ਹੈਲਥ ਡੈਸਕ - ਗੁਰਦੇ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ 'ਚੋਂ ਇਕ ਹਨ ਜੋ ਖੂਨ ਦੀ ਸਫਾਈ, ਫਾਲਤੂ ਦਾ ਪਾਣੀ ਕੱਢਣ ਅਤੇ ਟਾਕਸਿਨ ਦੂਰ ਕਰਨ ਦਾ ਕੰਮ ਕਰਦੇ ਹਨ ਪਰ ਅਕਸਰ ਅਸੀਂ ਆਪਣੀ ਖੁਰਾਕ ਅਤੇ ਜੀਵਨਸ਼ੈਲੀ ਕਰਕੇ ਗੁਰਦਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਜੇ ਤੁਸੀਂ ਵੀ ਆਪਣੀ ਕਿਡਨੀ ਨੂੰ ਹਮੇਸ਼ਾ ਤੰਦਰੁਸਤ ਤੇ ਐਕਟਿਵ ਰੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਦੀ ਜ਼ਿੰਦਗੀ ’ਚ ਕੁਝ ਸਾਦੇ ਪਰ ਪ੍ਰਭਾਵਸ਼ਾਲੀ ਪੀਣ ਵਾਲੇ ਪਦਾਰਥ (Drinks) ਸ਼ਾਮਿਲ ਕਰੋ। ਇਹ Drinks ਸਿਰਫ਼ ਸਰੀਰ ਨੂੰ ਹਾਈਡਰੇਟ ਨਹੀਂ ਕਰਦੇ, ਸਗੋਂ ਕਿਡਨੀ ਨੂੰ ਡਿਟੌਕਸ ਕਰਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੀ ਵਧਾਉਂਦੇ ਹਨ। ਆਓ ਜਾਣੀਏ ਉਹ ਕੁਦਰਤੀ ਪਦਾਰਥ ਜੋ ਤੁਹਾਡੇ ਗੁਰਦਿਆਂ ਦੀ ਰਾਖੀ ਕਰ ਸਕਦੇ ਹਨ।

ਪੀਓ ਇਹ ਡ੍ਰਿੰਕ :-

ਨਾਰੀਅਲ ਪਾਣੀ
- ਇਹ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਗੁਰਦਿਆਂ ਨੂੰ ਹਾਈਡਰੇਟ ਅਤੇ ਤੰਦਰੁਸਤ ਰੱਖਦਾ ਹੈ।
ਨਿੰਬੂ ਪਾਣੀ
- ਨਿੰਬੂ ’ਚ ਸਿਟਰਿਕ ਐਸਿਡ ਹੁੰਦਾ ਹੈ, ਜੋ ਕਿ ਕਿਡਨੀ ਸਟੋਨ (ਪੱਥਰੀ) ਦੀ ਸੰਭਾਵਨਾ ਘਟਾਉਂਦਾ ਹੈ। ਖਾਲੀ ਪੇਟ ਨਿੰਬੂ ਪਾਣੀ ਪੀਣਾ ਵਧੀਆ ਹੈ।

ਅਜਵਾਇਨ ਪਾਣੀ
- ਅਜਵਾਇਨ ਗੁਰਦਿਆਂ ਨੂੰ ਸਾਫ਼ ਕਰਨ ਅਤੇ ਪੇਸ਼ਾਬ ਦੀ ਨਲੀ ਨੂੰ ਸੁਧਾਰਨ ’ਚ ਮਦਦ ਕਰਦਾ ਹੈ।

ਬੇਲ ਪੱਤਿਆਂ ਦਾ ਪਾਣੀ
- ਇਹ ਆਯੁਰਵੇਦਿਕ ਨੁਸਖਾ ਕਿਡਨੀ ਦੀ ਗੰਦਗੀ ਸਾਫ ਕਰਨ ’ਚ ਲਾਭਦਾਇਕ ਹੈ।
ਖੀਰੇ ਦਾ ਪਾਣੀ
- ਖੀਰਾ ਠੰਡਕ ਦਿੰਦਾ ਹੈ ਤੇ ਇਸ ਦਾ ਪਾਣੀ ਗੁਰਦਿਆਂ ਨੂੰ ਹਾਈਡਰੇਟ ਰੱਖਣ ’ਚ ਮਦਦ ਕਰਦਾ ਹੈ।

ਜੌਂ ਦਾ ਪਾਣੀ
- ਜੌਂ ਦਾ ਪਾਣੀ ਕਿਡਨੀ ਨੂੰ ਡਿਟੌਕਸ ਕਰਦਾ ਹੈ ਅਤੇ ਪੱਥਰੀ ਨੂੰ ਕੱਢਣ ’ਚ ਮਦਦਗਾਰ ਹੈ।
ਰੋਜ਼ਾਨਾ ਖਾਲੀ ਪੇਟ ਖਾਓ ਇਹ ਸਫੇਦ ਚੀਜ਼! ਮਿਲਣਗੇ ਹੈਰਾਨੀਜਨਕ ਫਾਇਦੇ
NEXT STORY