ਨਵੀਂ ਦਿੱਲੀ (ਬਿਊਰੋ)- ਅੰਬ ਗਰਮੀਆਂ 'ਚ ਮਿਲਣ ਵਾਲਾ ਫਲ ਹੈ ਜੋ ਨਾ ਸਿਰਫ਼ ਸਵਾਦ ਵਿਚ ਹੀ ਸ਼ਾਨਦਾਰ ਹੁੰਦਾ ਹੈ ਸਗੋਂ ਇਹ ਸਾਡੀ ਸਿਹਤ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਦਾ ਹੈ। ਅੰਬ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਤੱਤ ਹਨ। ਅੰਬ ਬਲੱਡ ਕਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਅਨੀਮੀਆ ਦੀ ਸਮੱਸਿਆ ਤੋਂ ਬਚਾਉਂਦਾ ਹੈ। ਇੰਨਾ ਹੀ ਨਹੀਂ ਇਹ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਵੀ ਮਦਦ ਕਰਦਾ ਹੈ। ਅੰਬ ਵਿੱਚ ਮੌਜੂਦ ਵਿਟਾਮਿਨ ਸੀ ਧਮਣੀਆਂ ਅਤੇ ਕੋਲੇਜਨ ਦੇ ਉਤਪਾਦਨ ਵਿੱਚ ਸੁਧਾਰ ਕਰਦਾ ਹੈ, ਜਿਸ ਨਾਲ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਆਸਾਨ ਹੋ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਗਰਮੀਆਂ ਦੇ ਮੌਸਮ 'ਚ ਅੰਬ ਖਾਣ ਨਾਲ ਸਾਨੂੰ ਹੋਰ ਕਿਹੜੇ-ਕਿਹੜੇ ਫਾਇਦੇ ਮਿਲ ਸਕਦੇ ਹਨ।

ਅੰਬ ਖਾਣ ਦੇ ਬੇਮਿਸਾਲ ਫਾਇਦੇ
ਪਾਚਨ ਨੂੰ ਰੱਖਦੈ ਠੀਕ
ਅੰਬ 'ਚ ਭਰਪੂਰ ਮਾਤਰਾ 'ਚ ਡਾਇਟਰੀ ਫਾਈਬਰ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਅਤੇ ਅੰਤੜੀਆਂ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ ਅਤੇ ਪਾਚਨ ਤੰਤਰ ਠੀਕ ਰਹਿੰਦਾ ਹੈ।

ਥਾਇਰਾਇਡ ਦੀ ਹਾਲਤ ਵਿੱਚ ਕਰੇ ਸੁਧਾਰ
ਅੰਬ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਅੰਬ 'ਚ ਮੌਜੂਦ ਮੈਗਨੀਸ਼ੀਅਮ ਥਾਇਰਾਇਡ ਨਾਲ ਜੁੜੀਆਂ ਸਮੱਸਿਆਵਾਂ 'ਚ ਵੀ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ ਅੰਮ੍ਰਿਤ ਹੈ ਲੌਕੀ ਦਾ ਜੂਸ, ਪੀਣ ਨਾਲ ਮਿਲਦੇ ਹਨ ਕਈ ਹੈਰਾਨੀਜਨਕ ਫਾਇਦੇ
ਸਕਿਨ ਦੀ ਸਮੱਸਿਆ ਵਿੱਚ ਲਾਹੇਵੰਦ
ਅੰਬ 'ਚ ਮੌਜੂਦ ਵਿਟਾਮਿਨ ਏ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੋ ਕਿ ਐਂਟੀ-ਐਕਨੇ ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਇਹ ਸਕਿਨ ਦੇ ਨਾਲ-ਨਾਲ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ
ਅੰਬ ਨੂੰ ਭਾਰ ਘਟਾਉਣ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਫੈਟ ਨਹੀਂ ਬਣਦੀ ਅਤੇ ਇਹ ਕੋਲੈਸਟ੍ਰੋਲ ਮੁਕਤ ਹੁੰਦਾ ਹੈ। ਇਹ ਘੁਲਣਸ਼ੀਲ ਫਾਈਬਰ ਨਾਲ ਭਰਿਆ ਹੁੰਦਾ ਹੈ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ ਤਾਂ ਜੋ ਤੁਸੀਂ ਘੱਟ ਖਾਓ।

ਦਿਲ ਦੀਆਂ ਸਮੱਸਿਆਵਾਂ ਰੱਖੇ ਦੂਰ
ਅੰਬ ਦੇ ਸੇਵਨ ਨਾਲ ਕਾਰਡੀਓਵੈਸਕੁਲਰ ਸਿਸਟਮ ਵਧੀਆ ਕੰਮ ਕਰਦਾ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਠੀਕ ਕਰਦਾ ਹੈ ਅਤੇ ਪਲਸ ਰੇਟ ਨੂੰ ਨਾਰਮਲ ਰੱਖਣ 'ਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਤੇ ਸਵਾਦ ਨਾ ਪੈ ਜਾਵੇ ਸਿਹਤ 'ਤੇ ਭਾਰੀ, ਕਿਡਨੀ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਖਾਧ ਪਦਾਰਥਾਂ ਤੋਂ ਬਣਾਓ ਦੂਰੀ
NEXT STORY