ਜਲੰਧਰ (ਬਿਊਰੋ) - ਅੱਜ ਦੇ ਦੌਰ ਵਿਚ ਲੋਕਾਂ ਨੂੰ ਕੰਮ ਦੀ ਜ਼ਿਆਦਾ ਚਿੰਤਾ ਰਹਿੰਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਥਕਾਨ ਵੀ ਹੋ ਜਾਂਦੀ ਹੈ। ਇਸ ਦੇ ਕਾਰਨ ਅਕਸਰ ਲੋਕ ਸਿਰ ਦਰਦ ਦਾ ਸ਼ਿਕਾਰ ਹੋ ਜਾਂਦੇ ਹਨ। ਅੱਧੇ ਸਿਰ ਦਰਦ ਦੀ ਸਮੱਸਿਆ ਸਾਈਲੈਂਟ ਕਿਲਰ ਦੀ ਤਰ੍ਹਾਂ ਅਚਾਨਕ ਅਟੈਕ ਕਰਦਾ ਹੈ। ਇਸ ਨਾਲ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ। ਗਰਮੀਆਂ ਵਿੱਚ ਮਾਈਗ੍ਰੇਨ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ। ਗਰਮੀਆਂ ਵਿੱਚ ਵਧਿਆ ਹੋਇਆ ਤਾਪਮਾਨ ਅਤੇ ਗਰਮ ਵਾਤਾਵਰਣ ਕਰਕੇ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਕਾਫ਼ੀ ਦਰਦ ਸਹਿਣਾ ਪੈਂਦਾ ਹੈ। ਇਸ ਲਈ ਜ਼ਰੂਰੀ ਹੈ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖੋ। ਅੱਧੇ ਸਿਰ ਵਿਚ ਦਰਦ ਹੋਣ ਦੀ ਸਮੱਸਿਆ 'ਤੇ ਕਿਹੜੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ, ਦੇ ਬਾਰੇ ਆਓ ਜਾਣਦੇ ਹਾਂ....
ਗਰਮੀਆਂ ਵਿੱਚ ਕਿਉਂ ਵਧ ਜਾਂਦਾ ਹੈ ਮਾਈਗ੍ਰੇਨ
ਗਰਮੀਆਂ ਵਿੱਚ ਵਧੇ ਹੋਏ ਤਾਪਮਾਨ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਕਰਕੇ ਮਾਈਗ੍ਰੇਨ ਦਾ ਦਰਦ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗਲਤ ਖਾਣ-ਪੀਣ, ਡੀਹਾਈਡ੍ਰੇਸ਼ਨ, ਸੋਡਾ, ਕੋਲਡ ਡਰਿੰਕ ਦਾ ਸੇਵਨ ਮਾਈਗ੍ਰੇਨ ਦਰਦ ਵਧਾ ਦਿੰਦਾ ਹੈ। ਗਰਮੀ ਦੇ ਕਰਕੇ ਸਰੀਰ ਦਾ ਆਕਸੀਜਨ ਲੇਵਲ ਪ੍ਰਭਾਵਿਤ ਹੁੰਦਾ ਹੈ। ਇਸ ਕਰਕੇ ਵੀ ਦਰਦ ਵਧ ਜਾਂਦਾ ਹੈ।

ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ
ਚਾਹ ਜਾਂ ਕੌਫੀ
ਜ਼ਿਆਦਾਤਰ ਲੋਕ ਸਿਰ ਦਰਦ ਦੀ ਸਮੱਸਿਆ ਨੂੰ ਠੀਕ ਕਰਨ ਲਈ ਚਾਹ ਜਾਂ ਕੌਫੀ ਪੀਂਦੇ ਹਨ। ਇਨ੍ਹਾਂ ਵਿੱਚ ਕੈਫਿਨ ਪਾਇਆ ਜਾਂਦਾ ਹੈ, ਜੋ ਦਿਮਾਗ ਦੀਆਂ ਨਸਾਂ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਘੱਟ ਹੋ ਜਾਂਦਾ ਹੈ, ਜਿਹੜਾ ਬਾਅਦ ਵਿੱਚ ਮਾਈਗ੍ਰੇਨ ਦਾ ਕਾਰਨ ਬਣਦਾ ਹੈ।
ਪਨੀਰ
ਮਾਈਗ੍ਰੇਨ ਦੇ ਰੋਗੀ ਗਰਮੀਆਂ ਵਿੱਚ ਪਨੀਰ ਦਾ ਸੇਵਨ ਨਾ ਕਰੋ, ਕਿਉਂਕਿ ਇਹ ਮਾਈਗ੍ਰੇਨ ਦਾ ਦਰਦ ਵਧਾਉਣ ਹੈ। ਸੁੱਕੇ ਮੇਵੇ ਵੀ ਗਰਮੀ ਵਿੱਚ ਮਾਈਗ੍ਰੇਨ ਦਾ ਦਰਦ ਵਧਾਉਂਦੇ ਹਨ।

ਖੱਟੇ ਫਲਾਂ ਦਾ ਸੇਵਨ
ਸੰਤਰਾ, ਨਿੰਬੂ ਅਤੇ ਕੀਵੀ ਵਰਗੇ ਫਲ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਜਾਣੇ ਜਾਂਦੇ ਹਨ। ਇਹ ਸਾਰੇ ਫਲ ਵਿਟਾਮਿਨ-ਸੀ ਦੇ ਚੰਗੇ ਸਰੋਤ ਹਨ ਪਰ ਮਾਈਗ੍ਰੇਨ ਤੋਂ ਪੀੜਤ ਲੋਕ ਇਨ੍ਹਾਂ ਫਲਾਂ ਦਾ ਸੇਵਨ ਨਾ ਕਰਨ, ਕਿਉਂਕਿ ਇਸ ਨਾਲ ਸਿਰ ਦਰਦ ਦੀ ਸਮੱਸਿਆ ਜ਼ਿਆਦਾ ਹੋ ਸਕਦੀ ਹੈ।
ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ
ਗਰਮੀ ਵਿੱਚ ਆਈਸਕ੍ਰੀਮ ਅਤੇ ਠੰਢੀਆਂ ਚੀਜ਼ਾਂ ਦਾ ਸੇਵਨ ਮਾਈਗ੍ਰੇਨ ਦਾ ਦਰਦ ਵਧਾਉਂਦਾ ਹੈ। ਐਕਸਰਸਾਈਜ਼ ਕਰਨ ਤੋਂ ਤੁਰੰਤ ਬਾਅਦ ਜਾਂ ਜਦੋਂ ਸਰੀਰ ਗਰਮ ਹੋਵੇ, ਤਾਂ ਕਦੇ ਵੀ ਇਨ੍ਹਾਂ ਚੀਜ਼ਾਂ ਦਾ ਸੇਵਨ ਨਾ ਕਰੋ ।
ਚਾਕਲੇਟ
ਚਾਕਲੇਟ ਵਿੱਚ ਕੈਫੀਨ ਅਤੇ ਵੀਟਾਫੈਨਿਲ ਥਾਈਲਾਮੀਨ ਨਾਮਕ ਤੱਤ ਹੁੰਦਾ ਹੈ। ਇਸ ਕਰ ਕੇ ਬਲੱਡ ਸੈੱਲਸ ਵਿੱਚ ਖਿਚਾਅ ਪੈਦਾ ਹੁੰਦਾ ਹੈ, ਜੋ ਮਾਈਗ੍ਰੇਨ ਦੇ ਮਰੀਜ਼ਾਂ ਲਈ ਹਾਨੀਕਾਰਕ ਹੁੰਦਾ ਹੈ। ਇਸ ਲਈ ਮਾਈਗ੍ਰੇਨ ਦੇ ਰੋਗੀਆਂ ਨੂੰ ਚਾਕਲੇਟ ਦਾ ਸੇਵਨ ਨਹੀਂ ਕਰਨਾ ਚਾਹੀਦਾ ।

Health Tips: ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾਓ ਹਮੇਸ਼ਾ ਲਈ ਰਾਹਤ
NEXT STORY