ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਤੁਸੀਂ ਰੋਜ਼ਾਨਾ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਤਾਂ ਕਰਦੇ ਹੋ ਅੱਜ ਅਸੀਂ ਤੁਹਾਨੂੰ ਕਿਸੇ ਬੀਜ ਨਹੀਂ ਸਗੋਂ ਅਜਿਹੇ ਬੀਜਾ ਬਾਰੇ ਦੱਸਣ ਜਾ ਰਹੇ ਹਾਂ ਜਿਸਦੀ ਥੋੜ੍ਹੀ ਜਿਹੀ ਮਾਤਰਾ ਦੀ ਵਰਤੋਂ ਤੁਹਾਡੀ ਸਿਹਤ ਲਈ ਬੇਹੱੱਦ ਫਾਇਦੇਮੰਦ ਹੁੰਦੀ ਹੈ।
1. ਤਿਲ
ਇਸ ਵਿਚ ਐਂਟੀਆਕਸੀਡੈਂਟ, ਕੈਲਸ਼ੀਅਮ ਅਤੇ ਅਨਸੈਚੁਰੇਟ ਫੈਟਸ ਭਰਪੂਰ ਮਾਤਰਾ ਵਿਚ ਹੋਣ ਕਾਰਨ ਇਹ ਡਾਈਬੀਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਣ ਵਿਚ ਮਦਦ ਕਰਦੀ ਹੈ।
2. ਅਲਸੀ ਦੇ ਬੀਜ
ਐਸਿਡ, ਪ੍ਰੋਟੀਨ, ਫਾਈਬਰ, ਲਿਗਨੇਨ, ਵਿਟਾਮਿਨ ਬੀ ਗਰੁੱਪ, ਸੇਲੇਨਿਯਮ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਆਦਿ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਤੁਹਾਡੇ ਸਰੀਰ ਨੂੰ ਊਰਜੀ ਦਿੰਦੇ ਹਨ ਅਤੇ ਮੌਸਮੀ ਬੁਖਾਰ, ਖਾਂਸੀ ਅਤੇ ਜੁਕਾਮ ਆਦਿ ਤੋਂ ਬਚਾਉਂਦਾ ਹੈ।
3. ਕਦੂ ਦੇ ਬੀਜ
ਕਦੂ ਹੀ ਨਹੀਂ ਬਲਕਿ ਇਸ ਦੇ ਬੀਜਾਂ ਦੀ ਵਰਤੋਂ ਵੀ ਬੇਹੱਦ ਫਾਇਦੇ ਹੁੰਦੀ ਹੈ। ਇਸ ਵਿਚ ਮੌਜੂਦ ਵਿਟਾਮਿਨ ਸੀ, ਈ, ਆਇਰਨ ,ਕੈਲਸ਼ੀਅਮ, ਪੋਟਾਸ਼ੀਅਮ, ਜ਼ਿੰਕ, ਪ੍ਰੋਟੀਨ ਅਤੇ ਫਾਈਬਰ ਖੂਨ ਅਤੇ ਪੇਟ ਨੂੰ ਸਾਫ ਕਰਦਾ ਹੈ।
4. ਚਿਆ ਦੇ ਬੀਜ
ਇਸ ਵਿਚ ਪੋਸ਼ਟਿਕ ਤੱਤ ਅਤੇ ਓਮੇਗਾ-3 ਹੋਣ ਦੇ ਕਾਰਨ ਇਹ ਸੋਜ ਨੂੰ ਘੱਟ ਕਰਨ, ਦਿਮਾਗ ਨੂੰ ਤੇਜ ਕਰਨ ਅਤੇ ਉਚ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਦੀ ਵਰਤੋਂ ਨਾਲ ਖੂਨ ਵੀ ਸਾਫ ਹੁੰਦਾ ਹੈ।
5. ਮੇਥੀ ਦੇ ਬੀਜ
ਇਸ ਵਿਚ ਵਿਟਾਮਿਨ ਏ, ਸੀ, ਬੀ, ਕਾਰਬੋਹਾਈਡ੍ਰੇਟਸ, ਜ਼ਿੰਕ ਅਤੇ ਫਾਸਫੋਰਸ ਹੋਣ ਦੇ ਕਾਰਨ ਇਹ ਬੁਖਾਰ, ਉਲਟੀ, ਖਾਂਸੀ, ਬਵਾਸੀਰ ਅਤੇ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਨਾਲ ਲੜਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਇਨ੍ਹਾਂ ਦੀ ਰੋਜ਼ਾਨਾ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
ਬੱਚੇ ਨੂੰ ਡਾਈਰਿਆ ਹੋਣ 'ਤੇ ਅਪਣਾਓ ਇਹ ਘਰੇਲੂ ਉਪਚਾਰ
NEXT STORY