ਜਲੰਧਰ — ਅੱਜ ਹਰ 5 'ਚੋਂ 3 ਇਨਸਾਨ ਮੋਟਾਪੇ ਦੇ ਸ਼ਿਕਾਰ ਹਨ। ਮੋਟਾਪਾ ਇਕ ਅਜਿਹੀ ਬੀਮਾਰੀ ਹੈ ਜੋ ਇਕ ਵਾਰ ਕਾਬੂ ਤੋਂ ਬਾਹਰ ਚਲੀ ਜਾਵੇ ਤਾਂ ਉਸ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਮੋਟਾਪਾ ਅੱਗੇ ਜਾ ਕੇ ਬਹੁਤ ਸਾਰੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ। ਹਾਲਾਂਕਿ ਲੋਕ ਹੁਣ ਸਿਹਤ ਪ੍ਰਤੀ ਜਾਗਰੂਕ ਹੋਣ ਲੱਗੇ ਹਨ ਅਤੇ ਹੈਲਦੀ ਖਾਣ-ਪੀਣ ਵੱਲ ਧਿਆਨ ਦੇਣ ਲੱਗੇ ਹਨ ਪਰ ਡਾਈਟ ਲੈਣ ਅਤੇ ਐਕਸਰਸਾਈਜ਼ ਕਰਨ ਦੇ ਬਾਵਜੂਦ ਵੀ ਕਈ ਵਾਰ ਭਾਰ ਘੱਟ ਨਹੀਂ ਹੁੰਦਾ। ਇਸ ਦੇ ਪਿੱਛੇ ਇਕ ਵੱਡਾ ਕਾਰਨ ਹੈ ਸਾਡੇ ਖਾਣ-ਪੀਣ ਦਾ ਅਣਉਚਿਤ ਸਮਾਂ ਅਤੇ ਆਹਾਰ।
ਜੇ ਤੁਸੀਂ ਉਚਿਤ ਆਹਾਰ ਨੂੰ ਉਚਿਤ ਸਮੇਂ 'ਤੇ ਖਾ ਰਹੇ ਹੋ ਤਾਂ ਯਕੀਨੀ ਤੁਹਾਡਾ ਭਾਰ ਘੱਟ ਹੋਵੇਗਾ। ਫਸਟ ਮੀਲ ਮਤਲਬ ਸਵੇਰ ਦੇ ਨਾਸ਼ਤੇ ਵਿਚ ਉਚਿਤ ਆਹਾਰ ਨੂੰ ਸ਼ਾਮਿਲ ਕਰੋ। ਚੰਗੀ ਸਿਹਤ ਅਤੇ ਭਾਰ ਘੱਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਤੁਹਾਡਾ ਬ੍ਰੇਕਫਾਸਟ ਬੈਸਟ ਹੋਵੇ। ਇਸ ਤੋਂ ਬਾਅਦ ਹੀ ਤੁਸੀਂ ਬਾਕੀ ਦੇ ਦਿਨ ਦਾ ਡਾਈਟ ਪਲਾਨ ਕਰ ਸਕਦੇ ਹੋ। ਨਾਸ਼ਤਾ ਤੁਹਾਡੀ ਬਲੱਡ ਸ਼ੂਗਰ ਨੂੰ ਠੀਕ ਰੱਖਦਾ ਹੈ, ਜਿਸ ਨਾਲ ਤੁਹਾਨੂੰ ਸਾਰਾ ਦਿਨ ਭੁੱਖ ਘੱਟ ਲੱਗਦੀ ਹੈ ਅਤੇ ਮੈਟਾਬਾਲਿਜ਼ਮ ਵੀ ਵਧਿਆ ਰਹਿੰਦਾ ਹੈ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਤੁਹਾਡਾ ਬ੍ਰੇਕਫਾਸਟ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਕੈਲੋਰੀ ਦੀ ਥਾਂ ਪੌਸ਼ਟਿਕ ਆਹਾਰ ਲਓ
ਕੈਲੋਰੀ ਦੀ ਥਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਆਹਾਰਾਂ ਦਾ ਸੇਵਨ ਕਰੋ। ਮਿੱਠੇ ਆਹਾਰਾਂ ਦਾ ਸੇਵਨ ਘੱਟ ਕਰੋ।
ਬ੍ਰੇਕਫਾਸਟ 'ਚ ਕੀ ਖਾਓ
- ਪ੍ਰੋਟੀਨ ਭਰਪੂਰ ਆਹਾਰ ਲਓ। ਬ੍ਰੇਕਫਾਸਟ 'ਚ ਆਂਡੇ ਨੂੰ ਸ਼ਾਮਿਲ ਕਰੋ।
- ਡਰਾਈ ਫਰੂਟਸ (ਨਟਸ) ਅਤੇ ਐਵੋਕਾਡੋ ਖਾਓ।
- ਫਰੂਟ ਜੂਸ ਦੇ ਸੇਵਨ ਕਰਨ ਦੀ ਥਾਂ ਖੂਬ ਪਾਣੀ ਪੀਓ ਅਤੇ ਕੌਫੀ ਜਾਂ ਚਾਹ ਲਓ।
- ਸਬਜ਼ੀਆਂ ਦੇ ਜੂਸ ਨੂੰ ਬ੍ਰੇਕਫਾਸਟ ਵਿਚ ਸ਼ਾਮਿਲ ਕਰੋ।
- ਫਰੂਟ ਨੂੰ ਸਿੱਧਾ ਹੀ ਖਾਓ ਉਸ ਦੇ ਜੂਸ ਤੋਂ ਪਰਹੇਜ਼ ਕਰੋ
ਬ੍ਰੇਕਫਾਸਟ 'ਚ ਇਨ੍ਹਾਂ ਆਹਾਰਾਂ ਤੋਂ ਕਰੋ ਪ੍ਰਹੇਜ਼
- ਮਿੱਠੇ ਆਹਾਰਾਂ ਦਾ ਸੇਵਨ ਬਿਲਕੁਲ ਨਾ ਕਰੋ।
- ਡੱਬਾਬੰਦ ਆਹਾਰਾਂ ਦਾ ਸੇਵਨ ਨਾ ਕਰੋ।
- ਚੀਨੀ ਵਾਲਾ ਦਹੀਂ ਨਾ ਖਾਓ।
- ਫ੍ਰੋਜਨ ਮੀਲਸ ਤੋਂ ਪ੍ਰਹੇਜ਼ ਕਰੋ।
- ਚੀਨੀ ਭਰਪੂਰ ਪ੍ਰੋਟੀਨ ਪਾਊਡਰ ਨਾ ਲਓ।
- ਮੈਦੇ ਦੇ ਬ੍ਰੈੱਡ ਦੀ ਥਾਂ ਬ੍ਰਾਊਨ ਬ੍ਰੈੱਡ ਖਾਓ।
- ਮੀਟ ਖਾਣਾ ਬੰਦ ਕਰੋ।
ਬਚਾਉਣਾ ਚਾਹੁੰਦਾ ਹੋ ਆਪਣੇ ਕਿਸੇ ਨੂੰ ਸਿਗਰਟ ਦੀ ਬੂਰੀ ਲਤ ਤੋਂ..... ?
NEXT STORY