ਜਲੰਧਰ— ਪਪੀਤਾ ਸਿਹਤ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸਿਹਤ ਲਾਭ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ ਬੀਜ ਦੇ ਅਨੋਖੇ ਸਿਹਤ ਲਾਭ ਦੇ ਵਿਸ਼ੇ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ ਕਿ ਪਪੀਤੇ ਦੇ ਬੀਜ ਵੀ ਖਾਣਯੋਗ ਹੁੰਦੇ ਹਨ ਅਤੇ ਇਸ ਦੇ ਕਈ ਸਿਹਤਮੰਦ ਲਾਭ ਹਨ। ਪਪੀਤੇ ਦੇ ਬੀਜ ਨੂੰ ਵਰਤੋਂ 'ਚ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਨੂੰ ਸੁੱਕਾ ਕੇ ਫਿਰ ਪੀਸ ਕੇ, ਕਿਸੇ ਕੰਟੇਨਰ 'ਚ ਭਵਿੱਖ 'ਚ ਵਰਤੋਂ ਹੇਤੂ ਰੱਖਣਾ ਹੈ। ਪਪੀਤੇ ਦੇ ਬੀਜ਼ ਦੇ ਬਹੁਤ ਤਰ੍ਹਾਂ ਦੇ ਲਾਭ ਹਨ। ਪਪੀਤੇ ਦੇ ਬੀਜ਼ ਐਂਟੀਬੈਕਟੀਰੀਅਲ ਹੋਣ ਕਾਰਨ ਪਾਚਨ ਤੰਤਰ, ਗੁਰਦਾ ਅਤੇ ਜਿਗਰ ਦੇ ਸਿਹਤ ਸੰਬੰਧੀ ਉੱਤਮ ਮੰਨੇ ਜਾਂਦੇ ਹਨ। ਇਹ ਗੱਲ ਤਾਂ ਹਰ ਕੋਈ ਜਾਣਦਾ ਹੈ ਕਿ ਪਪੀਤਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਇਹ ਗੱਲ ਸ਼ਾਇਦ ਕੋਈ-ਕੋਈ ਹੀ ਵਿਅਕਤੀ ਜਾਣਦਾ ਹੈ ਕਿ ਪਪੀਤੇ ਦੇ ਬੀਜ ਵੀ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ।
ਪਪੀਤੇ ਦੇ ਬੀਜਾਂ ਨੂੰ ਫਾਇਦਾ
1. ਲੀਵਰ ਸਿਰੋਸਿਸ ਦਾ ਇਲਾਜ
ਪਪੀਤੇ ਦੇ ਬੀਜ ਥਰਿੱਡ ਰੋਗ ਦਾ ਕੁਦਰਤੀ ਇਲਾਜ ਹੈ। ਨਿੰਬੂ ਦੇ ਰਸ ਨਾਲ ਪਪੀਤੇ ਦੇ ਬੀਜ ਦਾ ਲਗਾਤਾਰ 2 ਮਹੀਨੇ ਸੇਵਨ ਕਰਨ ਨਾਲ ਥਰਿੱਡ ਰੋਗ ਠੀਕ ਹੋ ਜਾਂਦਾ ਹੈ।
2. ਵਾਇਰਲ ਇਨਫੈਕਸ਼ਨ
ਪਪੀਤੇ ਦੇ ਬੀਜ ਵਿਸ਼ਾਣੂਰੋਧੀ ਹੋਣ ਕਾਰਨ ਛੋਟੇ-ਮੋਟੇ ਵਾਇਰਲ ਇਨਫੈਕਸ਼ਨ ਨੂੰ ਸੌਖੀ ਤਰ੍ਹਾਂ ਠੀਕ ਕਰ ਦਿੰਦੇ ਹਨ।
3. ਕੈਂਸਰ
ਇਸ ਦੇ ਬੀਜਾਂ 'ਚ ਮੌਜੂਦ ਘਟਕ ਕੈਂਸਰ ਅਤੇ ਟਿਊਮਰ ਵਰਗੀਆਂ ਬੀਮਾਰੀਆਂ ਦੇ ਵਿਕਾਸ ਨੂੰ ਰੋਕ ਦਿੰਦੇ ਹਨ। ਪਪੀਤੇ ਦੇ ਬੀਜ ਗੁਦਾ, ਲਊਕੇਮੀਆ, ਪੁਰਸ਼ ਗ੍ਰੰਥੀ ਅਤੇ ਕੈਂਸਰ ਇਲਾਜ 'ਚ ਸਮਰੱਥ ਹੈ।
4. ਕਿਡਨੀ
ਗੁਰਦੇ ਦੀਆਂ ਬੀਮਾਰੀਆਂ ਦੇ ਇਲਾਜ 'ਚ ਵੀ ਪਪੀਤੇ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਗੁਰਦੇ ਦੀ ਕਾਰਜਪ੍ਰਣਾਲੀ ਨੂੰ ਰੋਕਣ 'ਚ ਸਮਰੱਥ ਹੈ।
5. ਗਠੀਆ ਰੋਗ 'ਚ ਲਾਭਦਾਇਕ
ਪਪੀਤੇ ਦੇ ਬੀਜ ਦੇ ਗੁਣ ਗਠੀਆ ਅਤੇ ਜੋੜਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਵੀ ਬਹੁਤ ਉੱਤਮ ਮੰਨੇ ਜਾਂਦੇ ਹਨ।
ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਸਰਦਾਰ ਹੈ ਇਹ ਚਟਨੀ
NEXT STORY