਼ੋਰੀ ਦੂਰ ਕਰਨ ਲਈ ਔਰਤਾਂ ਭਾਰਾ ਭੋਜਨ ਕਰਦੀਆਂ ਹਨ, ਜੋ ਮੋਟਾਪੇ ਦਾ ਕਾਰਨ ਬਣਦਾ ਹੈ।
ਸੀ-ਸੈਕਸ਼ਨ ਤੋਂ ਬਾਅਦ ਭਾਰ ਘੱਟ ਕਰਨ ਦੇ ਉਪਾਅ -
1. ਸਭ ਤੋਂ ਪਹਿਲੇ ਡਾਕਟਰ ਦੀ ਸਲਾਹ ਨਾਲ ਯੋਗਾ ਸ਼ੁਰੂ ਕਰੋ, ਜਿਸ ਨਾਲ ਢਿੱਡ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ।
2. ਦਿਨ ਭਰ 'ਚ ਘੱਟ ਤੋਂ ਘੱਟ 9-10 ਗਿਲਾਸ ਪਾਣੀ ਪੀਓ ਤਾਂ ਜੋ ਬਾਡੀ ਡਿਟਾਕਸ ਹੋਵੇ।
3. ਨੀਂਦ ਦੇ ਨਾਲ ਸਮਝੌਤਾ ਨਾ ਕਰੋ ਅਤੇ ਘੱਟ ਤੋਂ ਘੱਟ 8 ਘੰਟੇ ਦੀ ਪੂਰੀ ਨੀਂਦ ਲਓ। ਜੇਕਰ ਰਾਤ ਨੂੰ ਨੀਂਦ ਪੂਰੀ ਨਾ ਹੋਵੇ ਤਾਂ ਬੱਚੇ ਨਾਲ ਦਿਨ 'ਚ ਹੀ ਸੋ ਜਾਓ।
4. ਪਾਚਨ ਕਿਰਿਆ ਸਹੀ ਰਹੇ ਇਸ ਲਈ ਖੁਰਾਕ 'ਚ ਫਾਈਬਰ ਨਾਲ ਭਰਪੂਰ ਫੂਡਸ ਜ਼ਿਆਦਾ ਖਾਓ।
5. ਅਜਿਹਾ ਭੋਜਨ ਲਓ, ਜਿਸ 'ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਸ਼ਾਮਲ ਹੋਵੇ ਪਰ ਉੱਚ ਕੈਲੋਰੀ ਵਾਲੇ ਭੋਜਨ ਤੋਂ ਦੂਰ ਰਹੋ।
6. ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਮਾਂਵਾਂ ਲਈ ਸ਼ਰਾਬ ਚੰਗੀ ਨਹੀਂ ਹੈ ਕਿਉਂਕਿ ਇਹ ਭਾਰ ਘੱਟ ਕਰਨ 'ਚ ਰੁਕਾਵਟ ਪਾਉਂਦੀ ਹੈ। ਨਾਲ ਹੀ ਇਹ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।
7. ਚੀਨੀ, ਬੇਕਰੀ, ਮਠਿਆਈ ਜਿਵੇਂ ਕੇਕ, ਬਿਸਕੁੱਟ, ਜੈਮ ਫਲਾਂ ਦੇ ਰਸ, ਕਾਰਬਸ ਵਾਲੀ ਡਰਿੰਕਸ ਤੋਂ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖੋ।
ਕੀ ਬ੍ਰੈਸਟਫੀਡਿੰਗ ਨਾਲ ਘੱਟ ਸਕਦਾ ਹੈ ਭਾਰ?
ਜੇਕਰ ਮਹਿਲਾਵਾਂ ਭਾਰ ਵਧਣ ਦੇ ਡਰ ਨਾਲ ਬ੍ਰੈਸਟਫੀਡਿੰਗ ਬੰਦ ਕਰ ਦਿੰਦੀਆਂ ਹਨ ਪਰ ਇਸ ਨਾਲ ਮੋਟਾਪਾ ਘੱਟ ਹੋਣ ਦੀ ਬਜਾਏ ਵੱਧ ਜਾਂਦਾ ਹੈ। ਦਰਅਸਲ ਬ੍ਰੈਸਟਫੀਡਿੰਗ ਨਾਲ ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਭਾਰ ਘੱਟ ਹੋਣ 'ਚ ਮਦਦ ਮਿਲਦੀ ਹੈ। ਸੋਧ ਮੁਤਾਬਕ ਹਰ 2 ਘੰਟੇ 'ਚ ਬ੍ਰੈਸਟਫੀਡਿੰਗ ਕਰਵਾਉਣ ਨਾਲ ਸਰੀਰ 300-500 ਕੈਲੋਰੀ ਊਰਜਾ ਖਰਚ ਕਰਦੀ ਹੈ। ਅਜਿਹੇ 'ਚ ਬੱਚੇ ਨੂੰ ਘੱਟ ਤੋਂ ਘੱਟ 6 ਮਹੀਨੇ ਤੱਕ ਬ੍ਰੈਸਟਫੀਡਿੰਗ ਕਰਵਾਓ।
ਸੈਰ ਵੀ ਜ਼ਰੂਰੀ
ਭੋਜਨ ਤੋਂ ਬਾਅਦ ਘੱਟ ਤੋਂ ਘੱਟ 15-20 ਮਿੰਟ ਸੈਰ ਜ਼ਰੂਰ ਕਰੋ। ਇਸ ਨਾਲ ਭਾਰ ਘਟਾਉਣ 'ਚ ਕਾਫ਼ੀ ਮਦਦ ਮਿਲਦੀ ਹੈ। ਇਸ ਨਾਲ ਢਿੱਡ ਅਤੇ ਲੱਤਾਂ ਦੀ ਚਰਬੀ ਵੀ ਕਾਫੀ ਘੱਟ ਹੁੰਦੀ ਹੈ। ਇਸ ਲਈ ਘੱਟ ਤੋਂ ਘੱਟ 10 ਮਿੰਟ ਦੀ ਸੈਰ ਜ਼ਰੂਰ ਕਰੋ।
ਥੋੜ੍ਹੀ ਕਸਰਤ ਵੀ ਕਰੋ
ਡਿਲਿਵਰੀ ਤੋਂ ਬਾਅਦ ਭਾਰ ਘੱਟ ਕਰਨ ਲਈ ਤੁਸੀਂ ਕਸਰਤ ਦਾ ਸਹਾਰਾ ਵੀ ਲੈ ਸਕਦੇ ਹੋ। ਇਸ ਲਈ ਤੁਸੀਂ ਜਾਗਿੰਗ, ਵਾਕਿੰਗ, ਸਵੀਮਿੰਗ, ਐਰੋਬਿਕਸ, ਸਾਈਕਲਿੰਗ ਨੂੰ ਰੂਟੀਨ ਦਾ ਹਿੱਸਾ ਬਣਾਓ।
ਡਿਪਰੈਸ਼ਨ ਹੋਣ ’ਤੇ ਪੁਰਸ਼ਾਂ ’ਚ ਦਿਖਾਈ ਦਿੰਦੇ ਨੇ ਇਹ 5 ਲੱਛਣ, ਜਾਣੋ ਬਚਾਅ ਦੇ ਉਪਾਅ
NEXT STORY