ਗਰਭ-ਅਵਸਥਾ ਦੇ ਦੌਰਾਨ ਖੁਸ਼ੀ ਦੇ ਨਾਲ-ਨਾਲ ਪਰੇਸ਼ਾਨੀਆਂ ਵੀ ਵਧ ਜਾਂਦੀਆਂ ਹਨ। ਇਸ ਦੌਰਾਨ ਜੋ ਵੀ ਮਾਂ ਕਰਦੀ ਹੈ ਉਹ ਹੀ ਪੇਟ 'ਚ ਪਲ ਰਿਹਾ ਬੱਚਾ ਕਰਦਾ ਹੈ। ਜੇਕਰ ਮਾਂ ਵਧੀਆ ਅਤੇ ਸਿਹਤਮੰਦ ਭੋਜਨ ਖਾਂਦੀ ਹੈ ਤਾਂ ਬੱਚੇ ਨੂੰ ਵਧੀਆ ਪੋਸ਼ਣ ਮਿਲੇਗਾ। ਸ਼ੁੱਧ ਹਵਾ 'ਚ ਸਾਹ ਲਵੇਗੀ ਤਾਂ ਬੱਚਾ ਸ਼ੁੱਧ ਹਵਾ ਲਵੇਗਾ। ਪੇਂਟ ਦੀ ਖੁਸ਼ਬੂ ਹਵਾ ਨੂੰ ਪ੍ਰਭਾਵਿਤ ਕਰਦੀ ਹੈ। ਕੁਝ ਲੋਕਾਂ ਨੂੰ ਪੇਂਟ ਦੀ ਖੁਸ਼ਬੂ ਵਧੀਆ ਲੱਗਦੀ ਹੈ ਅਤੇ ਉਨ੍ਹਾਂ ਲਈ ਇਹ ਨਸ਼ੇ ਦੀ ਤਰ੍ਹਾਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗਰਭ-ਅਵਸਥਾ 'ਚ ਪੇਂਟ ਦੀ ਖੁਸ਼ਬੂ ਲੈਣਾ ਸੁੱਰਖਿਅਤ ਹੈ ਜਾਂ ਨਹੀਂ।
ਗਰਭ-ਅਵਸਥਾ ਅਤੇ ਪੇਂਟ—ਗਰਭ-ਅਵਸਥਾ ਦੇ ਦੌਰਾਨ ਅਜਿਹੀ ਜਗ੍ਹਾ ਜਾÎਣ ਤੋਂ ਬਚਣਾ ਚਾਹੀਦਾ ਹੈ ਜਿੱਥੇ ਪੇਂਟ ਹੋ ਰਿਹਾ ਹੋਵੇ। ਜਿਸ ਕਮਰੇ 'ਚ ਤਾਜ਼ਾ-ਤਾਜ਼ਾ ਪੇਂਟ ਹੋ ਰਿਹਾ ਹੋਵੇ ਉਸ ਕਮਰੇ 'ਚ ਨਾ ਜਾਓ। ਜ਼ਿਆਦਾ ਪੇਂਟ 'ਚ ਪੈਟਰੋਲੀਅਮ ਸੰਬੰਧਿਤ ਕੈਮੀਕਲ ਪਾਏ ਜਾਂਦੇ ਹਨ, ਜਿਸ 'ਚ ਸਾਹ ਲੈਣ ਨਾਲ ਇਹ ਸਰੀਰ 'ਚ ਚਲ ਜਾਂਦਾ ਹੈ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਖੋਜ ਅਨੁਸਾਰ— ਖੋਜ 'ਚ ਇਹ ਗੱਲ ਦਾ ਪਤਾ ਨਹੀਂ ਚੱਲ ਪਾਇਆ ਹੈ ਕਿ ਗਰਭਵਤੀ ਔਰਤ ਨੂੰ ਕਿੰਨੀ ਦੇਰ ਪੇਂਟ ਦੀ ਬਦਬੂ ਦੀ ਸੰਪਰਕ 'ਚ ਰਹਿਣਾ ਨੁਕਸਾਨਦਾਇਕ ਹੋ ਸਕਦਾ ਹੈ। ਕੁਝ ਖੋਜਾਂ ਦੀ ਮੰਨੋ ਤਾਂ ਪੇਂਟ ਦੀ ਖੁਸ਼ਬੂ 'ਚ ਜ਼ਿਆਦਾ ਦੇਰ ਰਹਿਣ ਨਾਲ ਗਰਭਪਾਤ ਹੋਣ ਦੀ ਸੰਭਾਵਨਾ ਵਧ ਸਕਦੀ ਹੈ।
ਪੇਂਟ ਤੋਂ ਬਚਣਾ ਹੀ ਹੈ ਸੁੱਰਖਿਤ— ਜੇਕਰ ਤੁਸੀਂ ਗਰਭਵਤੀ ਹੋਣ ਤੋਂ ਬਾਅਦ ਅਜਿਹੇ ਕਮਰੇ 'ਚ ਜਾਣ ਦੀ ਸੋਚ ਰਹੇ ਹੋ ਜਿੱਥੇ ਤਾਜ਼ਾ ਪੇਂਟ ਹੋਇਆ ਹੋਵੇ ਜਾਂ ਫਿਰ ਕਮਰੇ 'ਚ ਬਹੁਤ ਸਾਰੀ ਪੇਟਿੰਗ ਬਣਾਉਣ ਬਾਰੇ ਸੋਚ ਰਹੀ ਹੈ ਤਾਂ ਉਸ ਨੂੰ ਦਿਮਾਗ 'ਚੋ ਬਾਹਰ ਨਿਕਾਲ ਦਿਓ। ਅਜਿਹੇ ਪੇਂਟ ਦੀ ਵਰਤੋਂ ਕਰੋ ਜਿਸ 'ਚ ਵੀਅੋਸੀ ਦੀ ਮਾਤਰਾ ਘੱਟ ਜਾਂ ਬਿਲਕੁਲ ਹੀ ਨਾ ਹੋਵੇ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ—
- ਅਜਿਹੇ ਕਮਰੇ 'ਚ ਰਹੋ ਜਿਸ 'ਚ ਪੇਂਟ 'ਚ ਵੀਅੋਸੀ ਦੀ ਮਾਤਰਾ ਘੱਟ ਹੋਵੇ।
- ਕਮਰਾ ਹਵਾਦਾਰ ਹੋਵੇ। ਕਮਰੇ ਦਾ ਵੇਂਟਿਨੇਸ਼ਲ ਚੰਗਾ ਹੋਵੇ।
- ਅਜਿਹੇ ਕਮਰੇ 'ਚ ਖਾਣ-ਪੀਣ ਤੋਂ ਬਚੋ ਜਿੱਥੇ ਪੇਂਟ ਹੋਇਆ ਹੋਵੇ।
- ਜੇਕਰ ਕਿਸੀ ਵੀ ਪ੍ਰਕਾਰ ਦੀ ਕਮਜ਼ੋਰੀ, ਸਿਰਦਰਦ ਜਾਂ ਉਲਟੀ ਹੋ ਰਹੀ ਹੋਵੇ ਤਾਂ ਤੁਰੰਤ ਕਮਰਾ ਬਦਲ ਲਓ।
- ਪੇਂਟ ਵਾਲੇ ਕਮਰੇ 'ਚ ਜਾਣ ਤੋਂ ਪਹਿਲਾਂ ਮਾਸਕ ਪਾ ਕੇ ਜਾਓ। ਜਿਸ ਨਾਲ ਸਾਹ ਲੈਣ ਦੀ ਸਮੱਸਿਆ ਨਾ ਹੋਵੇ।
ਸਰਦੀਆਂ 'ਚ ਕੇਸਰ ਦੀ ਵਰਤੋਂ ਕਰਨ ਨਾਲ ਹੋ ਸਕਦੈ ਹਨ ਇਹ ਲਾਭ...
NEXT STORY