ਵਾਸ਼ਿੰਗਟਨ— ਕੁਝ ਮਹੀਨਿਆਂ ਤੱਕ ਲਗਾਤਾਰ ਦੌੜਨ ਨਾਲ ਤੁਹਾਡੀ ਯਾਦਦਾਸ਼ਤ ਕਾਫੀ ਵਧੀਆ ਹੋ ਸਕਦੀ ਹੈ। ਨਵੇਂ ਅਧਿਐਨ ਵਿਚ ਖੋਜਕਾਰਾਂ ਨੇ ਪਾਇਆ ਕਿ ਲੰਮੇ ਸਮੇਂ ਤਕ ਰੋਜ਼ਾਨਾ ਦੌੜਨਾ ਸਰੀਰ ਵਿਚ ਇਕ ਵਿਸ਼ੇਸ਼ ਪ੍ਰੋਟੀਨ ਨੂੰ ਸਰਗਰਮ ਕਰਦਾ ਹੈ, ਜੋ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਵਾਧੇ ਨੂੰ ਤੇਜ਼ ਕਰਦਾ ਹੈ। ਖੋਜ ਤੋਂ ਪਤਾ ਲੱਗਾ ਹੈ ਕਿ ਦੌੜਨ ਵਾਲੀ ਕਸਰਤ ਨਾਲ ਮਾਸਪੇਸ਼ੀ ਕੋਸ਼ਿਕਾਵਾਂ ਵਿਚ ਕੈਥੇਪਿਸਨ-ਬੀ ਪ੍ਰੋਟੀਨ ਦੀ ਮਾਤਰਾ ਵੱਧਦੀ ਹੈ। ਕੈਥੇਪਿਸਨ-ਬੀ ਮਾਸਪੇਸ਼ੀਆਂ ਤੋਂ ਦਿਮਾਗ ਤੱਕ ਸਿੱਧੇ ਪਛਾਣੀ ਜਾ ਸਕਦੀ ਹੈ।
ਅਮਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਆਨ ਏਜਿੰਗ ਵਿਚ ਨਾੜੀ ਵਿਗਿਆਨੀ ਹੇਨਰਿਏਟ ਵਾਨ ਪ੍ਰਾਗ ਨੇ ਕਿਹਾ ਕਿ ਅਸੀਂ ਉਸ ਪ੍ਰੋਟੀਨ ਦੀ ਜਾਂਚ ਕੀਤੀ, ਜੋ ਮਾਸਪੇਸ਼ੀਆਂ ਵਿਚ ਟਿਸ਼ੂਆਂ ਨਾਲ ਰਿਸਾਅ ਹੋ ਕੇ ਦਿਮਾਗ ਤਕ ਪਹੁੰਚਦੇ ਹਨ। ਇਨ੍ਹਾਂ ਵਿਚੋਂ ਸਭ ਤੋਂ ਅਹਿਮ ਕੈਥੇਪਿਸਨ-ਬੀ ਸੀ। ਦੌੜਨ ਤੋਂ ਬਾਅਦ ਚੂਹਿਆਂ, ਬਾਂਦਰਾਂ ਅਤੇ ਇਨਸਾਨਾਂ ਦੇ ਖੂਨ ਵਿਚ ਇਸ ਪ੍ਰੋਟੀਨ ਦਾ ਪੱਧਰ ਵਧਿਆ।
ਜਾਣੋ ਲੂ ਲੱਗਣ ਦੇ ਲੱਛਣ ਅਤੇ ਇਲਾਜ
NEXT STORY