ਨਵੀਂ ਦਿੱਲੀ—ਜ਼ਿਆਦਾਤਰ ਘਰਾਂ 'ਚ ਕਸੂਰੀ ਮੈਥੀ ਦਾ ਇਸਤੇਮਾਲ ਹੁੰਦਾ ਹੈ ਫਿਰ ਚਾਹੇ ਉਹ ਮਸਾਲੇ ਦੇ ਰੂਪ ਜਾਂ ਸਬਜ਼ੀ ਦੇ ਰੂਪ 'ਚ । ਕਸੂਰੀ ਮੈਥੀ 'ਚ ਪੋਟੇਸ਼ੀਅਮ, ਆਈਰਨ, ਜਿੰਕ, ਮੈਗਨੀਜ਼,ਫੋਲਿਕ ਐਸਿਡ ਅਤੇ ਵਿਟਾਮਿਨ ਈ.ਸੀ ਅਤੇ ਵਿਟਾਮਿਨ ਬੀ6 ਪਾਇਆ ਜਾਂਦਾ ਹੈ। ਇਹ ਨਾ ਸਿਰਫ ਇਨੀਮੀਆ 'ਚ ਲਾਭ ਦਿੰਦੀ ਹੈ ਬਲਕਿ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਲਈ ਵਰਦਾਨ ਹੈ। ਇਸਦੇ ਇਲਾਵਾ,ਪਾਚਨ ਕਿਰਿਆ ਤੋਂ ਲੈ ਕੇ ਡਾਈਬੀਟੀਜ਼ 'ਚ ਇਹ ਬਹੁਤ ਫਾਇਦੇਮੰਦ ਹੈ। ਅੱਜ ਅਸੀਂ ਤੁਹਾਨੂੰ ਕਸੂਰੀ ਮੈਥੀ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
1.ਕਸੂਰੀ ਮੈਥੀ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦੀ ਹੈ। ਇਸ ਲਈ ਇਹ ਬਲੱਡ ਫ੍ਰਮੇਸ਼ਨ 'ਚ ਮਦਦ ਕਰਦੀ ਹੈ। ਖਾਸਕਰ ਔਰਤਾਂ 'ਚ ਹੋਣ ਵਾਲੀ ਖੂਨ ਦੀ ਕਮੀ ਨੂੰ ਪੂਰੀ ਕਰਦੀ ਹੈ।
2. ਕਸੂਰੀ ਮੈਥੀ 'ਚ ਪਾਏ ਜਾਣ ਵਾਲੇ ਤੱਤ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਬਹੁਤ ਫਾਇਦੇਮੰਦ ਹੈ। ਇਸਦੇ ਸੇਵਨ ਨਾਲ ਮਾਵਾਂ ਦੀ ਸ਼ਾਤੀ 'ਚ ਦੁੱਧ ਜ਼ਿਆਦਾ ਆਉਂਦਾ ਹੈ।
3. ਕਸੂਰੀ ਮੈਥੀ ਡਾਈਬੀਟੀਜ਼ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਹੈ। ਟਾਇਪ-ਟੂ ਡਾਈਬੀਟੀਜ਼ 'ਚ ਬਲੱਡ ਸ਼ੂਗਰ ਦੇ ਲੇਵਲ ਨੂੰ ਘੱਟ ਕਰਦੀ ਹੈ। ਰਾਤ ਨੂੰ ਮੈਥੀ ਦੇ ਦਾਣਿਆ ਨੂੰ ਭਿਓ ਕੇ ਇਸ ਦਾ ਪਾਣੀ ਪੀਣ ਨਾਲ ਡਾਈਬੀਟੀਜ਼ 'ਚ ਬਹੁਤ ਰਾਹਤ ਮਿਲਦੀ ਹੈ।
4. ਪੇਟ ਦੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਕਸੂਰੀ ਮੈਥੀ ਨੂੰ ਆਪਣੇ ਖਾਣੇ ਦਾ ਹਿੱਸਾ ਬਣਾਓ।
ਇਹ ਹਨ ਸੁਆਦੀ ਖਰਬੂਜੇ ਦੇ ਲਾਭ
NEXT STORY