ਜਲੰਧਰ (ਬਿਊਰੋ)– ਜਦੋਂ ਤੁਸੀਂ ਤਣਾਅ ’ਚ ਹੁੰਦੇ ਹੋ ਤਾਂ ਇਕਾਗਰਤਾ ਘੱਟ ਜਾਂਦੀ ਹੈ। ਕੰਮ ਕਰਨ ਦਾ ਮਨ ਨਹੀਂ ਕਰਦਾ ਤੇ ਹਰ ਸਮੇਂ ਉਦਾਸ ਰਹਿੰਦਾ ਹੈ। ਤਣਾਅ ਕਾਰਨ ਲੋਕ ਚਿੰਤਾ ’ਚ ਡੁੱਬੇ ਰਹਿੰਦੇ ਹਨ। ਇਸ ਨਾਲ ਉਨ੍ਹਾਂ ਦੀ ਮਾਨਸਿਕ ਸਥਿਤੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸਰੀਰਕ ਤਣਾਅ ਜਾਂ ਦਰਦ ਹੁੰਦਾ ਹੈ, ਉਹ ਵੀ ਇਕਾਗਰਤਾ ਦੀ ਕਮੀ ਮਹਿਸੂਸ ਕਰਦੇ ਹਨ। ਤਣਾਅ ਤੇ ਨੀਂਦ ਇਕ-ਦੂਜੇ ਨਾਲ ਸਬੰਧਤ ਹਨ। ਜੇਕਰ ਤੁਸੀਂ ਤਣਾਅ ’ਚ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਸੌਂ ਨਹੀਂ ਸਕੋਗੇ ਤੇ ਚੰਗੀ ਨੀਂਦ ਨਾ ਲੈਣ ਨਾਲ ਤਣਾਅ ਵਧਦਾ ਹੈ। ਜਿਨ੍ਹਾਂ ਲੋਕਾਂ ਦੀ ਇਕਾਗਰਤਾ ਘੱਟ ਜਾਂਦੀ ਹੈ, ਉਨ੍ਹਾਂ ਨੂੰ ਇਸ ਨੂੰ ਵਧਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ ਪਰ ਇਕਾਗਰਤਾ ਵਧਾਉਣ ਦੀ ਪ੍ਰਕਿਰਿਆ ਇੰਨੀ ਤੇਜ਼ ਨਹੀਂ ਹੈ। ਇਹ ਇਕ ਹੌਲੀ ਪ੍ਰਕਿਰਿਆ ਹੈ। ਤੁਹਾਨੂੰ ਛੋਟੇ-ਛੋਟੇ ਕਦਮਾਂ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ, ਜੋ ਇਕਾਗਰਤਾ ਵਧਾਉਣ ’ਚ ਮਦਦ ਕਰਨਗੇ–
ਸਿਹਤਮੰਦ ਖੁਰਾਕ ਲਓ ਤੇ ਕਸਰਤ ਕਰੋ
ਜੇਕਰ ਤੁਸੀਂ ਇਕਾਗਰਤਾ ਵਧਾਉਣਾ ਚਾਹੁੰਦੇ ਹੋ ਤਾਂ ਸਿਹਤਮੰਦ ਭੋਜਨ ਖਾਓ ਤੇ ਕਸਰਤ ਕਰੋ। ਤੁਹਾਨੂੰ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਨਾਲ ਹੀ ਰੋਜ਼ਾਨਾ ਕਸਰਤ ਕਰਨ ਨਾਲ ਦਿਮਾਗ ’ਚ ਖ਼ੂਨ ਦਾ ਪ੍ਰਵਾਹ ਵਧਦਾ ਹੈ। ਆਪਣੀ ਖੁਰਾਕ ’ਚ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਸ਼ਾਮਲ ਕਰੋ।
ਡੂੰਘੇ ਸਾਹ ਲਓ
ਇਕਾਗਰਤਾ ਵਧਾਉਣ ਲਈ ਡੂੰਘੇ ਸਾਹ ਲੈਣ ਦੀ ਕਸਰਤ ਕਰੋ। ਇਸ ਕਸਰਤ ਲਈ ਡੂੰਘਾ ਸਾਹ ਲਓ ਤੇ ਹੌਲੀ-ਹੌਲੀ ਸਾਹ ਛੱਡੋ। ਇਸ ਤਰ੍ਹਾਂ, ਸਵੇਰੇ ਤੇ ਸ਼ਾਮ ਨੂੰ 5 ਤੋਂ 10 ਮਿੰਟ ਤੱਕ ਡੂੰਘੇ ਸਾਹ ਲੈਣ ਦਾ ਅਭਿਆਸ ਕਰਨ ਨਾਲ ਵੀ ਤਣਾਅ ਘੱਟ ਹੁੰਦਾ ਹੈ ਤੇ ਇਕਾਗਰਤਾ ਵਧਾਉਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 30 ਮਿੰਟ ਸੈਰ ਕਰਨਾ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਾਵਧਾਨ! ਤੁਹਾਡੇ ਲਈ ਜ਼ਹਿਰ ਤੋਂ ਘੱਟ ਨਹੀਂ ਮੋਮੋਸ, ਅੱਜ ਤੋਂ ਹੀ ਬਣਾ ਲਓ ਦੂਰੀ
