ਨਵੀਂ ਦਿੱਲੀ- ਲਕੋਰੀਆ ਔਰਤਾਂ 'ਚ ਹੋਣ ਵਾਲਾ ਇਕ ਆਮ ਰੋਗ ਹੈ। ਇਸ ਰੋਗ ਨਾਲ ਔਰਤਾਂ ਦੇ ਗੁਪਤ ਅੰਗ 'ਚ ਜ਼ਿਆਦਾ ਮਾਤਰਾ 'ਚ ਸਫੇਦ ਬਦਬੂਦਾਰ ਪਾਣੀ ਨਿਕਲਦਾ ਹੈ। ਜਿਸ ਨੂੰ ਵੇਜਾਈਲ ਡਿਸਚਾਰਜ ਕਹਿੰਦੇ ਹਨ। ਇਸ ਪਰੇਸ਼ਾਨੀ ਦੇ ਕਾਰਨ ਔਰਤਾਂ ਦੇ ਸਰੀਰ 'ਚ ਕਮਜੋਰੀ ਆ ਜਾਂਦੀ ਹੈ। ਇਸ ਰੋਗ ਨੂੰ ਅਸੀਂ ਬਿਮਾਰੀ ਨਹੀਂ ਕਹਿ ਸਕਦੇ। ਇਹ ਇੱਕ ਤਰ੍ਹਾਂ ਦੀ ਗੁਪਤ ਅੰਗ ਅਤੇ ਪ੍ਰਜਣਨ ਅੰਗਾਂ 'ਚ ਸੋਜ ਦੀ ਨਿਸ਼ਾਨੀ ਹੈ। ਇਸ ਨਾਲ ਕਈ ਹੋਰ ਰੋਗ ਵੀ ਹੋ ਜਾਂਦੇ ਹਨ। ਭਾਰਤੀ ਔਰਤਾਂ ਇਸ ਸਮੱਸਿਆ ਦਾ ਆਮ ਸ਼ਿਕਾਰ ਹੁੰਦੀਆਂ ਹਨ। ਜਿਸ ਦਾ ਵੱਡਾ ਕਾਰਨ ਸ਼ਰਮ ਹੈ। ਸ਼ਰਮ ਕਾਰਨ ਔਰਤਾਂ ਇਸ ਸਮੱਸਿਆ 'ਤੇ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਦੀਆਂ ਜਾਂ ਫਿਰ ਸਾਧਾਰਣ ਗੱਲ ਸਮਝ ਕੇ ਟਾਲ ਦਿੰਦੀਆਂ ਹਨ। ਇਸ ਸਮੱਸਿਆ ਦੇ ਹੋਣ ਨਾਲ ਸਰੀਰ ਕਾਫ਼ੀ ਕਮਜੋਰ ਹੋ ਜਾਂਦਾ ਹੈ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਜਾਣੋ ਇਸ ਦੇ ਕਾਰਨ
ਇਹ ਇੰਨਫੈਕਸ਼ਨ ਗੁਪਤ ਸਥਾਨ ਦੀ ਸਫਾਈ ਨਾ ਰੱਖਣ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਅਸ਼ਲੀਲ ਗੱਲਾਂ ਕਰਨ, ਪੁਰਸ਼ਾ ਨਾਲ ਸੰਬੰਧ ਬਣਾਉਣ, ਸਰੀਰਿਕ ਸਬੰਧ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ਼ ਨਾ ਕਰਨਾ, ਅੰਡਰਗਾਰਮੈਂਟਸ ਗੰਦੇ ਅਤੇ ਰੋਜ਼ ਨਾ ਬਦਲਣਾ, ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਸਾਫ਼ ਨਾ ਕਰਨਾ, ਵਾਰ-ਵਾਰ ਗਰਭਪਾਤ ਕਰਵਾਉਣਾ ਵੀ ਇਸ ਦੇ ਮੁੱਖ ਕਾਰਨ ਹਨ।

