ਵਾਸ਼ਿੰਗਟਨ– ਕਈ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਅਾਂ ’ਚ ਪਾਇਆ ਜਾਣ ਵਾਲਾ ਇਕ ਕੁਦਰਤੀ ਯੌਗਿਕ ਸਰੀਰ ’ਚ ਕੋਸ਼ਿਕਾਵਾਂ ਨੂੰ ਪਹੁੰਚਣ ਵਾਲੇ ਨੁਕਸਾਨ ਦਾ ਪੱਧਰ ਘੱਟ ਕਰਕੇ ਬੁਢਾਪੇ ਨਾਲ ਲੜਨ ’ਚ ਮਦਦਗਾਰ ਸਾਬਤ ਹੋ ਸਕਦਾ ਹੈ। ਵਿਗਿਆਨੀਅਾਂ ਨੇ ਇਕ ਨਵੇਂ ਅਧਿਐਨ ਦੇ ਆਧਾਰ ’ਤੇ ਇਹ ਗੱਲ ਕਹੀ ਹੈ। ਅਮਰੀਕਾ ਦੀ ਮਿਨੇਸੋਟਾ ਯੂਨੀਵਰਸਿਟੀ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਲੋਕਾਂ ਦੀ ਉਮਰ ਵਧਦੀ ਹੈ, ਉਨ੍ਹਾਂ ’ਚ ਡੈਮੇਜ ਕੋਸ਼ਿਕਾਵਾਂ ਜਮ੍ਹਾ ਹੋਣ ਲੱਗਦੀਅਾਂ ਹਨ, ਜੋ ਇਕ ਨਿਸ਼ਚਿਤ ਪੱਧਰ ’ਤੇ ਖੁਦ ਵੀ ਵਧੇਰੇ ਉਮਰ ਦੀਅਾਂ ਹੋਣ ਲੱਗਦੀਅਾਂ ਹਨ, ਜਿਸ ਨੂੰ ਸੈਲੂਲਰ ਸੈਨੇਸੈਂਸ ਕਿਹਾ ਜਾਂਦਾ ਹੈ।
ਇਕ ਯੁਵਾ ਵਿਅਕਤੀ ਦਾ ਪ੍ਰਤੀਰੋਧਕ ਤੰਤਰ ਸਿਹਤਮੰਦ ਹੁੰਦਾ ਹੈ ਅਤੇ ਵਿਗੜੀਅਾਂ ਹੋਈਅਾਂ ਕੋਸ਼ਿਕਾਵਾਂ ਨੂੰ ਹਟਾਉਣ ’ਚ ਸਮਰੱਥ ਹੁੰਦਾ ਹੈ। ਹਾਲਾਂਕਿ ਜਿਵੇਂ-ਜਿਵੇਂ ਉਮਰ ਵਧਦੀ ਹੈ, ਇਹ ਕੋਸ਼ਿਕਾਵਾਂ ਬਹੁਤ ਪ੍ਰਭਾਵੀ ਢੰਗ ਨਾਲ ਨਹੀਂ ਹਟਦੀਅਾਂ। ਨਤੀਜੇ ਵਜੋਂ ਉਹ ਜਮ੍ਹਾ ਹੋਣੀਅਾਂ ਸ਼ੁਰੂ ਹੋ ਜਾਂਦੀਅਾਂ ਹਨ, ਜਿਸ ਨਾਲ ਮਾਮੂਲੀ ਸੋਜ ਹੋਣ ਲੱਗਦੀ ਹੈ ਅਤੇ ਅਜਿਹੇ ਅੈਂਜ਼ਾਈਮ ਛੱਡੇ ਜਾਂਦੇ ਹਨ, ਜੋ ਟਿਸ਼ੂਅਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਨਵੇਂ ਅਧਿਐਨ ’ਚ ਖੋਜਕਾਰਾਂ ਨੇ ਦੇਖਿਆ ਕਿ ਸੇਟਿਨ ਨਾਂ ਦਾ ਕੁਦਰਤੀ ਪਦਾਰਥ ਸਰੀਰ ’ਚ ਇਨ੍ਹਾਂ ਨੁਕਸਾਨੀਅਾਂ ਕੋਸ਼ਿਕਾਵਾਂ ਦੇ ਪੱਧਰ ਨੂੰ ਘਟਾਉਂਦਾ ਹੈ।
ਜ਼ਿਆਦਾ ਪਾਣੀ ਪੀਣ ਨਾਲ ਵੀ ਸਰੀਰ ਨੂੰ ਹੋ ਸਕਦੇ ਹਨ 5 ਵੱੱਡੇ ਨੁਕਸਾਨ
NEXT STORY