ਨਵੀਂ ਦਿੱਲੀ- ਦੇਸ਼ 'ਚ ਅੱਜ ਵੀ ਖੂਨ ਦੀ ਘਾਟ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਕਿਉਂਕਿ ਲੋਕਾਂ ਨੂੰ ਖੂਨਦਾਨ ਕਰਨ ਤੋਂ ਡਰ ਲੱਗਦਾ ਹੈ। ਇਸ ਡਰ ਨੂੰ ਖਤਮ ਕਰਨ ਅਤੇ ਲੋਕਾਂ ਨੂੰ ਬਲੱਡ ਡੋਨੇਸ਼ਨ ਦੇ ਪ੍ਰਤੀ ਪ੍ਰੇਰਿਤ ਕਰਨ ਲਈ ਹਰ ਸਾਲ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਤੁਸੀਂ ਖੂਨਦਾਨ ਕਰਕੇ ਕਈ ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹੋ। ਪਰ ਅੱਜ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਖੂਨਦਾਨ ਕਰਨ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਇਸ ਦੌਰਾਨ ਕਈ ਵੱਡੀਆਂ ਗਲਤੀਆਂ ਕਰ ਦਿੰਦੇ ਹਨ। ਤੁਹਾਨੂੰ ਅੱਜ ਅਜਿਹੀਆਂ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਹੀ ਤੁਹਾਨੂੰ ਖੂਨਦਾਨ ਕਰਨਾ ਚਾਹੀਦੈ। ਖੂਨਦਾਨ ਚੰਗੀ ਤਰ੍ਹਾਂ ਕਰਕੇ ਤੁਸੀਂ ਕਿਸੇ ਜ਼ਰੂਰਤਮੰਦ ਦੀ ਜਾਨ ਬਚਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ 'ਚ....
ਕਿੰਨੇ ਸਮੇਂ ਬਾਅਦ ਕਰ ਸਕਦੇ ਹੋ ਖੂਨਦਾਨ?
ਉਂਝ ਤਾਂ ਕੋਈ ਵੀ ਸਿਹਤਮੰਦ ਵਿਅਕਤੀ ਖੂਨਦਾਨ ਕਰ ਸਕਦਾ ਹੈ। ਮਹਿਲਾਵਾਂ ਚਾਰ ਮਹੀਨੇ 'ਚ ਇਕ ਵਾਰ ਅਤੇ ਪੁਰਸ਼ ਤਿੰਨ ਮਹੀਨੇ 'ਚ ਇਕ ਵਾਰ ਖੂਨਦਾਨ ਕਰ ਸਕਦੇ ਹਨ।

ਇੰਨੀ ਹੋਣੀ ਚਾਹੀਦੀ ਹੈ ਉਮਰ
ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਤੁਹਾਡੀ ਉਮਰ 18 ਸਾਲ ਤੋਂ ਲੈ ਕੇ 65 ਸਾਲ ਹੋਣੀ ਚਾਹੀਦੀ। ਤੁਹਾਡਾ ਭਾਰ ਵੀ ਘੱਟ ਤੋਂ ਘੱਟ 45 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜੇਕਰ ਤੁਹਾਡਾ ਭਾਰ ਇਸ ਤੋਂ ਘੱਟ ਹੈ ਤਾਂ ਤੁਹਾਨੂੰ ਕਮਜ਼ੋਰੀ ਹੋਣ ਦੇ ਨਾਲ-ਨਾਲ ਚੱਕਰ ਵੀ ਆ ਸਕਦੇ ਹਨ।
ਖੂਨਦਾਨ ਤੋਂ ਪਹਿਲਾਂ ਸਮੋਕਿੰਗ ਨਾ ਕਰੋ
ਜੇਕਰ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਖੂਨਦਾਨ ਕਰਨ ਤੋਂ 2 ਘੰਟੇ ਪਹਿਲਾਂ ਸਮੋਕਿੰਗ ਨਾ ਕਰੋ। ਇਸ ਤੋਂ ਇਲਾਵਾ 24 ਘੰਟੇ ਤੋਂ ਪਹਿਲਾਂ ਅਲਕੋਹਲ ਦਾ ਸੇਵਨ ਵੀ ਨਾ ਕਰੋ। ਸਮੋਕਿੰਗ ਅਤੇ ਅਲਕੋਹਲ ਦਾ ਸੇਵਨ ਨਾ ਕਰਨ ਵਾਲੇ ਲੋਕ ਖੂਨਦਾਨ ਕਰਨ ਲਈ ਇਕਦਮ ਉੱਤਮ ਮੰਨੇ ਜਾਂਦੇ ਹਨ।

