ਜਲੰਧਰ (ਬਿਊਰੋ)– ਮਲੱਠੀ ’ਚ ਕਈ ਪੋਸ਼ਕ ਤੱਤਾਂ ਨਾਲ ਔਸ਼ਦੀ ਗੁਣ ਵੀ ਪਾਏ ਜਾਂਦੇ ਹਨ। ਅਜਿਹੇ ’ਚ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਮਲੱਠੀ ਨਾਲ ਕਈ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ। ਇਹ ਇਕ ਜੜੀ-ਬੂਟੀ ਦੇ ਤੌਰ ’ਤੇ ਕੰਮ ਕਰਦੀ ਹੈ, ਜਿਸ ਨਾਲ ਦਿਲ ਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ ’ਚ ਮਦਦ ਮਿਲਦੀ ਹੈ। ਇਹ ਦਿਖਣ ’ਚ ਇਕ ਝਾੜੀ ਵਰਗੇ ਪੌਦੇ ਦੀ ਤਰ੍ਹਾਂ ਹੁੰਦੀ ਹੈ ਪਰ ਇਸ ਦੇ ਫਾਇਦੇ ਬਹੁਤ ਜ਼ਿਆਦਾ ਹਨ। ਇਸ ਦੀ ਵਰਤੋਂ ਨਾਲ ਮੌਸਮੀ ਸਰਦੀ-ਖਾਂਸੀ, ਜ਼ੁਕਾਮ ਤੋਂ ਲੈ ਕੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ–
ਮਲੱਠੀ ’ਚ ਹੁੰਦੇ ਨੇ ਕਈ ਪੋਸ਼ਕ ਤੱਤ
ਮਲੱਠੀ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ ਆਕਸੀਡੈਂਟ, ਐਂਟੀ ਵਾਇਰਲ ਤੇ ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰੀ ਹੁੰਦੀ ਹੈ।
ਪਾਚਨ ਤੰਤਰ ਰੱਖੇ ਠੀਕ
ਕਿਸੇ ਵੀ ਬੀਮਾਰੀ ਦੀ ਸ਼ੁਰੂਆਤ ਪੇਟ ਖ਼ਰਾਬ ਹੋਣ ਨਾਲ ਹੁੰਦੀ ਹੈ। ਜੇਕਰ ਪਾਚਨ ਤੰਤਰ ਕਮਜ਼ੋਰ ਹੋਵੇਗਾ ਤਾਂ ਸਰੀਰ ਬਿਹਤਰ ਤਰੀਕੇ ਨਾਲ ਵਿਕਾਸ ਨਹੀਂ ਕਰ ਪਾਵੇਗਾ। ਅਜਿਹੇ ’ਚ ਮਲੱਠੀ ਖਾਣ ਨਾਲ ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਕਿ ਗੈਸ, ਸੋਜ, ਅਪਚ, ਉਲਟੀ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ। ਇਸ ’ਚ ਮੌਜੂਦ ਔਸ਼ਦੀ ਗੁਣ ਪੇਟ ਨੂੰ ਠੀਕ ਰੱਖਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਕੋਸੇ ਪਾਣੀ ’ਚ ਮਲੱਠੀ ਦਾ ਪਾਊਡਰ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਮਿਸ਼ਰਣ ਨੂੰ ਹਲਕਾ ਠੰਡਾ ਕਰਕੇ ਛਾਣ ਕੇ ਪੀਓ।
ਸੁੱਕੀ ਖਾਂਸੀ ਤੋਂ ਦਿਵਾਉਂਦੀ ਹੈ ਰਾਹਤ
ਜਿਨ੍ਹਾਂ ਲੋਕਾਂ ਨੂੰ ਸੁੱਕੀ ਖਾਂਸੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਮਲੱਠੀ ਦੀ ਵਰਤੋਂ ਕਰਨੀ ਕਾਫ਼ੀ ਫਾਇਦੇਮੰਦ ਹੁੰਦੀ ਹੈ। 2-4 ਕਾਲੀ ਮਿਰਚ ਦੇ ਦਾਣਿਆਂ ਨੂੰ 1 ਮਲੱਠੀ ਦੇ ਨਾਲ ਪੀਸ ਕੇ ਤਿਆਰ ਪਾਊਡਰ ਦੀ ਵਰਤੋਂ ਕਰਨ ਨਾਲ ਸੁੱਕੀ ਖਾਂਸੀ ਤੋਂ ਛੇਤੀ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਪਾਣੀ ’ਚ ਉਬਾਲ ਕੇ ਵੀ ਪੀ ਸਕਦੇ ਹੋ। ਇਸ ਦੀ ਵਰਤੋਂ ਨਾਲ ਗਲੇ ’ਚ ਖਰਾਸ਼, ਦਰਦ, ਜਲਣ ਆਦਿ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਪੇਟ ’ਚ ਅਲਸਰ ਦੀ ਪ੍ਰੇਸ਼ਾਨੀ ਨੂੰ ਕਰੇ ਦੂਰ