ਇਹ ਹਨ ਲਕੋਰੀਆ ਦੇ ਲੱਛਣ
ਸਰੀਰ 'ਤੇ ਅਸਰ
ਹੱਥਾਂ, ਪੈਰਾਂ ਅਤੇ ਕਮਰ 'ਚ ਦਰਦ
ਗੁਪਤ ਸਥਾਨ 'ਤੇ ਆਲੇ-ਦੁਆਲੇ ਵਾਲੀ ਜਗ੍ਹਾ 'ਤੇ ਖਾਰਸ਼
ਸਰੀਰ 'ਚ ਕਮਜੋਰੀ ਅਤੇ ਥਕਾਵਟ
ਸੁਸਤੀ ਪੈਣਾ, ਸਰੀਰ 'ਚ ਸੋਜ ਜਾਂ ਸਰੀਰ ਦਾ ਭਾਰਾ ਹੋਣਾ
ਚੱਕਰ ਆਉਣੇ
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

ਜਾਣੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਨੁਕਤੇ
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜਰੂਰੀ ਹੈ ਆਪਣੇ ਸਰੀਰ ਅਤੇ ਗੁਪਤ ਸਥਾਨ ਦੀ ਸਫਾਈ ਰੱਖਣਾ। ਗੁਪਤ ਸਥਾਨ ਨੂੰ ਸਾਫ਼ ਪਾਣੀ ਨਾਲ ਧੋਂਦੇ ਰਹੋ। ਤੁਸੀਂ ਫਿਟਕਰੀ ਦੀ ਵੀ ਵਰਤੋ ਕਰ ਸਕਦੇ ਹੋ। ਇਹ ਮਹਿੰਗੀ ਵੀ ਨਹੀਂ ਹੁੰਦੀ।
ਸ਼ਰਮ ਨੂੰ ਦੂਰ ਕਰਕੇ ਇਸ ਬਾਰੇ ਡਾਕਟਰ ਜਾਂ ਆਪਣੇ ਕਰੀਬੀ ਨਾਲ ਖੁੱਲ੍ਹ ਕੇ ਗੱਲ ਕਰੋ।
ਗੁਪਤ ਸਥਾਨ ਦੀ ਸਫਾਈ ਲਈ ਨਾਰੀਅਲ ਤੇਲ ਦੀ ਵਰਤੋਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਚੰਗੀ ਤਰ੍ਹਾਂ ਧੋ ਲਓ।
ਇਸ ਤੋਂ ਛੁਟਕਾਰਾ ਪਾਉਣ ਲਈ ਭੁੰਨੇ ਛੋਲੇ ਰੋਜ ਖਾਓ। ਤੁਸੀਂ ਇਸ 'ਚ ਗੁੜ ਵੀ ਮਿਕਸ ਕਰ ਸਕਦੇ ਹੋ। ਕੁਝ ਦਿਨਾਂ ਤੱਕ ਤਹਾਨੂੰ ਆਪਣੇ-ਆਪ ਫਰਕ ਨਜ਼ਰ ਆਵੇਗਾ।
ਮਿੱਠੀਆਂ ਚੀਜਾਂ ਦੀ ਵਰਤੋਂ ਘੱਟ ਕਰੋ। ਜਿਵੇਂ ਪੇਸਟੀ ਅਤੇ ਆਈਸ ਕਰੀਮ। ਮਿੱਠਾ ਇਸ ਸਮੱਸਿਆ ਨੂੰ ਹੋਰ ਵਧਾਉਂਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਲੇਜਰ ਲਾਈਟ ਨਾਲ 'ਜੋੜਾਂ ਦੇ ਦਰਦ' ਤੋਂ ਨਿਜਾਤ ਦਿਵਾ ਰਹੇ ਸਾਇੰਸਦਾਨ, ਇੰਝ ਹੁੰਦਾ ਹੈ ਇਲਾਜ
NEXT STORY