ਨਵੀਂ ਦਿੱਲੀ- ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਹ ਫੰਗਸ ਅਤੇ ਬੈਕਟੀਰੀਆ ਦੇ ਵਿਕਾਸ ਲਈ ਸਭ ਤੋਂ ਚੰਗਾ ਸਮਾਂ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਵਧਣ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੁੰਦੀਆਂ ਹਨ। ਠੰਡ ਦੇ ਮੌਸਮ 'ਚ ਇਮਿਊਨਿਟੀ ਕਮਜ਼ੋਰ ਹੋਣ ਨਾਲ ਖੰਘ-ਜ਼ੁਕਾਮ ਦੀ ਸਮੱਸਿਆ ਲੋਕਾਂ 'ਚ ਆਮ ਹੋ ਜਾਂਦੀ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਮਸਾਲਾ ਚਾਹ ਦੇ ਸੇਵਨ ਨਾਲ ਲੋਕਾਂ ਦੀ ਇਹ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਸਰੀਰ ਨੂੰ ਕਈ ਹੋਰ ਫ਼ਾਇਦੇ ਵੀ ਮਿਲਣਗੇ। ਮਸਾਲਾ ਚਾਹ ਕਿਸੇ ਵੀ ਆਮ ਚਾਹ ਦੇ ਮੁਕਾਬਲੇ ਜ਼ਿਆਦਾ ਫ਼ਾਇਦੇਮੰਦ ਸਾਬਤ ਹੁੰਦੀ ਹੈ। ਇਹ ਚਾਹ ਸਰਦੀਆਂ 'ਚ ਤੁਹਾਡੇ ਲਈ ਰਾਮਬਾਣ ਇਲਾਜ ਬਣੇਗੀ। ਇਸ ਦੇ ਨਾਲ ਹੀ ਇਹ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਨ ਵਿੱਚ ਮਦਦ ਕਰੇਗੀ ਅਤੇ ਤੁਹਾਨੂੰ ਇਸ ਤੋਂ ਕਈ ਹੋਰ ਫ਼ਾਇਦੇ ਵੀ ਮਿਲਣਗੇ।

ਇੰਝ ਬਣਦੀ ਹੈ ਮਸਾਲਾ ਚਾਹ
ਮਸਾਲਾ ਚਾਹ ਵਿੱਚ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਕਿਸੇ ਵੀ ਆਮ ਚਾਹ ਨਾਲੋਂ ਜ਼ਿਆਦਾ ਚੀਜ਼ਾਂ ਪਾਈਆਂ ਜਾਂਦੀਆਂ ਹਨ। ਇਸ ਵਿੱਚ ਚਾਹ ਪੱਤੀ ਦੇ ਨਾਲ ਤੁਲਸੀ, ਲੌਂਗ, ਅਦਰਕ, ਇਲਾਇਚੀ, ਦਾਲਚੀਨੀ ਨੂੰ ਪੀਸ ਕੇ ਉਸ ਦਾ ਪਾਊਡਰ ਪਾਇਆ ਜਾਂਦਾ ਹੈ। ਇਸ ਚਾਹ ਨੂੰ ਪੀਣ ਨਾਲ ਤੁਹਾਡੀ ਥਕਾਵਟ ਦੂਰ ਹੁੰਦੀ ਹੈ ਅਤੇ ਤੁਹਾਨੂੰ ਤੁਰੰਤ ਊਰਜਾ ਮਿਲਦੀ ਹੈ। ਇਸ ਦੇ ਸੇਵਨ ਨਾਲ ਸਰੀਰ ਦੀ ਹਰ ਤਰ੍ਹਾਂ ਦੀ ਸੋਜ ਘੱਟ ਹੋਣ ਲੱਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸ਼ੂਗਰ ਦੇ ਰੋਗੀਆਂ ਨੂੰ ਵੀ ਫ਼ਾਇਦਾ ਪਹੁੰਚਾਉਂਦੀ ਹੈ।

ਮਸਾਲਾ ਚਾਹ ਦੇ ਹੋਰ ਫ਼ਾਇਦੇ
ਤੁਹਾਨੂੰ ਦੱਸ ਦੇਈਏ ਕਿ ਇਸ 'ਚ ਪੈਣ ਵਾਲਾ ਅਦਰਕ, ਦਾਲਚੀਨੀ ਅਤੇ ਇਲਾਇਚੀ 'ਚ ਐਂਟੀ-ਆਕਸੀਡੈਂਟ ਅਤੇ ਫਾਈਟੋਕੈਮੀਕਲਸ ਮੌਜੂਦ ਹੁੰਦਾ ਹਨ ਜਿਸ ਕਾਰਨ ਤੁਹਾਡੀ ਇਮਿਊਨਿਟੀ 'ਚ ਜ਼ਬਰਦਸਤ ਵਾਧਾ ਹੁੰਦਾ ਹੈ ਇਸ ਦੇ ਨਾਲ ਹੀ ਇਸ 'ਚ ਕੈਂਸਰ ਨਾਲ ਲੜਨ ਦੀ ਸਮਰੱਥਾ ਵੀ ਹੁੰਦੀ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਜ਼ੁਕਾਮ ਅਤੇ ਖੰਘ 'ਚ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਹ ਸਰੀਰ ਦੇ ਹਾਰਮੋਨਸ ਨੂੰ ਸੰਤੁਲਿਤ ਬਣਾਉਣ ਦਾ ਕੰਮ ਕਰਦੀ ਹੈ। ਇਹ ਬੁਖ਼ਾਰ ਤੋਂ ਪੀੜਤ ਵਿਅਕਤੀ ਨੂੰ ਰਾਹਤ ਦਿੰਦੀ ਹੈ ਅਤੇ ਨਾਲ ਤੁਹਾਨੂੰ ਸਰੀਰ ਦੀ ਜਕੜਣ ਵਿੱਚ ਰਾਹਤ ਦਿੰਦੀ ਹੈ।
ਕੀ ਤੁਹਾਨੂੰ ਮਰਦਾਨਾ ਕਮਜ਼ੋਰੀ ਜਾਂ ਸ਼ੂਗਰ ਹੈ? ਤਾਂ ਜ਼ਰੂਰ ਪੜ੍ਹੋ ਖ਼ਾਸ ਖ਼ਬਰ
NEXT STORY