ਜਲੰਧਰ (ਬਿਊਰੋ) - ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਅਮੀਰ ਬਣੇ। ਅਮੀਰ ਬਣ ਕੇ ਵਿਅਕਤੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਕਈ ਵਿਅਕਤੀ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਗ਼ਰੀਬ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਅਮੀਰ ਨਾ ਬਣਨ ’ਚ ਸਾਡੀਆਂ ਹੀ ਕੁਝ ਗਲਤੀਆਂ ਸ਼ਾਮਲ ਹੁੰਦੀਆਂ ਹਨ, ਜਿਸ ਕਾਰਨ ਅਸੀਂ ਅਮੀਰ ਨਹੀਂ ਬਣ ਸਕਦੇ। ਇਸ ਬਾਰੇ ਆਚਾਰੀਆ ਚਾਣਕਯ ਜੀ ਨੇ ਆਪਣੀ ਚਾਣਕਿਆ ਨੀਤੀ ਵਿੱਚ ਕੁਝ ਤੱਥ ਲਿਖੇ ਹਨ। ਉਨ੍ਹਾਂ ਅਨੁਸਾਰ ਕਈ ਵਿਅਕਤੀ ਆਪਣੀਆਂ ਕੁਝ ਆਦਤਾਂ ਕਰਕੇ ਗ਼ਰੀਬ ਹੁੰਦੇ ਨੇ। ਸੋ ਆਓ ਦੋਸਤੋ ਜਾਣਦੇ ਹਾਂ ਉਨ੍ਹਾਂ ਗੱਲਾਂ ਦੇ ਬਾਰੇ...
ਦੰਦਾਂ ਨੂੰ ਸਾਫ ਨਾ ਰੱਖਣ ’ਤੇ ਗ਼ਰੀਬੀ ਆਉਂਦੀ ਹੈ
ਉਹ ਵਿਅਕਤੀ, ਜੋ ਆਪਣੇ ਦੰਦਾਂ ਨੂੰ ਸਾਫ਼ ਨਹੀਂ ਰੱਖਦੇ, ਉਨ੍ਹਾਂ ਦੇ ਕੋਲ ਪੈਸਾ ਕਦੀ ਵੀ ਨਹੀਂ ਟਿਕਦਾ। ਇਸ ਆਦਤ ਕਰਕੇ ਉਨ੍ਹਾਂ ਕੋਲ ਪੈਸਾ ਨਹੀਂ ਆਉਂਦਾ ਅਤੇ ਉਹ ਗ਼ਰੀਬ ਅਤੇ ਕਰਜ਼ੇ ਵਾਲੇ ਬਣ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ
ਆਪਣੇ ਆਪ ਦੀ ਸਫ਼ਾਈ ਅਤੇ ਸਾਫ਼ ਕੱਪੜੇ ਨਹੀਂ ਪਹਿਨਦੇ
ਜੋ ਲੋਕ ਆਪਣੇ ਆਪ ਦੀ ਸਫ਼ਾਈ ਨਹੀਂ ਰੱਖਦੇ ਅਤੇ ਸਾਫ਼-ਸੁਥਰੇ ਕੱਪੜੇ ਨਹੀਂ ਪਹਿਨਦੇ, ਉਨ੍ਹਾਂ ਕੋਲ ਵੀ ਪੈਸਾ ਨਹੀਂ ਟਿਕਦਾ। ਇਹ ਬਹੁਤ ਹੀ ਬੁਰੀ ਆਦਤ ਹੈ ਅਤੇ ਇਸ ਨਾਲ ਵਿਅਕਤੀ ਗਰੀਬ ਬਣਿਆ ਰਹਿੰਦਾ ਹੈ।
ਘਰ ਦੀ ਸਫ਼ਾਈ ਨਹੀਂ ਕਰਦੇ
ਜਿਹੜੇ ਲੋਕ ਆਪਣੇ ਘਰ ਦੀ ਸਾਫ਼-ਸਫ਼ਾਈ ਨਹੀਂ ਕਰਦੇ, ਉਹ ਲੋਕ ਵੀ ਗਰੀਬ ਰਹਿੰਦੇ ਹਨ। ਘਰ ਦੀ ਗੰਦਗੀ ਕਾਰਨ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ, ਜਿਸਕੇ ਕੰਮ ਖ਼ਰਾਬ ਹੋਣ ਕਾਰਨ ਸਿਰ ’ਤੇ ਕਰਜ਼ਾਂ ਚੜ੍ਹ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ
ਲੋੜ ਤੋਂ ਵੱਧ ਭੋਜਨ ਖਾਣ ਵਾਲੇ
ਜਿਹੜੇ ਲੋਕ ਲੋੜ ਤੋਂ ਵੱਧ ਅਤੇ ਲਾਲਚ ਕਰਕੇ ਭੋਜਨ ਖਾਂਦੇ ਹਨ, ਉਹ ਵੀ ਗਰੀਬ ਬਣੇ ਰਹਿੰਦੇ ਹਨ। ਅਜਿਹੇ ਲੋਕ ਆਪਣੇ ਭੋਜਨ ਉਤੇ ਫਾਲਤੂ ਖ਼ਰਚਾ ਕਰਦੇ ਰਹਿੰਦੇ ਹਨ ਅਤੇ ਪੈਸੇ ਨੂੰ ਸੰਭਾਲ ਕੇ ਨਹੀਂ ਰੱਖਦੇ, ਜਿਸ ਕਰਕੇ ਇਨ੍ਹਾਂ ਦੇ ਸਿਰ ’ਤੇ ਕਰਜ਼ਾ ਚੜ੍ਹ ਜਾਂਦਾ ਹੈ।
ਜਿਹੜੇ ਲੋਕ ਦੇਰ ਤੱਕ ਸੌਂਦੇ ਹਨ
ਹੁਣ ਗੱਲ ਕਰਦੇ ਹਨ, ਜ਼ਿਆਦਾ ਦੇਰ ਤੱਕ ਸੌਣ ਵਾਲੇ ਲੋਕਾਂ ਦੀ। ਜਿਹੜੇ ਲੋਕ ਜ਼ਿਆਦਾ ਦੇਰ ਤੱਕ ਸੌਂਦੇ ਹਨ ਉਹ ਵੀ ਗਰੀਬ ਬਣੇ ਰਹਿੰਦੇ ਹਨ। ਸੂਰਜ ਉੱਗਣ ਤੱਕ ਸੌਣ ਵਾਲੇ ਵਿਅਕਤੀ ਹਮੇਸ਼ਾ ਹੀ ਪਿੱਛੇ ਰਹਿੰਦੇ ਹਨ। ਸੋ ਸਾਨੂੰ ਜਲਦੀ ਉੱਠਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ
ਲੱਤਾਂ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
NEXT STORY