ਜਲੰਧਰ - ਅੱਜ ਦੇ ਦੌਰ ‘ਚ ਫਰਿਜ ਹਰੇਕ ਇਨਸਾਨ ਦੀ ਜ਼ਰੂਰਤ ਬਣ ਗਈ ਹੈ। ਇਸ ਨਾਲ ਹਰੇਕ ਸ਼ਖਸ ਦੀ ਜ਼ਿੰਦਗੀ ਵੀ ਬਹੁਤ ਅਰਾਮਦਾਇਕ ਹੋ ਗਈ ਹੈ, ਜਿਸ ਨਾਲ ਉਹ ਕਿਸੇ ਤਰ੍ਹਾਂ ਦਾ ਸਾਮਾਨ ਘਰ 'ਚ ਲਿਆ ਕੇ ਰੱਖ ਸਕਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਹ ਨਹੀਂ ਜਾਣਦੇ ਕਿ ਕਿਹੜਾ ਸਮਾਨ ਫਰਿਜ 'ਚ ਰੱਖਣ ਵਾਲਾ ਹੈ ਅਤੇ ਕਿਹੜਾ ਨਹੀਂ ਰੱਖਣਾ ਚਾਹੀਦਾ। ਲੋਕ ਬਾਹਰ ਤੋਂ ਲਿਆਂਦੇ ਸਾਰੇ ਸਾਮਾਨ ਨੂੰ ਫਰਿਜ 'ਚ ਰੱਖ ਦਿੰਦੇ ਹਨ, ਜਿਸ ਨਾਲ ਫਰਿਜ ਭਰ ਤਾਂ ਜ਼ਰੂਰ ਜਾਂਦੀ ਹੈ ਪਰ ਕਈ ਵਾਰ ਉਹ ਸਾਰਾ ਸਾਮਾਨ ਫਰਿਜ ਨੂੰ ਖ਼ਰਾਬ ਵੀ ਕਰ ਦਿੰਦਾ ਹੈ। ਇਸ ਨਾਲ ਫਰਿਜ ’ਚੋਂ ਮੁਸ਼ਕ (ਬਦਬੂ) ਆਉਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਕਿਹੜਾ ਸਮਾਨ ਫਰਿਜ 'ਚ ਨਹੀਂ ਰੱਖਣਾ ਚਾਹੀਦਾ।
ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਨੂੰ ਕਦੇ ਨਾ ਰੱਖੋ ਫਰਿਜ ’ਚ-
1. ਜਦੋ ਅਸੀਂ ਬਾਜ਼ਾਰ ਤੋਂ ਟਮਾਟਰ ਲਿਆਉਂਦੇ ਹਾਂ ਤਾਂ ਉਨ੍ਹਾਂ ਨੂੰ ਸਾਨੂੰ ਫਰਿਜ 'ਚ ਨਹੀਂ ਰੱਖਣਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ ਫਰਿਜ 'ਚ ਰੱਖਣ ਨਾਲ ਟਮਾਟਰ ਦਾ ਸਵਾਦ ਖਰਾਬ ਹੋ ਜਾਂਦਾ ਹੈ।
2. ਪਿਆਜ਼ ਨੂੰ ਵੀ ਫਰਿਜ 'ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਨਮੀ ਨਾਲ ਪਿਆਜ ਖ਼ਰਾਬ ਹੋ ਜਾਂਦਾ ਹੈ।
3. ਸ਼ਹਿਦ ਨੂੰ ਫਰਿਜ 'ਚ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਕਈ ਸਾਲ ਖਰਾਬ ਨਹੀਂ ਹੁੰਦਾ।
4. ਬਰੈਡ ਵੀ ਫਰਿਜ 'ਚ ਨਹੀਂ ਰੱਖਣੇ ਚਾਹੀਦੇ, ਕਿਉਂਕਿ ਫਰਿਜ 'ਚ ਰੱਖੀ ਹੋਈ ਬਰੈਡ ਜਲਦੀ ਸੁੱਕ ਜਾਂਦੀ ਹੈ।
5. ਠੰਡੇ ਤਾਪਮਾਨ ਕਾਰਕੇ ਆਲੂ ਸਟਾਰਚ ਸੂਗਰ 'ਚ ਬਦਲ ਜਾਂਦਾ ਹੈ, ਜਿਹੜਾ ਕਿ ਸੂਗਰ ਦੇ ਮਰੀਜ਼ਾਂ ਲਈ ਘਾਤਕ ਹੈ।
6. ਆਲੂ ਵਾਂਗ ਲਸਣ ਨੂੰ ਵੀ ਫਰਿਜ 'ਚ ਰੱਖਣ ਨਾਲ ਨੁਕਸਾਨ ਹੋ ਸਕਦਾ ਹੈ।
7. ਸੇਬ ਨੂੰ ਫਰਿਜ 'ਚ ਰੱਖਣ ਨਾਲ ਇਸ ਦੇ ਇੰਜਾਇਮ ਐਕਟਿਵ ਹੋ ਜਾਂਦੇ ਹਨ, ਜਿਸ ਨਾਲ ਇਹ ਛੇਤੀ ਪੱਕਣਾ ਸ਼ੁਰੂ ਹੋ ਜਾਂਦਾ ਹੈ। ਬਾਅਦ 'ਚ ਇਹ ਸੜਨ ਲੱਗ ਜਾਂਦਾ ਹੈ।
8. ਨਿੰਬੂ ਵੀ ਫਰਿਜ 'ਚ ਰੱਖਣ ਨਾਲ ਖਰਾਬ ਹੋ ਜਾਂਦੇ ਹਨ।
9. ਖੀਰੇ ਵੀ ਫਰਿਜ 'ਚ ਰੱਖਣ ਨਾਲ ਖਰਾਬ ਹੋ ਜਾਂਦੇ ਹਨ, ਜਿਸ ਨਾਲ ਇਸ ਦੀ ਪੌਸ਼ਟਿਕਤਾ ਘੱਟ ਜਾਂਦੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਕੱਚੇ ਪਿਆਜ਼ ਦਾ ਸੇਵਨ ਸਿਹਤ ਲਈ ਹੈ ਗੁਣਕਾਰੀ, ਫਾਇਦੇ ਜਾਣ ਹੋ ਜਾਵੋਗੇ ਹੈਰਾਨ
NEXT STORY