ਹੈਲਥ ਡੈਸਕ - ਸਾਡੇ ’ਚੋਂ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਗਰਮ ਚਾਹ ਜਾਂ ਕੌਫੀ ਦੇ ਕੱਪ ਨਾਲ ਕਰਨਾ ਪਸੰਦ ਕਰਦੇ ਹਨ। ਸਰਦੀ ਹੋਵੇ ਜਾਂ ਗਰਮੀ, ਅਸੀਂ ਸਾਰੇ ਸਵੇਰੇ-ਸ਼ਾਮ ਚਾਹ ਪੀਣਾ ਪਸੰਦ ਕਰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਖਾਲੀ ਪੇਟ ਦੁੱਧ ਵਾਲੀ ਚਾਹ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਅਤੇ ਸਵੇਰੇ ਇਕ ਸਿਹਤਮੰਦ ਪੀਣ ਵਾਲੇ ਪਦਾਰਥ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਗੁਲਾਬ ਤੋਂ ਬਣੀ ਚਾਹ ਦਾ ਸੇਵਨ ਕਰ ਸਕਦੇ ਹੋ।
ਗੁਲਾਬ ਦੀਆਂ ਪੱਤੀਆਂ ਤੋਂ ਬਣੀ ਚਾਹ ਨਾ ਸਿਰਫ਼ ਸੁਆਦ ’ਚ ਸ਼ਾਨਦਾਰ ਹੈ, ਸਗੋਂ ਸਿਹਤ ਲਾਭਾਂ ’ਚ ਵੀ ਬਹੁਤ ਵਧੀਆ ਹੈ ਕਿਉਂਕਿ ਗੁਲਾਬ ਦੀਆਂ ਪੱਤੀਆਂ ’ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਆਇਰਨ, ਐਂਟੀ ਡਿਪ੍ਰੈਸੈਂਟ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਅਤੇ ਕੈਲਸ਼ੀਅਮ ਵਰਗੇ ਗੁਣ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਫਾਇਦੇ ਪ੍ਰਦਾਨ ਕਰਨ ’ਚ ਮਦਦ ਕਰ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਇਹ ਚਾਹ ਕਿਸਨੂੰ ਪੀਣੀ ਚਾਹੀਦੀ ਹੈ।
ਗੁਲਾਬ ਦੀ ਚਾਹ ਪੀਣ ਦੇ ਫਾਇਦੇ :-
ਤਣਾਅ ਨੂੰ ਘਟਾਉਂਦੀ ਹੈ
- ਗੁਲਾਬ ਦੀ ਚਾਹ ਦੀ ਮਹਿਕ ਮਨ ਨੂੰ ਸ਼ਾਂਤੀ ਦਿੰਦੀ ਹੈ ਅਤੇ ਤਣਾਅ, ਚਿੰਤਾ ਜਾਂ ਡਿਪ੍ਰੈਸ਼ਨ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਸਕਿਨ ਲਈ ਫਾਇਦੇਮੰਦ
- ਇਹ ਚਾਹ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਸਕਿਨ ਨੂੰ ਨਿਖਾਰਦੇ ਹਨ, ਪਿੰਪਲ ਅਤੇ ਇਨਫੈਕਸ਼ਨ ਤੋਂ ਬਚਾਅ ਕਰਦੇ ਹਨ।
ਹਾਰਮੋਨ ਬੈਲੈਂਸ ਕਰਦੀ ਹੈ
- ਔਰਤਾਂ ’ਚ ਮਾਸਿਕ ਧਰਮ (periods) ਸਮੇਂ ਹੋਣ ਵਾਲੇ ਦਰਦ ਅਤੇ ਚਿੜਚਿਡ਼ੇਪਨ ਨੂੰ ਘਟਾਉਣ ’ਚ ਮਦਦ ਕਰਦੀ ਹੈ।
ਹਾਜ਼ਮੇ ਨੂੰ ਸੁਧਾਰਦੀ ਹੈ
- ਗੁਲਾਬ ਦੀ ਚਾਹ ਪੇਟ ਨੂੰ ਸਾਫ਼ ਰੱਖਣ, ਅਜੀਰਨ ਅਤੇ ਗੈਸ ਆਦਿ ’ਚ ਰਾਹਤ ਦਿੰਦੀ ਹੈ।
ਬਾਡੀ ਡਿਟਾਕਸੀਫਿਕੇਸ਼ਨ ਲਈ ਵਧੀਆ
- ਇਹ ਸਰੀਰ ਵਿਚਾਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦੀ ਹੈ।
ਇਮਿਊਨ ਸਿਸਟਮ ਨੂੰ ਕਰੇ
- ਵਿਟਾਮਿਨ C ਅਤੇ ਐਂਟੀ-ਬੈਕਟੀਰੀਅਲ ਗੁਣਾਂ ਕਰਕੇ ਇਹ ਚਾਹ ਰੋਗ-ਰੋਧਕ ਸ਼ਕਤੀ ਵਧਾਉਂਦੀ ਹੈ।
ਭਾਰ ਘਟਾਉਣ ’ਚ ਸਹਾਇਕ
- ਕੈਲੋਰੀ ਘੱਟ ਹੋਣ ਕਰਕੇ ਇਹ ਚਾਹ ਭੁੱਖ ਨੂੰ ਕੰਟਰੋਲ ਕਰਦੀ ਹੈ ਅਤੇ ਮੈਟਾਬੋਲਿਜ਼ਮ ਵਧਾਉਂਦੀ ਹੈ।
ਚੰਗੀ ਨੀਂਦ
- ਰਾਤ ਨੂੰ ਇਹ ਚਾਹ ਪੀਣ ਨਾਲ ਮਨ ਨੂੰ ਠੰਢਕ ਮਿਲਦੀ ਹੈ ਅਤੇ ਨੀਂਦ ਵਧੀਆ ਆਉਂਦੀ ਹੈ।
ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ
NEXT STORY