ਜ਼ਿਆਦਾ ਤਲਿਆ, ਮਸਾਲੇਦਾਰ ਭੋਜਨ ਖਾਣ ਨਾਲ ਪੇਟ ਨੂੰ ਅਲਸਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਮਲੱਠੀ ਦੀ ਜੜ੍ਹ ਦੇ ਪਾਊਡਰ ਦੀ ਪਾਣੀ ਨਾਲ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ਦੌਰਾਨ ਸਰੀਰ ’ਚ ਐਸੇਡਿਟੀ, ਅਪਚ ਦੀ ਪ੍ਰੇਸ਼ਾਨੀ ਦੂਰ ਕਰਕੇ ਪੇਟ ’ਚ ਬਣੇ ਅਲਸਰ ਦੇ ਜ਼ਖ਼ਮਾਂ ਨੂੰ ਠੀਕ ਕਰਨ ’ਚ ਮਦਦ ਕਰਦੀ ਹੈ।
ਦਿਲ ਦਾ ਰੱਖੇ ਧਿਆਨ
ਅੱਜ ਦੇ ਸਮੇਂ ’ਚ ਲੋਕਾਂ ਨੂੰ ਦਿਲ ਨਾਲ ਸਬੰਧਤ ਕਈ ਬੀਮਾਰੀਆਂ ਲੱਗੀਆਂ ਹਨ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ’ਚ ਖ਼ੂਨ ਦਾ ਦੌਰਾ ਵਧੀਆ ਤਰੀਕੇ ਨਾਲ ਹੋਣ ’ਚ ਮਦਦ ਮਿਲਦੀ ਹੈ। ਇਹ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਕੇ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਅਜਿਹੇ ’ਚ ਹਾਰਟ ਅਟੈਕ ਆਉਣ ਤੋਂ ਬਚਾਅ ਰਹਿੰਦਾ ਹੈ।
ਚਮੜੀ ਲਈ ਫਾਇਦੇਮੰਦ
ਸਰੀਰ ਦੇ ਨਾਲ-ਨਾਲ ਚਮੜੀ ਸੜ੍ਹ ਜਾਣ ਨਾਲ ਮਲੱਠੀ ਦਾ ਪੇਸਟ ਤਿਆਰ ਕਰਕੇ ਲਗਾਉਣ ਨਾਲ ਰਾਹਤ ਮਿਲਦੀ ਹੈ। ਇਸ ਲਈ ਮਲੱਠੀ ਪਾਊਡਰ ਨੂੰ ਮੱਖਣ ਦੇ ਨਾਲ ਮਿਕਸ ਕਰਕੇ ਪ੍ਰਭਾਵਿਤ ਥਾਵਾਂ ’ਤੇ ਲਗਾਉਣ ਨਾਲ ਛੇਤੀ ਆਰਾਮ ਮਿਲਦਾ ਹੈ। ਨਾਲ ਹੀ ਸੜੇ ਦਾ ਨਿਸ਼ਾਨ ਵੀ ਕਾਫ਼ੀ ਹੱਦ ਤੱਕ ਠੀਕ ਹੋ ਜਾਂਦਾ ਹੈ।
ਭਾਰ ਨੂੰ ਕਰੇ ਕੰਟਰੋਲ
ਮਲੱਠੀ ’ਚ ਭਾਰੀ ਮਾਤਰਾ ’ਚ ਪੋਸ਼ਕ ਤੱਤ ਹੋਣ ਨਾਲ ਸਰੀਰ ’ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕਰਕੇ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਜੋ ਲੋਕ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਆਪਣੀ ਡਾਈਟ ’ਚ ਮਲੱਠੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਮੂੰਹ ਦੇ ਛਾਲਿਆਂ ਦੀ ਸਮੱਸਿਆ ਕਰੇ ਦੂਰ
ਜਿਨ੍ਹਾਂ ਲੋਕਾਂ ਨੂੰ ਮੂੰਹ ਦੇ ਛਾਲੇ ਹੋਣ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਮਲੱਠੀ ਦੇ ਟੁੱਕੜੇ ਨੂੰ ਥੋੜ੍ਹਾ ਸ਼ਹਿਦ ਲਗਾ ਕੇ ਚੂਸਣ ਨਾਲ ਫਾਇਦਾ ਮਿਲਦਾ ਹੈ।
ਨੋਟ– ਤੁਸੀਂ ਮਲੱਠੀ ਦੀ ਵਰਤੋਂ ਕਿੰਝ ਕਰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਰਦਾਨਾ ਕਮਜ਼ੋਰੀ ਤੋਂ ਨਾ ਹੋਵੋ ਪਰੇਸ਼ਾਨ, ਸਰਦੀਆਂ 'ਚ ਵਰਦਾਨ ਇਹ ਦੇਸੀ ਸਮਾਧਾਨ
NEXT STORY