ਨਵੀਂ ਦਿੱਲੀ— ਕਿਡਨੀ ਦਾ ਸਾਡੇ ਸਰੀਰ 'ਚ ਕਾਫੀ ਵੱਡਾ ਰੋਲ ਹੁੰਦਾ ਹੈ। ਕਿਡਨੀ ਬਲੱਡ ਨੂੰ ਸਾਫ ਕਰਕੇ ਸਰੀਰ 'ਚੋਂ ਸਾਰੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਉਂਝ ਤਾਂ ਸਾਡੇ ਸਰੀਰ 'ਚ ਦੋ ਕਿਡਨੀਆਂ ਹੁੰਦੀਆਂ ਹਨ। ਕਹਿੰਦੇ ਹਨ ਕਿ ਸਿਹਤਮੰਦ ਵਿਅਕਤੀ ਇਕ ਕਿਡਨੀ ਦੇ ਸਹਾਰੇ ਵੀ ਜਿੰਦਾ ਰਹਿ ਸਕਦਾ ਹੈ ਪਰ ਇਕ ਕਿਡਨੀ ਖਰਾਬ ਹੋ ਜਾਣ ਦੀ ਵਜ੍ਹਾ ਨਾਲ ਕਈ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਹਤਰ ਹੈ ਕਿ ਕਿਡਨੀ ਖਰਾਬ ਹੋਣ ਤੋਂ ਪਹਿਲਾਂ ਹੀ ਉਸ ਦੇ ਕੁਝ ਸ਼ੁਰੂਆਤੀ ਲੱਛਣਾਂ ਨੂੰ ਪਹਿਚਾਨ ਕੇ ਤੁਰੰਤ ਇਲਾਜ ਸ਼ੁਰੂ ਕਰ ਦਿਓ। ਅੱਜ ਅਸੀਂ ਤੁਹਾਨੂੰ ਕੁਝ ਲੱਛਣ ਦੱਸਣ ਜਾ ਰਹੇ ਹਾਂ ਜੋ ਕਿਡਨੀ ਖਰਾਬ ਹੋਣ ਵੱਲ ਇਸ਼ਾਰਾ ਕਰਦੇ ਹਨ।
1. ਉਂਝ ਤਾਂ ਪੇਟ 'ਚ ਦਰਦ ਹੋਣਾ ਆਮ ਗੱਲ ਹੈ ਪਰ ਜੇ ਪੇਟ 'ਚ ਸੱਜੇ ਜਾਂ ਖੱਬੇ ਪਾਸੇ ਦਰਦ ਹੋਣ ਲੱਗੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਕਿਡਨੀ ਡੈਮੇਜ਼ ਦਾ ਸੰਕੇਤ ਵੀ ਹੋ ਸਕਦਾ ਹੈ।
2. ਹੱਥਾਂ-ਪੈਰਾਂ 'ਤੇ ਸੋਜ ਕਿਸੇ ਵੀ ਵਜ੍ਹਾ ਨਾਲ ਹੋ ਸਕਦੀ ਹੈ ਪਰ ਇਹ ਕਿਡਨੀ ਖਰਾਬ ਹੋਣ ਦੇ ਕਾਰਨ ਵੀ ਹੋ ਸਕਦਾ ਹੈ। ਅਸਲ 'ਚ ਕਿਡਨੀ ਖਰਾਬ ਹੋਣ 'ਤੇ ਸਰੀਰ 'ਚ ਕਈ ਹਾਨੀਕਾਰਕ ਪਦਾਰਥ ਜਮ੍ਹਾ ਹੋਣ ਲੱਗਦੇ ਹਨ,ਜਿਸ ਨਾਲ ਹੱਥਾਂ-ਪੈਰਾਂ 'ਤੇ ਸੋਜ ਆਉਣ ਲੱਗਦੀ ਹੈ ਅਤੇ ਯੂਰਿਨ ਦਾ ਰੰਗ ਗਾੜ੍ਹਾ ਹੋ ਜਾਂਦਾ ਹੈ।
3. ਜੇ ਯੂਰਿਨ ਕਰਦੇ ਸਮੇਂ ਖੂਨ ਆਵੇ ਤਾਂ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਨਾ ਕਰੋ ਕਿਉਂਕਿ ਇਹ ਲੱਛਣ ਕਿਡਨੀ ਖਰਾਬ ਹੋਣ ਵੱਲ ਇਸ਼ਾਰਾ ਕਰਦੇ ਹਨ। ਅਜਿਹੇ 'ਚ ਤੁਰੰਤ ਕਿਸੇ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਨੂੰ ਆਪਣੀ ਸਾਰੀ ਸਮੱਸਿਆ ਦੱਸ ਦਿਓ।
4. ਜੇ ਤੁਹਾਡਾ ਵੀ ਅਚਾਨਕ ਯੂਰਿਨ ਨਿਕਲ ਜਾਂਦਾ ਹੈ ਅਤੇ ਕੰਟਰੋਲ ਨਹੀਂ ਹੁੰਦਾ ਤਾਂ ਇਹ ਵੀ ਕਿਡਨੀ ਦੀ ਬੀਮਾਰੀ ਹੋ ਸਕਦੀ ਹੈ। ਫਿਰ ਇਸ ਸਮੱਸਿਆ ਨੂੰ ਮਾਮੂਲੀ ਨਾ ਸਮਝਦੇ ਹੋਏ ਤੁਰੰਤ ਐਕਸ਼ਨ ਲਓ।
5. ਜੇ ਯੂਰਿਨ ਕਰਦੇ ਸਮੇਂ ਜਲਣ ਜਾਂ ਬੇਚੈਨੀ ਹੋਵੇ ਤਾਂ ਇਸ ਨੂੰ ਹਲਕੇ 'ਚ ਨਾ ਲਓ। ਇਹ ਯੂਰਿਨ ਇਨਫੈਕਸ਼ਨ ਜਾਂ ਕਿਡਨੀ ਖਰਾਬ ਹੋਣ ਦੇ ਸੰਕੇਤ ਵੀ ਹੋ ਸਕਦੇ ਹਨ।
6. ਦਿਨਭਰ ਕੰਮ ਕਰਕੇ ਥਕਾਵਟ ਹੋਣਾ ਆਮ ਹੈ ਪਰ ਜਦੋਂ ਕਮਜ਼ੋਰੀ ਅਤੇ ਥਕਾਵਟ ਬਿਨਾ ਵਜ੍ਹਾ ਹੋਣ ਲੱਗੇ ਤਾਂ ਇਹ ਕਿਡਨੀ ਫੇਲ ਹੋਣ ਦਾ ਹੀ ਇਕ ਲੱਛਣ ਹੈ।
ਬਲੱਡ ਪ੍ਰੈਸ਼ਰ ਹਾਈ ਜਾਂ ਲੋਅ ਹੋਣ 'ਤੇ ਤੁਰੰਤ ਕਰੋ ਇਹ ਕੰਮ
NEXT STORY