ਨਵੀਂ ਦਿੱਲੀ- ਰਾਸ਼ਟਰੀ ਚੈਂਪੀਅਨਸ਼ਿਪ ਵਿਚ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੀ ਹਾਕੀ ਵਿਚ ਬਹੁਤ ਡੂੰਘਾਈ ਹੈ ਤੇ ਮਜ਼ਬੂਤ ‘ਬੈਂਚ ਸਟ੍ਰੈਂਥ’ ਵਾਲੀ ਟੀਮ ਬਣਾਉਣ ਲਈ ਅਗਲੇ 18 ਮਹੀਨੇ ਮਹੱਤਵਪੂਰਨ ਹੋਣਗੇ। ਫੁਲਟਨ ਨੂੰ ਹਾਲ ਹੀ ਵਿਚ ਸਮਾਪਤ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਭਾਰਤ ਦੀ ਖੇਤਰੀ ਪ੍ਰਤਿਭਾ ਨੂੰ ਜਾਣਨ ਤੇ ਸਮਝਣ ਦਾ ਮੌਕਾ ਮਿਲਿਆ।
ਫੁਲਟਨ ਨੇ ਕਿਹਾ ਕਿ ਜਦੋਂ ਅਸੀਂ ਆਪਣੀ ਮਜ਼ਬੂਤੀ ’ਤੇ ਜ਼ੋਰ ਦਿੱਤਾ ਤਾਂ ਮੈਚ ਬਹੁਤ ਕਰੀਬੀ ਸਨ। ਭਾਰਤੀ ਹਾਕੀ ਵਿਚ ਬਹੁਤ ਡੂੰਘਾਈ ਹੈ, ਖਾਸ ਕਰ ਕੇ ਗੋਲਕੀਪਿੰਗ ਤੇ ਕੁਝ ਹੋਰ ਖੇਤਰਾਂ ਵਿਚ, ਜਿਸ ਨੂੰ ਦੇਖਣਾ ਬਹੁਤ ਵਧੀਆ ਸੀ। ਉਨ੍ਹਾਂ ਖਿਡਾਰੀਆਂ ਨੂੰ ਪਛਾਣਨਾ ਵੀ ਉਤਸ਼ਾਹਜਨਕ ਸੀ, ਜਿਹੜੇ ਪਹਿਲਾਂ ਲੀਗ ਵਿਚ ਸ਼ਾਮਲ ਨਹੀਂ ਹੋਏ ਸਨ। ਮੁੱਖ ਕੋਚ ਨੇ ਖੇਤਰੀ ਟੀਮਾਂ ਦੇ ਪ੍ਰਦਰਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਜਿਥੇ ਜੇਤੂ ਪੰਜਾਬ ਦਾ ਮਜ਼ਬੂਤ ਪਾਸਾ ਅੰਤਰਰਾਸ਼ਟਰੀ ਖਿਡਾਰੀਆਂ ਦੀ ਮੌਜੂਦਗੀ ਸੀ, ਉਥੇ ਹੀ ਚੋਟੀ ਦੀਆਂ 4 ਟੀਮਾਂ ਨੇ ਵਧੀਆ ਸੰਤੁਲਨ ਅਤੇ ਗੁਣਵੱਤਾ ਦਾ ਪ੍ਰਦਰਸ਼ਨ ਕੀਤਾ।
ਉਨ੍ਹਾਂ ਕਿਹਾ ਕਿ ਕੁਝ ਖੇਤਰ ਨਿਸ਼ਚਿਤ ਤੌਰ ’ਤੇ ਦੂਜਿਆਂ ਨਾਲੋਂ ਮਜ਼ਬੂਤ ਸਨ। ਉਦਾਹਰਣ ਵਜੋਂ ਪੰਜਾਬ ਨੇ ਸਭ ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਮੈਦਾਨ ਵਿਚ ਉਤਾਰੇ ਸਨ, ਜਿਸ ਦਾ ਉਸ ਨੂੰ ਫਾਇਦਾ ਹੋਇਆ। ਇਸ ਤੋਂ ਇਲਾਵਾ ਚੋਟੀ ਦੀਆਂ 4 ਟੀਮਾਂ ਵਿਚ ਪ੍ਰਤਿਭਾ ਦਾ ਚੰਗਾ ਸੰਤੁਲਨ ਸੀ।
ਇਹ ਚਿੰਨਾਸਵਾਮੀ ਦੀ ਆਮ ਵਿਕਟ ਵਾਂਗ ਨਹੀਂ ਹੈ, ਅਸੀਂ ਸਬਕ ਵੀ ਨਹੀਂ ਲਿਆ : ਹੇਜ਼ਲਵੁੱਡ
NEXT STORY