ਖਾਲੀ ਢਿੱਡ ਨਾ ਜਾਓ
ਤੁਸੀਂ ਜਦੋਂ ਵੀ ਖੂਨਦਾਨ ਕਰਨ ਲਈ ਜਾਓ ਤਾਂ ਖਾਲੀ ਢਿੱਡ ਨਾ ਰਹੋ। ਖੂਨਦਾਨ ਕਰਨ ਤੋਂ ਪਹਿਲੇ ਕੁਝ ਨਾ ਕੁਝ ਜ਼ਰੂਰ ਖਾ ਲਓ।
ਖੂਨਦਾਨ ਕਰਨ ਤੋਂ ਪਹਿਲਾਂ ਤੁਸੀਂ ਆਪਣੀ 8 ਘੰਟੇ ਦੀ ਨੀਂਦ ਵੀ ਜ਼ਰੂਰ ਪੂਰੀ ਕਰੋ।
ਹੀਮੋਗਲੋਬਿਨ ਦੀ ਹੋਣੀ ਚਾਹੀਦੀ ਹੈ ਪੂਰੀ ਮਾਤਰਾ
ਜਦੋਂ ਵੀ ਕੋਈ ਵਿਅਕਤੀ ਖੂਨਦਾਨ ਕਰਨ ਲਈ ਜਾਂਦਾ ਹੈ ਤਾਂ ਉਸ ਦਾ ਬਲੱਡ ਪ੍ਰੈਸ਼ਰ ਵੀ ਕਾਊਂਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਖੂਨ 'ਚ ਮੌਜੂਦ ਹੀਮੋਗਲੋਬਿਨ ਦੀ ਜਾਂਚ ਵੀ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਖੂਨਦਾਨ ਕਰਨ ਵਾਲੇ ਵਿਅਕਤੀ 'ਚ 12.5g/dL ਖੂਨ ਹੋਣਾ ਬਹੁਤ ਹੀ ਜ਼ਰੂਰੀ ਹੈ।

ਖੂਨਦਾਨ ਦੇ ਸਮੇਂ ਸ਼ਾਂਤ ਰਹੋ
ਤੁਸੀਂ ਜਦੋਂ ਵੀ ਖੂਨਦਾਨ ਕਰਨ ਜਾ ਰਹੇ ਹੋ ਤਾਂ ਆਪਣੇ ਆਪ ਨੂੰ ਇਕਦਮ ਸ਼ਾਂਤ ਰੱਖੋ। ਬੈਗ 'ਚ ਜਮ੍ਹਾ ਹੋ ਰਹੇ ਖੂਨ ਨੂੰ ਦੇਖ ਕੇ ਬਿਲਕੁੱਲ ਵੀ ਨਾ ਘਬਰਾਓ।
ਖੂਨਦਾਨ ਤੋਂ ਬਾਅਦ ਕਰੋ ਆਰਾਮ
ਖੂਨਦਾਨ ਕਰਨ ਤੋਂ ਬਾਅਦ ਲਗਭਗ 10 ਮਿੰਟ ਤੱਕ ਲੇਟੇ ਰਹੋ। ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਹੀ ਬਿਸਤਰ ਤੋਂ ਉੱਠੋ। ਖੂਨਦਾਨ ਕਰਨ ਤੋਂ ਬਾਅਦ ਹੈਲਦੀ ਅਤੇ ਤਰਲ ਪਦਾਰਥ ਦਾ ਸੇਵਨ ਹੀ ਕਰੋ। ਤੁਸੀਂ ਤਾਜ਼ੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ।

Health tips : ਬਰਸਾਤ ਦੇ ਮੌਸਮ 'ਚ ਫੈਲਦੀਆਂ ਨੇ ਟਾਈਫਾਈਡ ਸਣੇ ਇਹ ਬਿਮਾਰੀਆਂ, ਜਾਣੋ ਬਚਾਅ ਦੇ ਢੰਗ
NEXT STORY