ਕੰਮ ਤੋਂ ਬ੍ਰੇਕ ਲਓ
ਜੇਕਰ ਇਕਾਗਰਤਾ ਦਾ ਕਾਰਨ ਤਣਾਅ ਹੈ ਤਾਂ ਇਹ ਹੋ ਸਕਦਾ ਹੈ ਕਿ ਤੁਸੀਂ ਕੰਮ ’ਚ ਬਹੁਤ ਜ਼ਿਆਦਾ ਰੁੱਝੇ ਹੋਏ ਹੋ। ਕੰਮ ਤੋਂ ਕੁਝ ਸਮਾਂ ਬ੍ਰੇਕ ਲੈਣੀ ਜ਼ਰੂਰੀ ਹੈ। ਕੰਮ ਵਿਚਾਲੇ ਛੋਟੀ ਬ੍ਰੇਕ ਲੈਣੀ ਵੀ ਇਕਾਗਰਤਾ ਵਧਾਉਣ ’ਚ ਮਦਦ ਕਰਦੀ ਹੈ। ਇਕ ਬ੍ਰੇਕ ਲੈ ਕੇ ਤੁਸੀਂ ਸੈਰ ਲਈ ਕਿਤੇ ਜਾ ਸਕਦੇ ਹੋ, ਹੌਬੀ ਕਲਾਸ ’ਚ ਸ਼ਾਮਲ ਹੋ ਸਕਦੇ ਹੋ ਜਾਂ ਕਿਸੇ ਅਧਿਆਤਮਿਕ ਯਾਤਰਾ ’ਤੇ ਜਾ ਸਕਦੇ ਹੋ।
ਆਪਣੇ ਆਪ ਨੂੰ ਰੁੱਝਿਆ ਰੱਖੋ
ਕਿਹਾ ਜਾਂਦਾ ਹੈ ਕਿ ਖਾਲੀ ਮਨ ’ਚ ਗਲਤ ਖਿਆਲ ਆਉਂਦੇ ਹਨ। ਇਸ ਲਈ ਤੁਹਾਨੂੰ ਆਪਣੇ ਮਨ ਨੂੰ ਰੁੱਝਿਆ ਰੱਖਣ ਦੀ ਲੋੜ ਹੈ। ਨਵੇਂ ਹੁਨਰ ਸਿੱਖੋ, ਦਿਮਾਗ ਦੀਆਂ ਖੇਡਾਂ ਖੇਡੋ, ਬੁਝਾਰਤਾਂ ਨੂੰ ਹੱਲ ਕਰੋ। ਇਸ ਨਾਲ ਤੁਹਾਡੀ ਇਕਾਗਰਤਾ ਵਧੇਗੀ। ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਆਪਣੀ ਰੁਟੀਨ ਸੈੱਟ ਕਰੋ। ਸਮੇਂ ’ਤੇ ਹਰ ਕੰਮ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਰੁੱਝਿਆ ਰੱਖ ਸਕੋਗੇ ਤੇ ਕੰਮ ਵੀ ਜਲਦੀ ਹੋ ਜਾਣਗੇ। ਇਸ ਤਰ੍ਹਾਂ ਤੁਸੀਂ ਆਪਣੇ ਲਈ ਵੀ ਸਮਾਂ ਕੱਢ ਸਕੋਗੇ।
ਮਲਟੀਟਾਸਕਿੰਗ ਤੋਂ ਬਚੋ
ਜੇਕਰ ਤੁਸੀਂ ਤਣਾਅ ’ਚ ਹੋ ਤੇ ਇਕਾਗਰਤਾ ਘੱਟ ਰਹੀ ਹੈ ਤਾਂ ਮਲਟੀਟਾਸਕਿੰਗ ਤੋਂ ਬਚਣਾ ਚਾਹੀਦਾ ਹੈ। ਮਲਟੀਟਾਸਕਿੰਗ ਕਰਨ ਨਾਲ ਮਨ ਵੱਖ-ਵੱਖ ਚੀਜ਼ਾਂ ਨੂੰ ਨਾਲੋ-ਨਾਲ ਸਮਝਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਕਾਰਨ ਤੁਸੀਂ ਤਣਾਅ ਮਹਿਸੂਸ ਕਰਦੇ ਹੋ। ਮਲਟੀਟਾਸਕਿੰਗ ਤੋਂ ਬਚਣ ਲਈ ਇਸ ਨੂੰ ਲਿਖ ਕੇ ਸਭ ਕੁਝ ਯਾਦ ਰੱਖੋ ਤੇ ਇਕ ਸਮੇਂ ’ਚ ਇਕ ਕੰਮ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਜੇਕਰ ਤੁਹਾਡੀ ਵੀ ਇਕਾਗਰਤਾ ਘੱਟ ਰਹੀ ਹੈ ਤਾਂ ਤੁਸੀਂ ਆਰਟੀਕਲ ’ਚ ਦੱਸੇ ਟਿਪਸ ਆਪਣੀ ਜ਼ਿੰਦਗੀ ’ਚ ਅਪਣਾ ਸਕਦੇ ਹੋ। ਹਾਲਾਂਕਿ ਜੇਕਰ ਤੁਹਾਡੀ ਸਮੱਸਿਆ ਵੱਡੀ ਹੈ ਤਾਂ ਤੁਸੀਂ ਕਿਸੇ ਮਾਹਿਰ ਜਾਂ ਡਾਕਟਰ ਦੀ ਸਲਾਹ ਲੈ ਸਕਦੇ ਹੋ।
Health Tips: ਭਾਰ ਨੂੰ ਕੰਟਰੋਲ ਕਰਨ ਤੇ ਪਾਚਨ ਦੀ ਸਮੱਸਿਆ ਲਈ ਵਰਦਾਨ ਹੈ ਨਾਸ਼ਪਾਤੀ, ਜਾਣੋ ਹੋਰ ਵੀ ਫ਼ਾਇਦੇ
NEXT STORY